ਮੈਨੂੰ ਗਊਆਂ ਸੜਕਾਂ 'ਤੇ ਨਹੀਂ ਦਿਸਣੀਆਂ ਚਾਹੀਦੀਆਂ : ਕਮਲਨਾਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਮਲਨਾਥ ਨੇ ਵਿਭਾਗੀ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਦੌਰਾਨ ਕਿਹਾ ਕਿ ਸੂਬੇ ਦੇ ਹਰ ਜਿਲ਼੍ਹੇ ਵਿਚ ਗਊਸ਼ਾਲਾ ਦੀ ਉਸਾਰੀ ਛੇਤੀ ਹੀ ਹੋਣੀ ਚਾਹੀਦੀ ਹੈ

MP CM Kamal Nath

ਮੱਧ ਪ੍ਰਦੇਸ਼ : ਦੇਸ਼ ਵਿਚ ਆਏ ਦਿਨ ਗਊਆਂ 'ਤੇ ਹੋ ਰਹੀ ਰਾਜਨੀਤੀ ਵਿਚਕਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਕਿ ਮੈਨੂੰ ਗਊ ਮਾਤਾ ਸੜਕਾਂ 'ਤੇ ਨਹੀਂ ਦਿਸਣੀ ਚਾਹੀਦੀ। ਉਹਨਾਂ ਲਈ ਸੂਬੇ ਦੇ ਹਰ ਜ਼ਿਲ੍ਹੇ ਵਿਚ ਛੇਤੀ ਤੋਂ ਛੇਤੀ ਗਊਸ਼ਾਲਾਵਾਂ ਦੀ ਉਸਾਰੀ ਹੋਣੀ ਚਾਹੀਦੀ ਹੈ ਅਤੇ ਇਹਨਾਂ ਨੂੰ ਉਥੇ ਰੱਖਿਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਅਪਣੇ ਜੱਦੀ ਜਿਲ਼੍ਹੇ ਛਿੰਦਵਾੜਾ ਪੁੱਜੇ

ਕਮਲਨਾਥ ਨੇ ਵਿਭਾਗੀ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਦੌਰਾਨ ਕਿਹਾ ਕਿ ਸੂਬੇ ਦੇ ਹਰ ਜਿਲ਼੍ਹੇ ਵਿਚ ਗਊਸ਼ਾਲਾ ਦੀ ਉਸਾਰੀ ਛੇਤੀ ਹੀ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਪਿੱਛੇ ਉਹਨਾਂ ਦਾ ਕੋਈ ਸਿਆਸੀ ਪੱਖ ਨਹੀਂ ਸਗੋਂ ਉਹਨਾਂ ਦੀ ਅਜਿਹੀ ਭਾਵਨਾ ਵੀ ਹੈ। ਕਾਂਗਰਸ ਨੇ ਮੱਧ ਪ੍ਰਦੇਸ਼ ਵਿਚ ਬੀਤੇ ਸਾਲ ਨਵੰਬਰ ਮਹੀਨੇ ਦੌਰਾਨ ਚੋਣ ਮਨੋਰਥ ਪੱਤਰ ਵਿਚ ਕਿਹਾ ਸੀ ਕਿ ਸੂਬੇ ਵਿਚ ਕਾਂਗਰਸ ਸਰਕਾਰ ਆਉਣ 'ਤੇ ਹਰ ਪਿੰਡ ਦੀ

ਪੰਚਾਇਤ ਗਊਸ਼ਾਲਾ ਖੋਲ੍ਹੇਗੀ ਅਤੇ ਇਸ ਨੂੰ ਚਲਾਉਣ ਲਈ ਗ੍ਰਾਂਟ ਦੇਵੇਗੀ। ਲੋਕਾਂ ਵੱਲੋਂ ਅਵਾਰਾ ਛੱਡੀਆਂ ਗਈਆਂ ਗਊਆਂ ਨਾਲ ਸੜਕਾਂ 'ਤੇ ਵਿਸ਼ੇਸ਼ ਤੌਰ 'ਤੇ ਸ਼ਹਿਰੀ ਇਲਾਕਿਆਂ ਵਿਚ ਸੜਕਾਂ 'ਤੇ ਆਵਾਜਾਈ ਵਿਚ ਰੁਕਾਵਟ ਹੁੰਦੀ ਹੈ ਅਤੇ ਕਈ ਵਾਰ ਇਹ ਹਾਦਸਿਆਂ ਦਾ ਕਾਰਨ ਵੀ ਬਣ ਜਾਂਦੀਆਂ ਹਨ। ਜਿਸ ਨਾਲ ਲੋਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਗਊਸ਼ਾਲਾਵਾਂ ਵਿਚ ਗਊਆਂ ਨੂੰ ਰੱਖੇ ਜਾਣ ਕਾਰਨ ਇਹਨਾਂ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਵਿਚ ਵੀ ਕਮੀ ਆਵੇਗੀ।