Haryana News : ਸੋਨੀਪਤ 'ਚ ਗੰਦੇ ਨਾਲੇ ’ਚ ਮਿਲੀ 8 ਸਾਲਾ ਬੱਚੇ ਦੀ ਲਾਸ਼
Haryana News : 3 ਦਿਨਾਂ ਤੋਂ ਸੀ ਲਾਪਤਾ ਬੱਚਾ, ਕਤਲ ਦਾ ਸ਼ੱਕ
Haryana News : ਹਰਿਆਣਾ ਦੇ ਸੋਨੀਪਤ 'ਚ ਐਤਵਾਰ ਸਵੇਰੇ ਛੱਪੜ 'ਚੋਂ ਇਕ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਖਰਖੌਦਾ 'ਚ 8 ਸਾਲਾ ਬੱਚਾ ਤਿੰਨ ਦਿਨਾਂ ਤੋਂ ਲਾਪਤਾ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬੱਚੇ ਦਾ ਕਤਲ ਕਰਕੇ ਲਾਸ਼ ਛੱਪੜ ’ਚ ਸੁੱਟ ਦਿੱਤੀ ਗਈ ਹੈ। ਬੱਚੇ ਦੀ ਲਾਸ਼ ਛੱਪੜ ’ਚੋਂ ਪੂਰੀ ਤਰ੍ਹਾਂ ਨਗਨ ਹਾਲਤ ’ਚ ਮਿਲੀ। ਪੁਲਿਸ ਅਤੇ ਫੋਰੈਂਸਿਕ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਫ਼ਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਖਰਖੌਦਾ ਦੇ ਬ੍ਰਾਹਮਣ ਇਲਾਕੇ 'ਚ ਰਹਿਣ ਵਾਲਾ ਸੋਨੂੰ ਦਾ ਪੁੱਤਰ ਕਾਰਤਿਕ (8) ਸ਼ੁੱਕਰਵਾਰ ਨੂੰ ਘਰ ਦੇ ਬਾਹਰ ਖੇਡਣ ਗਿਆ ਸੀ। ਉਦੋਂ ਤੋਂ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਕਾਰਤਿਕ ਚੌਥੀ ਜਮਾਤ 'ਚ ਪੜ੍ਹਦਾ ਸੀ ਪਰ ਸ਼ੁੱਕਰਵਾਰ ਨੂੰ ਉਹ ਸਕੂਲ ਨਹੀਂ ਗਿਆ। ਪਰਿਵਾਰ ਵਾਲਿਆਂ ਨੇ ਉਸ ਦੀ ਆਲੇ-ਦੁਆਲੇ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਕਰੀਬ 11 ਵਜੇ ਇੱਕ ਸੀਸੀਟੀਵੀ ਵਿੱਚ ਉਸ ਨੂੰ ਜਾਂਦੇ ਹੋਏ ਦੇਖਿਆ ਗਿਆ। ਬੱਚੇ ਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਏਸੀਪੀ ਜੀਤ ਬੈਨੀਵਾਲ ਵੀ ਉਨ੍ਹਾਂ ਦੇ ਘਰ ਪੁੱਜੇ।
ਐਤਵਾਰ ਸਵੇਰੇ ਸੈਰ ਲਈ ਨਿਕਲੇ ਲੋਕਾਂ ਨੇ ਬੱਸ ਸਟੈਂਡ ਦੇ ਕੋਲ ਛੱਪੜ ’ਚ ਇੱਕ ਬੱਚੇ ਦੀ ਨੰਗੀ ਲਾਸ਼ ਪਈ ਦੇਖੀ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਸ ਦੌਰਾਨ ਲਾਪਤਾ ਕਾਰਤਿਕ ਦੇ ਪਰਿਵਾਰਕ ਮੈਂਬਰ ਵੀ ਮੌਕੇ 'ਤੇ ਪਹੁੰਚ ਗਏ। ਲਾਸ਼ 8 ਸਾਲ ਦੇ ਕਾਰਤਿਕ ਦੀ ਨਿਕਲੀ। ਪੁਲਿਸ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਫਿਰ ਫੋਰੈਂਸਿਕ ਟੀਮ ਨੂੰ ਬੁਲਾਇਆ। ਬੱਚੇ ਦੇ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਉਸ ਦੇ ਕੱਪੜੇ ਆਸ-ਪਾਸ ਕਿਧਰੇ ਵੀ ਪਏ ਨਹੀਂ ਮਿਲੇ ਸਨ।
ਪੁਲਿਸ ਏਸੀਪੀ ਜੀਤ ਸਿੰਘ ਬੈਨੀਵਾਲ ਅਨੁਸਾਰ ਲਾਸ਼ ਲਾਪਤਾ ਕਾਰਤਿਕ ਦੀ ਹੈ। ਬੱਚੇ ਦੀ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ 'ਚ ਸਾਹਮਣੇ ਆਵੇਗਾ। ਪੁਲਿਸ ਹਰ ਪਹਿਲੂ ਨੂੰ ਧਿਆਨ ’ਚ ਰੱਖ ਕੇ ਜਾਂਚ ਕਰ ਰਹੀ ਹੈ।
(For more news apart from body 8-year-old child found in dirty drain in Sonepat News in Punjabi, stay tuned to Rozana Spokesman)