ਵਿਕਰਮ ਲੈਂਡਰ ‘ਤੇ ISRO Vs NASA ,ਸਿਵਨ ਬੋਲੇ-ਅਸੀ ਪਹਿਲਾਂ ਹੀ ਲੱਭ ਚੁੱਕੇ ਹਾਂ ਆਪਣਾ ਲੈਂਡਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸਦੀ ਜਾਣਕਾਰੀ ਅਸੀ ਆਪਣੀ ਵੈੱਬਸਾਈਟ 'ਤੇ ਵੀ ਦਿੱਤੀ ਸੀ-ਕੇ.ਸਿਵਨ

File Photo

ਨਵੀਂ ਦਿੱਲੀ :ਭਾਰਤੀ ਪੁਲਾੜ ਏਜੰਸੀ ਇਸਰੋ ਦੇ ਮੁੱਖੀ ਕੇ. ਸਿਵਨ ਨੇ ਕਿਹਾ ਕਿ ਅਸੀ ਪਹਿਲਾਂ ਹੀ ਵਿਕਰਮ ਲੈਂਡਰ ਨੂੰ ਲੱਭ ਲਿਆ ਸੀ। ਸਿਵਨ ਨੇ ਕਿਹਾ ਕਿ ਨਾਸਾ ਤੋਂ ਪਹਿਲਾਂ ਸਾਡੇ ਆਰਬੀਟਰ ਨੂੰ ਵਿਕਰਮ ਲੈਂਡਰ ਨੇ ਲੱਭ ਲਿਆ ਸੀ ਅਤੇ ਇਸਦੀ ਜਾਣਕਾਰੀ ਅਸੀ ਆਪਣੀ ਵੈੱਬਸਾਈਟ 'ਤੇ ਵੀ ਦਿੱਤੀ ਸੀ। ਤੁਸੀ ਉੱਥੇ ਜਾ ਕੇ ਦੇਖ ਸਕਦੇ ਹੋ।

 



 

 

ਦੱਸ ਦਈਏ ਕਿ ਦੋ ਦਿਨ ਪਹਿਲਾਂ ਨਾਸਾ ਨੇ ਕਿਹਾ ਸੀ ਕਿ ਉਸਨੇ ਭਾਰਤੀ ਚੰਦਰਯਾਨ-2 ਦੇ ਵਿਕਰਮ ਲੈਂਡਰ ਦਾ ਮਲਬਾ ਲੱਭ ਲਿਆ ਹੈ। ਇਸ ਜਗ੍ਹਾਂ ਦਾ ਪਤਾ ਸ਼ਨਮੁਗਾ ਸੁਬਰਮਨੀਅਮ ਨੇ ਪਤਾ ਲਗਾਇਆ ਜਿਸਨੇ ਖੁਦ ਲੂਨਰ ਰੀਕੋਨਾਈਸੈਂਸ ਆਰਬੀਟਲ ਕੈਮਰੇ ਨਾਲ ਤਸਵੀਰਾਂ ਡਾਊਨਲੋਡ ਕੀਤੀ। ਇਸਦੀ ਪੁਸ਼ਟੀ ਨਾਸਾ ਅਤੇ ਏਰੀਜ਼ੋਨਾ ਸਟੇਟ ਯੂਨੀਵਰਸਿਟੀ ਨੇ ਸੋਮਵਾਰ ਨੂੰ ਕੀਤੀ।

ਨਾਸਾ ਨੇ ਕਿਹਾ ਸੀ ਕਿ ਪਹਿਲੀ ਧੂੰਦਲੀ ਤਸਵੀਰ ਹਾਦਸਾਗ੍ਰਸਤ ਥਾਂ ਦੀ ਹੋ ਸਕਦੀ ਹੈ ਜੋ ਐਲਆਰਓਸੀ ਦੇ ਜ਼ਰੀਏ 17 ਨਵੰਬਰ ਨੂੰ ਲਈ ਗਈ ਤਸਵੀਰ ਨਾਲ ਬਣਾਈ ਗਈ ਹੈ। ਕਈਂ ਲੋਕਾਂ ਨੇ ਵਿਕਰਮ ਦੇ ਬਾਰੇ ਵੀ ਜਾਣਨ ਦੇ ਲਈ ਇਸ ਤਸਵੀਰ ਨੂੰ ਡਾਊਨਲੋਡ ਕੀਤਾ।ਨਾਸਾ ਨੇ ਕਿਹਾ ਕਿ ਉਨ੍ਹਾਂ 'ਚੋਂ ਇਕ ਸੁਬਰਮਨੀਅਮ ਨੇ ਮਲਬੇ ਦੀ ਸਟੀਕ ਪਹਿਚਾਣ ਦੇ ਨਾਲ ਐਲਆਰਓਸੀ ਪ੍ਰੋਜੈਕਟ ਨਾਲ ਸੰਪਰਕ ਕੀਤਾ।

ਐਲਆਰਓਸੀ ਏਰੀਜ਼ੋਨਾ ਯੂਨੀਵਰਸਿਟੀ ਵਿਚ ਸਥਿਤ ਹੈ। ਛੇ ਸਤੰਬਰ ਨੂੰ ਚੰਦਰਯਾਨ-2 ਦੀ ਲਾਚਿੰਗ ਤੋਂ ਬਾਅਦ ਦੱਖਣੀ ਧਰੂਵ 'ਤੇ ਸਾਫਟਲੈਂਡਿਗ ਕਰਨ ਦੀ  ਕੌਸ਼ਿਸ਼ ਦੇ ਦੌਰਾਨ ਲੈਂਡਰ ਵਿਕਰਮ ਦਾ ਇਸਰੋ ਨਾਲ ਸੰਪਰਕ ਟੁੱਟ ਗਿਆ ਸੀ।