Chandigarh News: ਭਾਜਪਾ ਵਿਚ ਸ਼ਾਮਲ ਕੌਂਸਲਰ ਪੂਨਮ ਦੇਵੀ ਅਤੇ ਨੇਹਾ ਮੁਸਾਵਤ ਦੀ ਆਮ ਆਦਮੀ ਪਾਰਟੀ ਵਿਚ ਹੋਈ ਵਾਪਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਨੇਹਾ ਮੁਸਾਵਤ ਵਾਰਡ ਨੰਬਰ-19 ਅਤੇ ਪੂਨਮ ਕੁਮਾਰੀ ਵਾਰਡ ਨੰਬਰ-16 ਤੋਂ ਕੌਂਸਲਰ

Two councilors Poonam and Neha, who joined BJP, returned home to Aam Aadmi Party

Chandigarh News: ਚੰਡੀਗੜ੍ਹ ਮੇਅਰ ਚੋਣਾਂ 'ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਠੀਕ ਪਹਿਲਾਂ ਭਾਜਪਾ 'ਚ ਸ਼ਾਮਲ ਹੋਏ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਪੂਨਮ ਅਤੇ ਨੇਹਾ ਮੁਸਾਵਤ ਮੁੜ 'ਆਪ' 'ਚ ਸ਼ਾਮਲ ਹੋ ਗਏ ਹਨ।

ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਅਤੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਸਹਿ-ਇੰਚਾਰਜ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਰਸਮੀ ਤੌਰ 'ਤੇ ਦੋਵਾਂ ਕੌਂਸਲਰਾਂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਘਰ ਵਾਪਸੀ ਕਰਵਾਈ।

ਨੇਹਾ ਮੁਸਾਵਤ ਵਾਰਡ ਨੰਬਰ 19  ਅਤੇ ਪੂਨਮ ਕੁਮਾਰੀ ਵਾਰਡ ਨੰਬਰ 16 ਤੋਂ ਕੌਂਸਲਰ ਹਨ। ਇਹ ਦੋਵੇਂ 2021 ਦੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਜਿੱਤ ਕੇ ਕੌਂਸਲਰ ਬਣੇ ਸਨ।

ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਕੌਂਸਲਰ ਨੇਹਾ ਮੁਸੱਬਤ ਨੇ ਕਿਹਾ ਕਿ ਇਕੱਠੇ ਰਹਿਣ ਨਾਲ ਘਰ ਵਿਚ ਵੀ ਝਗੜੇ ਹੁੰਦੇ ਹਨ। ਇਥੇ ਵੀ ਅਜਿਹਾ ਹੀ ਹੋਇਆ ਪਰ ਹੁਣ ਅਸੀਂ ਸਾਰੀਆਂ ਪੁਰਾਣੀਆਂ ਗੱਲਾਂ ਭੁੱਲ ਕੇ ਘਰ ਵਾਪਸ ਜਾਣ ਦਾ ਫੈਸਲਾ ਕੀਤਾ ਹੈ। ਕੌਂਸਲਰ ਪੂਨਮ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਪਾਰਟੀ ਵਿਚ ਘਰ ਵਾਪਸੀ ਕਰ ਕੇ ਉਹ ਬਹੁਤ ਖੁਸ਼ ਹਨ।

ਦੋਵਾਂ ਕੌਂਸਲਰਾਂ ਦੀ ਵਾਪਸੀ ਤੋਂ ਬਾਅਦ ਹੁਣ ਚੰਡੀਗੜ੍ਹ ਵਿਚ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੀ ਗਿਣਤੀ 12 ਹੋ ਗਈ ਹੈ।  ਕਾਂਗਰਸ ਦੇ 7 ਕੌਂਸਲਰ ਹਨ। ਦੋਵੇਂ ਪਾਰਟੀਆਂ ਮਿਲ ਕੇ, ਇੰਡੀਆ ਗਠਜੋੜ ਕੋਲ ਹੁਣ 19 ਕੌਂਸਲਰ ਹਨ ਅਤੇ ਚੰਡੀਗੜ੍ਹ ਨਗਰ ਨਿਗਮ ਵਿਚ ਬਹੁਮਤ ਲਈ ਲੋੜੀਂਦੀ ਗਿਣਤੀ ਵੀ 19 ਹੈ।

(For more Punjabi news apart from Chandigarh News:Two councilors Poonam and Neha returned to Aam Aadmi Party, stay tuned to Rozana Spokesman)