ਚੰਦਰਯਾਨ-3 ਲਈ ISRO ਨੂੰ ਮਿਲੀ ਮੰਜੂਰੀ, ਜਾਣੋ ਕਦੋਂ ਕੀਤਾ ਜਾਵੇਗਾ ਲਾਂਚ

ਏਜੰਸੀ

ਖ਼ਬਰਾਂ, ਰਾਸ਼ਟਰੀ

ISRO ਮੁੱਖੀ ਕੇ.ਸਿਵਨ ਨੇ ਪ੍ਰੈੱਸ ਕਾਨਫਰੰਸ ਕਰ ਦਿੱਤੀ ਜਾਣਕਾਰੀ

File Photo

ਨਵੀਂ ਦਿੱਲੀ : ਅੱਜ ਬੁੱਧਵਾਰ ਨੂੰ ਨਵੇਂ ਸਾਲ ਮੌਕੇ ਇਸਰੋ ਮੁੱਖੀ ਕੇ.ਸਿਵਨ ਨੇ ਕਿਹਾ ਕਿ ਉਹ ਅਗਲੇ ਸਾਲ ਚੰਦਰਯਾਨ -3 ਨੂੰ ਲਾਂਚ ਕਰਨਗੇ। ਜਿਸ ਦੇ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਹਰੀ ਝੰਡੀ ਮਿਲ ਗਈ ਹੈ। ਇਸਰੋ ਪ੍ਰਮੁੱਖ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਇੰਡੀਅਨ ਸਪੇਸ ਏਜੰਸੀ ਆਰਗਨਾਈਜੇਸ਼ਨ ਦੇ ਮੁੱਖੀ ਕੇ. ਸਿਵਨ ਨੇ ਅੱਜ ਪੀ.ਸੀ ਦੌਰਾਨ ਦੱਸਿਆ ਕਿ ਇਸਰੋ ਨੂੰ ਚੰਦਰਯਾਨ-3 ਦੇ ਲਈ ਭਾਰਤ ਸਰਕਾਰ ਤੋਂ ਮੰਜੂਰੀ ਮਿਲ ਗਈ ਹੈ ਅਤੇ ਇਸ ਦੇ ਲਈ ਕੰਮ ਵੀ ਸਹੀ ਤਰੀਕੇ ਨਾਲ ਚੱਲ ਰਿਹਾ ਹੈ।। ਸਿਵਨ ਅਨੁਸਾਰ ਚੰਦਰਯਾਨ-3 ਦਾ ਫਾਰਮੈਟ ਚੰਦਰਯਾਨ-2 ਦੀ ਤਰ੍ਹਾਂ ਦਾ ਹੀ ਹੈ। ਚੰਦਰਯਾਨ -2 ਵਿਚ ਆਰਬਿਟਰ, ਲੈਂਡਰ ਅਤੇ ਰੋਵਰ ਦਾ ਫਾਰਮੈਟ ਸੀ। ਇਨ੍ਹਾਂ ਸੱਭ ਦਾ ਪਹਿਲਾਂ ਹੀ ਇਸਤਮਾਲ ਹੋ ਚੁੱਕਿਆ ਹੈ।

ਇਸ ਦੌਰਾਨ ਇਸਰੋ ਮੁੱਖੀ ਨੇ ਗਗਨਯਾਨ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਇਸ 'ਤੇ ਕਾਫੀ ਕੰਮ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ''ਗਗਨਯਾਨ ਪ੍ਰੋਜੈਕਟ 'ਤੇ ਅਸੀ ਬਹੁਤ ਤਰੱਕੀ ਕੀਤੀ ਹੈ ਅਤੇ ਕਾਫੀ ਹੱਦ ਤੱਕ ਕੰਮ ਹੋ ਵੀ ਚੁੱਕਿਆ ਹੈ। ਇਸ ਦੇ ਲਈ ਪੁਲਾੜ ਯਾਤਰੀਆਂ ਦੀ ਚੋਣ ਕਿਰਿਆ ਦਾ ਕੰਮ ਪੂਰਾ ਹੋ ਗਿਆ ਹੈ''। ਸਿਵਨ ਅਨੁਸਾਰ ਗਗਨਯਾਨ ਪ੍ਰੋਜੈਕਟ ਦੇ ਲਈ ਚਾਰ ਪੁਲਾੜ ਯਾਤਰੀਆਂ ਦੀ ਚੋਣ ਅਤੇ ਟ੍ਰੇਨਿੰਗ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਅੱਗੇ ਦੀ ਟ੍ਰੇਨਿਗ ਜਨਵਰੀ ਦੇ ਤੀਜੇ ਹਫਤੇ ਵਿਚ ਹੋਵੇਗੀ।

ਇਸ ਤੋਂ ਇਲਾਵਾ ਕੇ.ਸਿਵਨ ਨੇ ਇਕ ਹੋਰ ਸਪੇਸ ਪੋਰਟ ਖੋਲ੍ਹੇ ਜਾਣ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਦੂਜੇ ਸਪੇਸ ਪੋਰਟ ਦੇ ਲਈ ਜਮੀਨ ਲਈ ਜਾ ਚੁੱਕੀ ਹੈ। ਇਹ ਸਪੇਸ ਪੋਰਟ ਤਾਮਿਨਲਾਡੂ ਦੇ ਤੂਤੀਕੋਰੇਨ ਜਿਲ੍ਹੇ ਵਿਚ ਹੋਵੇਗਾ।