Chandigarh News: ਚੰਡੀਗੜ੍ਹ ਦੇ ਬਰਖ਼ਾਸਤ ਐਡੀਸ਼ਨਲ ਐਸਐਚਓ ਤੋਂ ਹੋਵੇਗੀ ਪੁੱਛਗਿੱਛ, ਪ੍ਰੋਡਕਸ਼ਨ ਵਾਰੰਟ 'ਤੇ ਜੇਲ੍ਹ ਤੋਂ ਲਿਆਉਣ ਦੀ ਤਿਆਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

Chandigarh News: ਬਠਿੰਡਾ ਦੇ ਵਪਾਰੀ ਤੋਂ ਲੁੱਟੇ ਸਨ 1 ਕਰੋੜ ਰੁਪਏ

The inquiry will take place from dismissed Additional SHO Naveen Phogat News in punjabi

The inquiry will take place from dismissed Additional SHO Naveen Phogat News in punjabi : ਪੁਲਿਸ ਇਕ ਵਾਰ ਫਿਰ ਚੰਡੀਗੜ੍ਹ ਸੈਕਟਰ 39 ਦੇ ਬਰਖ਼ਾਸਤ ਐਡੀਸ਼ਨਲ ਐਸਐਚਓ ਨਵੀਨ ਫੋਗਾਟ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ। ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਜੇਲ੍ਹ ਤੋਂ ਲਿਆਂਦਾ ਜਾਵੇਗਾ। ਉਸ 'ਤੇ ਇਕ ਸੇਵਾਮੁਕਤ ਆਈਏਐਸ ਅਧਿਕਾਰੀ ਦੀ ਪਤਨੀ ਦੇ ਫਲੈਟ ਫਰਾਡ ਕੇਸ ਦੀ ਫਾਈਲ ਗਾਇਬ ਕਰਨ ਦਾ ਦੋਸ਼ ਹੈ। ਪੁਲਿਸ ਨੇ ਹਾਲ ਹੀ ਵਿੱਚ ਅਦਾਲਤ ਵਿੱਚ ਦਾਖ਼ਲ ਚਾਰਜਸ਼ੀਟ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਸੀ। ਇਸ ਮਾਮਲੇ ਵਿੱਚ ਉਸ ਖ਼ਿਲਾਫ਼ ਵੱਖਰਾ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋGurdaspur News : ਗੁਰਦਾਸਪੁਰ 'ਚ 3 ਸਾਲਾ ਬੱਚੀ ਦੇ ਹੱਥ 'ਚ ਫਟਿਆ ਮੋਬਾਈਲ, ਹੋਈ ਗੰਭੀਰ ਜ਼ਖ਼ਮੀ  

12 ਮਈ, 2021 ਨੂੰ ਚੰਡੀਗੜ੍ਹ ਦੇ ਸੈਕਟਰ 39 ਥਾਣੇ ਦੀ ਪੁਲਿਸ ਨੇ ਨਵਾਂਸ਼ਹਿਰ ਸਥਿਤ ਇੱਕ ਕਾਲਜ ਦੇ ਪ੍ਰਿੰਸੀਪਲ ਅਤੇ ਸੇਵਾਮੁਕਤ ਆਈਏਐਸ ਅਧਿਕਾਰੀ ਜੇਪੀ ਗੋਇਲ ਦੀ ਪਤਨੀ ਦੀ ਸ਼ਿਕਾਇਤ ’ਤੇ ਜਯਾ ਪਰਾਜੁਲੀ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਜਾਂਚ ਦੌਰਾਨ ਦਰਜ ਕੀਤੇ ਬਿਆਨਾਂ ਸਮੇਤ ਕਈ ਸਬੂਤ ਦਸਤਾਵੇਜ਼ ਵੀ ਇਸ ਫਾਈਲ ਵਿੱਚ ਮੌਜੂਦ ਸਨ। ਜਦੋਂ ਨਵੀਨ ਫੋਗਾਟ 1 ਕਰੋੜ ਦੀ ਧੋਖਾਧੜੀ ਵਿੱਚ ਫਰਾਰ ਹੋ ਗਿਆ ਸੀ, ਉਦੋਂ ਤੋਂ ਉਹ ਫਾਈਲ ਵੀ ਗਾਇਬ ਹੈ।

ਇਹ ਵੀ ਪੜ੍ਹੋ: Health News: ਸਾਵਧਾਨ! ਜੇਕਰ ਤੁਸੀਂ ਰੋਜ਼ਾਨਾ ਇਸ ਤੋਂ ਜ਼ਿਆਦਾ ਕੱਪ ਕੌਫੀ ਪੀਂਦੇ ਤਾਂ ਤੁਸੀਂ ਆਪ ਬੀਮਾਰੀਆਂ ਨੂੰ ਦੇ ਰਹੇ ਸੱਦਾ 

ਪੁਲਿਸ ਨੇ ਚੰਡੀਗੜ੍ਹ ਸੈਕਟਰ 39 ਦੇ ਸਾਬਕਾ ਐਡੀਸ਼ਨਲ ਐਸਐਚਓ ਨਵੀਨ ਫੋਗਾਟ ਖ਼ਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਫੋਗਾਟ 'ਤੇ ਬਠਿੰਡਾ ਦੇ ਇਕ ਕਾਰੋਬਾਰੀ ਤੋਂ 1 ਕਰੋੜ ਰੁਪਏ ਹੜੱਪਣ ਦਾ ਦੋਸ਼ ਹੈ। ਪੁਲਿਸ ਨੇ ਉਸ ਖ਼ਿਲਾਫ਼ ਸੈਕਟਰ 39 ਥਾਣੇ ਵਿੱਚ ਕੇਸ ਦਰਜ ਕੀਤਾ ਸੀ। ਕਈ ਕੋਸ਼ਿਸ਼ਾਂ ਦੇ ਬਾਵਜੂਦ ਪੁਲਿਸ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਇਸ ਮਗਰੋਂ ਪੁਲਿਸ ਨੇ ਉਸ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕਰ ਦਿਤੀ। ਫਿਰ ਉਸ ਨੇ 24 ਨਵੰਬਰ 2023 ਨੂੰ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ।

5 ਅਗਸਤ 2023 ਨੂੰ ਬਠਿੰਡਾ ਦੇ ਵਪਾਰੀ ਸੰਜੇ ਗੋਇਲ, ਐਡੀਸ਼ਨਲ ਐੱਸਐੱਚਓ ਸਬ ਇੰਸਪੈਕਟਰ ਨਵੀਨ ਫੋਗਾਟ, ਕਾਂਸਟੇਬਲ ਵਰਿੰਦਰ, ਸ਼ਿਵਕੁਮਾਰ ਅਤੇ ਹੋਰਾਂ ਖ਼ਿਲਾਫ਼ ਸੈਕਟਰ 39 ਥਾਣੇ ਵਿੱਚ ਲੁੱਟ-ਖੋਹ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਾਰੋਬਾਰੀ ਨੇ ਦੱਸਿਆ ਕਿ ਉਹ 2000 ਰੁਪਏ ਦੇ ਨੋਟ ਬਦਲਣ ਲਈ ਚੰਡੀਗੜ੍ਹ ਪਹੁੰਚਿਆ ਸੀ। ਉਥੇ ਉਸ ਨੇ 500-500 ਰੁਪਏ ਦੇ ਨੋਟ ਦੇਣੇ ਸਨ ਅਤੇ 2000 ਰੁਪਏ ਦੇ ਨੋਟ ਲੈਣੇ ਸਨ। ਇਸ 'ਤੇ ਉਸ ਨੂੰ ਕਮਿਸ਼ਨ ਮਿਲਣ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਤਤਕਾਲੀ ਐਡੀਸ਼ਨਲ ਐੱਸਐੱਚਓ ਨਵੀਨ ਫੋਗਾਟ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਸੈਕਟਰ-40 ਦੀ ਮਾਰਕੀਟ ਵਿੱਚ ਉਸ ਨੂੰ ਰੋਕ ਲਿਆ ਅਤੇ ਧਮਕੀਆਂ ਦੇ ਕੇ ਇੱਕ ਕਰੋੜ ਰੁਪਏ ਖੋਹ ਲਏ। ਉਸ ਨੂੰ ਧਮਕੀਆਂ ਦੇ ਕੇ ਮੌਕੇ ਤੋਂ ਭਜਾ ਦਿੱਤਾ। ਸ਼ਿਕਾਇਤਕਰਤਾ ਕਾਰੋਬਾਰੀ ਸੰਜੇ ਗੋਇਲ ਨੇ ਇਸ ਮਾਮਲੇ ਦੀ ਸ਼ਿਕਾਇਤ ਐਸਪੀ ਚੰਡੀਗੜ੍ਹ ਕੰਵਰਦੀਪ ਕੌਰ ਨੂੰ ਕੀਤੀ ਸੀ। ਜਿਸ ਤੋਂ ਬਾਅਦ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ।

(For more news apart from A mobile phone exploded in the hand of a 3-year-old girl in Gurdaspur news in punjabi  stay tuned to Rozana Spokesman)