ਭੀਮਾ-ਕੋਰੇਗਾਂਵ ਹਿੰਸਾ ਦੀ ਬਰਸੀ ਮੌਕੇ ਵੱਡੀ ਗਿਣਤੀ 'ਚ ਪੁਲਿਸ ਕਰਮਚਾਰੀਆਂ ਦੀ ਤੈਨਾਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰ ਸਾਲ 1 ਜਨਵਰੀ ਨੂੰ ਅਨੁਸੂਚਿਤ ਜਾਤੀ ਦੇ ਲੋਕ ਇਥੇ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਨ। ਇਹ ਜਸ਼ਨ 1 ਜਨਵਰੀ 1818 ਨੂੰ ਹੋਈ ਜੰਗ ਨੂੰ ਲੈ ਕੇ ਮਨਾਇਆ ਜਾਂਦਾ ਹੈ।

Bhima Koregaon Violence Anniversary

ਪੁਣੇ : ਅਨੁਸੂਚਿਤ ਜਾਤੀ ਦੇ ਲੋਕ ਹਰ ਸਾਲ ਨਵੇਂ ਸਾਲ ਦੀ ਆਮਦ ਮੌਕੇ ਭੀਮਾ-ਕੋਰੇਗਾਂਵ ਵਿਖੇ ਇਕੱਠੇ ਹੁੰਦੇ ਹਨ ਪਰ ਬੀਤੇ ਸਾਲ ਹੋਈ ਹਿੰਸਾ ਕਾਰਨ ਇਕ ਡਰ ਅੱਜ ਵੀ ਇਸ ਸਮੁਦਾਇ ਵਿਚ ਮੌਜੂਦ ਹੈ। ਇਸ ਹਿੰਸਾ ਵਿਚ 1 ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਪੂਰੇ ਮਹਾਰਾਸ਼ਟਰਾ ਵਿਚ ਪ੍ਰਦਰਸ਼ਨ ਕੀਤੇ ਗਏ ਸਨ। ਜਿਸ ਤੋਂ ਬਾਅਦ ਪੁਣੇ ਪ੍ਰਸ਼ਾਸਨ ਵੱਲੋਂ ਅਗਸਤ ਮਹੀਨੇ ਵਿਚ ਹਿੰਸਾ ਨੂੰ ਲੈ ਕੇ ਨਕਸਲੀਆਂ ਨੂੰ ਸਮਰਥਨ ਦੇਣ ਦੇ ਦੋਸ਼ ਵਿਚ ਪੰਜ ਵਾਮਪੰਥੀ ਵਿਚਾਰਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਦੱਸ ਦਈਏ ਕਿ ਹਰ ਸਾਲ 1 ਜਨਵਰੀ ਨੂੰ ਅਨੁਸੂਚਿਤ ਜਾਤੀ ਦੇ ਲੋਕ ਇਥੇ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਨ। ਇਹ ਜਸ਼ਨ 1 ਜਨਵਰੀ 1818 ਨੂੰ ਹੋਈ ਜੰਗ ਨੂੰ ਲੈ ਕੇ ਮਨਾਇਆ ਜਾਂਦਾ ਹੈ। 1818 ਵਿਚ ਈਸਟ ਇੰਡੀਆ ਕੰਪਨੀ ਦੀ ਫ਼ੌਜ ਨੇ ਪੇਸ਼ਵਾ ਦੀ ਵੱਡੀ ਦੀ ਵੱਡੀ ਫ਼ੌਜ ਨੂੰ ਹਰਾ ਦਿਤਾ ਸੀ। ਪੇਸ਼ਵਾ ਦੀ ਫ਼ੌਜ ਦੀ ਅਗਵਾਈ ਬਾਜੀਰਾਓ ਦੂਜੇ ਕਰ ਰਹੇ ਸਨ। ਇਸ ਲੜਾਈ ਵਿਚ ਈਸਟ ਇੰਡੀਆ ਕੰਪਨੀ ਦੀ ਜਿੱਤ ਨੂੰ ਅਨੁਸੂਚਿਤ ਜਾਤੀ ਦੇ ਲੋਕ ਅਪਣੀ ਜਿੱਤ ਮੰਨਦੇ ਹਨ।

ਹਰ ਸਾਲ 1 ਜਨਵਰੀ ਨੂੰ ਅਨੁਸੂਚਿਤ ਜਾਤੀ ਦੇ ਲੋਕ ਵਿਜੇ ਸਤੰਭ ਦੇ ਕੋਲ ਸਨਮਾਨ ਪ੍ਰਗਟ ਕਰਦੇ ਹਨ।ਇਹ ਸਤੰਭ ਈਸਟ ਇੰਡੀਆ ਕੰਪਨੀ ਨੇ ਤੀਜੀ ਐਂਗਲੋ-ਮਰਾਠਾ ਜੰਗ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਯਾਦ ਵਿਚ ਬਣਾਇਆ ਗਿਆ ਸੀ।  ਪਿਛਲੇ ਸਾਲ 2018 ਵਿਚ 1818 ਦੀ ਜੰਗ ਦੇ 200 ਸਾਲ ਪੂਰੇ ਹੋਏ ਸਨ। ਇਸ ਮੌਕੇ ਤੇ ਅਨੁਸੂਚਿਤ ਜਾਤੀ ਦੇ ਲੋਕ ਜੰਗ ਜਿੱਤਣ ਵਾਲੀ ਮਹਾਰ ਰੇਜਿਮੈਂਟ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਨ।

ਇਸੇ ਦੌਰਾਨ ਅਨੁਸੂਚਿਤ ਜਾਤੀ ਅਤੇ ਮਰਾਠਾ ਸਮੁਦਾਇ ਦੇ ਲੋਕਾਂ ਵਿਚਕਾਰ ਹਿੰਸਾ ਭੜਕ ਗਈ ਅਤੇ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਕਬੀਰ ਕਲਾ ਮੰਚ ਅਤੇ ਸਮਤਾ ਕਲਾ ਮੰਚ ਦੇ ਕਲਾਕਾਰਾਂ ਅਤੇ ਅਨੁਸੂਚਿਤ ਸਮੁਦਾਇ ਦੇ ਕਰਮਚਾਰੀਆਂ ਨੂੰ 1 ਜਨਵਰੀ ਨੂੰ ਭੀਮਾ-ਕੋਰੇਗਾਂਵ ਨਾ ਆਉਣ ਦੇ ਨਿਰਦੇਸ਼ ਦਿਤੇ ਹਨ। ਇਥੇ ਲਗਭਗਗ 5 ਹਜ਼ਾਰ ਪੁਲਿਸ ਕਰਮਚਾਰੀ ਤੈਨਾਤ ਹਨ

ਅਤੇ ਪੁਲਿਸ ਦੀਆਂ ਕਈ ਗੱਡੀਆਂ ਵੀ ਮੌਜੂਦ ਹਨ। ਇਸ ਤੋਂ ਇਲਾਵਾ ਡਰੋਨ ਕੈਮਰੇ ਰਾਹੀਂ ਵੀ ਨਿਰੀਖਣ ਕੀਤਾ ਜਾ ਰਿਹਾ ਹੈ। ਪੁਲਿਸ ਦਾ ਮੰਨਣਾ ਹੈ ਕਿ 4-5 ਲੱਖ ਲੋਕ ਇਥੇ ਆਉਣਗੇ। ਲੋਕਾਂ ਦੀ ਸੁਰੱਖਿਆ ਲਈ ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ।