ਹਰਿਆਣਾ ’ਚ ਮੰਤਰੀ ਦੀ ਪਾਇਲਟ ਕਾਰ ਦਾ ਹੋਇਆ ਹਾਦਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

ਸੰਤੁਲਨ ਵਿਗੜ ਨਾਲ ਇਕ ਟਰੱਕ ਨਾਲ ਟਕਰਾਈ ਕਾਰ, 3 ਪੁਲਿਸ ਕਰਮਚਾਰੀ ਜ਼ਖ਼ਮੀ

Minister's pilot car meets with accident in Haryana

ਹਰਿਆਣਾ ਦੇ ਕੈਬਨਿਟ ਮੰਤਰੀ ਰਣਬੀਰ ਗੰਗਵਾ ਦੇ ਕਾਫ਼ਲੇ ਦੀ ਕਾਰ ਇਕ ਟਰੱਕ ਨਾਲ ਟਕਰਾ ਗਈ। ਇਹ ਹਾਦਸਾ ਵੀਰਵਾਰ ਰਾਤ ਨੂੰ ਲਗਭਗ 2 ਵਜੇ ਹਿਸਾਰ-ਦਿੱਲੀ ਰਾਸ਼ਟਰੀ ਰਾਜਮਾਰਗ ’ਤੇ ਪਿੰਡ ਗੜ੍ਹੀ ਨੇੜੇ ਵਾਪਰਿਆ। ਮੰਤਰੀ ਰਾਤ ਨੂੰ ਲਗਭਗ 1 ਵਜੇ ਰਾਸ਼ਟਰੀ ਰਾਜਮਾਰਗ 1524 ਰਾਹੀਂ ਨਾਰਨੌਲ ਤੋਂ ਹਿਸਾਰ ਜਾ ਰਹੇ ਸਨ। ਹਾਂਸੀ ਜ਼ਿਲ੍ਹਾ ਪੁਲਿਸ ਦਾ ਪੀਸੀਆਰ ਉਨ੍ਹਾਂ ਨੂੰ ਚਲਾ ਰਿਹਾ ਸੀ।

ਅੱਗੇ ਜਾ ਰਹੇ ਟਰੱਕ ਨੇ ਗੜ੍ਹੀ ਪਿੰਡ ਨੇੜੇ ਅਚਾਨਕ ਬ੍ਰੇਕ ਮਾਰ ਦਿਤੀ। ਇਸ ਕਾਰਨ ਪਾਇਲਟ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਟਰੱਕ ਨਾਲ ਟਕਰਾ ਗਈ। ਹਾਦਸੇ ’ਚ 3 ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ। ਜ਼ਖ਼ਮੀ ਸਬ ਇੰਸਪੈਕਟਰ ਰਾਜਕੁਮਾਰ ਅਤੇ ਕਾਂਸਟੇਬਲ ਵਿਜੇ ਨੂੰ ਪਹਿਲਾਂ ਹਾਂਸੀ ਸਿਵਲ ਹਸਪਤਾਲ ਲਿਜਾਇਆ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ ਦੋਵਾਂ ਨੂੰ ਹਿਸਾਰ ਰੈਫ਼ਰ ਕਰ ਦਿਤਾ ਗਿਆ।

ਤੀਜੇ ਜ਼ਖ਼ਮੀ ਐਸਪੀਓ ਧਰਮਪਾਲ ਨੂੰ ਉਸ ਦੇ ਪਰਿਵਾਰ ਨੇ ਇਕ ਨਿੱਜੀ ਹਸਪਤਾਲ ਲਿਜਾਇਆ। ਬਾਸ ਥਾਣਾ ਦੇ ਐਸਐਚਓ ਮਨਦੀਪ ਚਾਹਲ ਨੇ ਫ਼ੋਨ ’ਤੇ ਦਸਿਆ ਕਿ ਇਹ ਗੱਡੀ ਮੰਤਰੀ ਰਣਵੀਰ ਸਿੰਘ ਮੰਗਵਾ ਦੇ ਕਾਫ਼ਲੇ ਵਿਚ ਸੀ ਅਤੇ ਰਾਤ ਨੂੰ ਰਾਮਾਇਣ ਟੋਲ ਪਲਾਜ਼ਾ ’ਤੇ ਮੰਤਰੀ ਦੇ ਕਾਫ਼ਲੇ ਨੂੰ ਛੱਡਣ ਤੋਂ ਬਾਅਦ ਰੋਹਤਕ ਵਾਪਸ ਆ ਰਹੀ ਸੀ। ਜਿਵੇਂ ਹੀ ਗੱਡੀ ਗੜ੍ਹੀ ਬੱਸ ਸਟੈਂਡ ਦੇ ਨੇੜੇ ਪਹੁੰਚੀ, ਸਾਹਮਣੇ ਤੋਂ ਆ ਰਹੇ ਇਕ ਟਰੱਕ ਨਾਲ ਟਕਰਾ ਗਈ। ਟਰੱਕ ਡਰਾਈਵਰ ਮੌਕੇ ਤੋਂ ਭੱਜ ਗਿਆ। ਗੱਡੀ ਵਿਚ ਸਵਾਰ ਤਿੰਨ ਜਵਾਨ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।