ਮਾਂ ਧੋਂਦੀ ਸੀ ਲੋਕਾਂ ਦੇ ਜੂਠੇ ਭਾਂਡੇ, ਹੁਣ ਬੇਟਾ ISRO 'ਚ ਨੌਕਰੀ ਕਰ ਧੋਏਗਾ ਗ਼ਰੀਬੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਹਿੰਦੇ ਹਨ, ''ਦ੍ਰਿੜ ਇਰਾਦੇ ਅਤੇ ਸਖਤ ਮਿਹਨਤ ਨਾਲ ਸਮੱਸਿਆਵਾਂ ਨੂੰ ਹਰਾਇਆ ਜਾ ਸਕਦਾ ਹੈ।'' ਇਸ ਅਖਾਣ ਨੂੰ ਸੱਚ ਸਾਬਿਤ ਕਰਦੇ ਹੋਏ ਮੁੰਬਈ ਦੀਆਂ...

Rahul Ghodke

ਮੁੰਬਈ : ਕਹਿੰਦੇ ਹਨ, ''ਦ੍ਰਿੜ ਇਰਾਦੇ ਅਤੇ ਸਖਤ ਮਿਹਨਤ ਨਾਲ ਸਮੱਸਿਆਵਾਂ ਨੂੰ ਹਰਾਇਆ ਜਾ ਸਕਦਾ ਹੈ।'' ਇਸ ਅਖਾਣ ਨੂੰ ਸੱਚ ਸਾਬਿਤ ਕਰਦੇ ਹੋਏ ਮੁੰਬਈ ਦੀਆਂ ਝੌਪੜੀਆਂ ਅਤੇ ਤੰਗ ਗਲੀਆਂ 'ਚੋਂ ਨਿਕਲ ਕੇ ਰਾਹੁਲ ਘੋਡਕੇ ਨੇ ਦੇਸ਼ ਦੀ ਮਸ਼ਹੂਰ ਸਪੇਸ ਏਜੰਸੀ ਇਸਰੋ ਤੱਕ ਦਾ ਸਫਰ ਤੈਅ ਕੀਤਾ ਹੈ। ਦੱਸ ਦੇਈਏ ਕਿ ਰਾਹੁਲ ਘੋਡਕੇ ਨੇ ਆਰਥਿਕ ਤੰਗੀ ਨੂੰ ਮਾਤ ਦਿੰਦੇ ਹੋਏ ਇਸਰੋ 'ਚ ਤਕਨੀਸ਼ੀਅਨ ਦੇ ਅਹੁਦੇ 'ਤੇ ਨੌਕਰੀ ਹਾਸਲ ਕੀਤੀ ਹੈ। ਅੱਜ ਰਾਹੁਲ ਦੀ ਇਸ ਉਪਲੱਬਧੀ ਤੋਂ ਉਸ ਦੀ ਮਾਂ ਬਹੁਤ ਬੇਹੱਦ ਖੁਸ਼ ਹੈ। ਦੱਸਣਯੋਗ ਹੈ ਕਿ ਚੈਂਬੂਰ ਇਲਾਕੇ 'ਚ ਮਰੌਲੀ ਚਰਚ ਸਥਿਤ ਨਾਲੰਦਾ ਨਗਰ ਦੀ ਝੌਪੜੀ 'ਚ 10x10 ਦੇ ਮਕਾਨ 'ਚ ਰਹਿਣ ਵਾਲੇ ਰਾਹੁਲ ਘੋਡਕੇ ਦਾ ਜੀਵਨ ਬਹੁਤ ਮੁਸ਼ਕਿਲਾਂ 'ਚ ਬੀਤਿਆ ਹੈ।

ਉਸ ਨੇ ਕਈ ਮੁਸ਼ਕਿਲਾਂ ਦੇ ਬਾਵਜੂਦ ਹਿੰਮਤ ਨਹੀਂ ਹਾਰੀ ਹੈ ਅਤੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਿਆ ਹੈ। ਰਾਹੁਲ ਦਸਵੀਂ ਦੀ ਪ੍ਰੀਖਿਆ 'ਚ ਫਸਟ ਡਿਵੀਜਨ 'ਚ ਪਾਸ ਹੋਇਆ। ਪਿਤਾ ਦੇ ਦਿਹਾਂਤ ਤੋਂ ਬਾਅਦ ਰਾਹੁਲ ਕਾਫੀ ਟੁੱਟ ਗਿਆ। ਪਰਿਵਾਰ ਦੀ ਸਾਰੀਆਂ ਜ਼ਿੰਮੇਵਾਰੀ ਰਾਹੁਲ ਦੇ ਮੋਢਿਆਂ 'ਤੇ ਆ ਗਈਆਂ ਸਨ। ਪਿਤਾ ਮਜ਼ਦੂਰੀ ਕਰਦੇ ਸੀ। ਇਸ ਦੌਰਾਨ ਰਾਹੁਲ ਵਿਆਹਾਂ 'ਚ ਕੈਟਰਿੰਗ ਦਾ ਕੰਮ ਕਰ ਕੇ ਘਰ ਦਾ ਖਰਚਾ ਚੁੱਕਦਾ ਸੀ ਅਤੇ ਉਨ੍ਹਾਂ ਦੀ ਮਾਂ ਵੀ ਦੂਜਿਆਂ ਦੇ ਘਰਾਂ 'ਚ ਜਾ ਕੇ ਬਰਤਨ ਕੱਪੜੇ ਧੋ ਕੇ ਘਰ ਦਾ ਖਰਚਾ ਚੁੱਕਦੀ ਸੀ।

ਇਸ ਦੌਰਾਨ ਰਾਹੁਲ ਨੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਿਆ।ਪੜ੍ਹਾਈ 'ਚ ਪੂਰਾ ਧਿਆਨ ਨਾ ਦੇ ਸਕਣ ਕਾਰਨ ਰਾਹੁਲ 12ਵੀਂ ਦੀ ਪ੍ਰੀਖਿਆ 'ਚ ਫੇਲ੍ਹ ਹੋ ਗਿਆ। ਉਨ੍ਹਾਂ ਨੇ ਚੈਂਬੂਰ ਦੇ ਨੇੜੇ ਗੋਵੰਡੀ 'ਚ ਆਈ.ਟੀ.ਆਈ ਕਰ ਕੇ ਇਲੈਕਟ੍ਰੋਨਿਕ ਕੋਰਸ ਕੀਤਾ। ਪੜ੍ਹਾਈ 'ਚ ਤੇਜ਼ ਰਾਹੁਲ ਨੇ ਆਈ.ਟੀ.ਆਈ 'ਚ ਅਵੱਲ ਰਿਹਾ ਅਤੇ ਪਹਿਲੇ ਡਿਵੀਜ਼ਨ 'ਚ ਆਪਣਾ ਕੋਰਸ ਪੂਰਾ ਕੀਤਾ। ਬਾਅਦ 'ਚ ਉਨਾਂ ਨੇ ਐੱਲ.ਐਂਡ ਟੀ. ਕੰਪਨੀ 'ਚ ਨੌਕਰੀ ਮਿਲ ਗਈ, ਜਿਸ ਦੇ ਨਾਲ ਹੀ ਉਸ ਨੇ ਇੰਜੀਨੀਅਰਿੰਗ ਡਿਪਲੋਮੇ 'ਚ ਦਾਖਲਾ ਲੈ ਲਿਆ।ਹੁਣ ਰਾਹੁਲ ਪੜ੍ਹਾਈ ਅਤੇ ਕੰਮ ਦੋਵੇਂ ਇਕੱਠੇ ਕਰਨ ਲੱਗਿਆ ਅਤੇ ਜਦੋਂ ਇਸਰੋ 'ਚ ਡਿਪਲੋਮਾ ਇੰਜੀਨੀਅਰ ਦੇ ਅਹੁਦੇ ਲਈ ਨੌਕਰੀ ਨਿਕਲੀ ਤਾਂ ਰਾਹੁਲ ਨੂੰ ਸਫਲਤਾ ਮਿਲੀ।

ਰਾਹੁਲ ਨੇ ਐਂਟਰੈਂਸ ਦੀ ਤਿਆਰੀ ਕੀਤੀ ਅਤੇ ਦੇਸ਼ ਭਰ 'ਚ ਰਾਖਵਾਂ ਉਮੀਦਵਾਰਾਂ ਦੀ ਸ਼੍ਰੇਣੀ 'ਚ ਤੀਜਾ ਅਤੇ ਓਪਨ 'ਚ 17ਵਾਂ ਸਥਾਨ ਹਾਸਲ ਕੀਤਾ। ਹੁਣ ਬੀਤੇ 2 ਮਹੀਨਿਆਂ ਤੋਂ ਰਾਹੁਲ ਇਸਰੋ 'ਚ ਤਕਨੀਸ਼ੀਅਨ ਦੇ ਅਹੁਦੇ 'ਤੇ ਕੰਮ ਕਰ ਰਿਹਾ ਹੈ। ਰਾਹੁਲ ਘੋਡਕੇ ਨੇ ਇਸਰੋ 'ਚ ਨੌਕਰੀ ਲੱਗਣ ਦੀ ਖਬਰ ਪੂਰੇ ਇਲਾਕੇ 'ਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਉਸ ਦੇ ਘਰ ਵਧਾਈ ਦੇਣ ਲਈ ਲੋਕਾਂ ਦਾ ਕਾਫੀ ਇੱਕਠ ਜੁੜ ਗਿਆ। ਅੱਜ ਰਾਹੁਲ ਦੀ ਮਾਂ ਆਪਣੇ ਪੁੱਤਰ ਦੀ ਸਫਲਤਾ 'ਤੇ ਮਾਣ ਮਹਿਸੂਸ ਕਰ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।