ਫ਼ੌਜ ਦੇ ਇਸ ਸ਼ਹੀਦ ਜਵਾਨ ਦੇ ਪਿਤਾ ਹੋਣਗੇ ਭਾਜਪਾ ‘ਚ ਸ਼ਾਮਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਫ਼ੌਜ ਦੇ ਸ਼ਹੀਦ ਜਵਾਨ ਔਰੰਗਜ਼ੇਬ ਦੇ ਪਿਤਾ ਮੁਹੰਮਦ ਹਨੀਫ਼ ਭਾਜਪਾ ਵਿਚ ਸ਼ਾਮਲ....

Shahid Jawan Aurangzeb

ਨਵੀਂ ਦਿੱਲੀ : ਫ਼ੌਜ ਦੇ ਸ਼ਹੀਦ ਜਵਾਨ ਔਰੰਗਜ਼ੇਬ ਦੇ ਪਿਤਾ ਮੁਹੰਮਦ ਹਨੀਫ਼ ਭਾਜਪਾ ਵਿਚ ਸ਼ਾਮਲ ਹੋਣਗੇ। ਉਨ੍ਹਾਂ ਦੇ ਜੰ‍ਮੂ ਦੇ ਸਾਂਬੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਦੌਰਾਨ ਭਾਜਪਾ ਦੀ ਸਰਨ ਲੈਣ ਦੀ ਖ਼ਬਰ ਹੈ। ਉਨ੍ਹਾਂ ਦਾ ਨਾਮ ਅਮਿਤ ਸ਼ਾਹ ਨੂੰ ਭੇਜ ਦਿਤਾ ਗਿਆ ਹੈ। 44 ਰਾਸ਼‍ਟਰੀਏ ਰਾਇਫਲ‍ਸ ਦੇ ਜਵਾਨ ਔਰੰਗਜ਼ੇਬ ਦੀ ਪਿਛਲੇ ਸਾਲ ਜੂਨ ਵਿਚ ਅਤਿਵਾਦੀਆਂ ਨੇ ਅਗਵਾਹ ਤੋਂ ਬਾਅਦ ਹੱਤਿਆ ਕਰ ਦਿਤੀ ਸੀ। ਉਹ ਈਦ ਮਨਾਉਣ ਲਈ ਛੁੱਟੀ ਉਤੇ ਪੁੰਛ ਸਥਿਤ ਅਪਣੇ ਘਰ ਜਾ ਰਹੇ ਸਨ ਅਤੇ ਬਾਅਦ ਵਿਚ ਕਸ਼‍ਮੀਰ ਦੇ ਪੁਲਵਾਮਾ ਵਿਚ ਗੋਲੀਆਂ ਮਾਰ ਦਿਤੀਆਂ ਸਨ। ਉਨ੍ਹਾਂ ਦਾ ਮ੍ਰਿਤਕ ਸਰੀਰ ਮਿਲਿਆ ਸੀ।

ਔਰੰਗਜ਼ੇਬ ਦੇ ਸ਼ਹੀਦ ਹੋਣ ਉਪਰੰਤ ਸੂਰਮਗਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਔਰੰਗਜ਼ੇਬ ਦੇ ਪਿਤਾ ਹਨੀਫ ਵੀ ਫ਼ੌਜ ਵਿਚ ਰਹਿ ਚੁੱਕੇ ਹਨ। ਉਹ ਲਾਇਟ ਇੰਫੇਟਰੀ ਵਿਚ ਸਿਪਾਹੀ ਸਨ। ਮੀਡੀਆ ਰਿਪੋਰਟਸ  ਦੇ ਅਨੁਸਾਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੀਐਮ ਮੋਦੀ ਦੀਆਂ ਗਰੀਬਾਂ ਲਈ ਬਣਾਈਆਂ ਗਈਆਂ ਨੀਤੀਆਂ ਤੋਂ ਪ੍ਰਭਾਵਿਤ ਹਨ। ਉਹ ਪੀਐਮ ਮੋਦੀ ਦੇ ਨਾਲ ਮਿਲ ਕੇ ਦੇਸ਼ ਤੋਂ ਅਤਿਵਾਦੀਆਂ ਨੂੰ ਭਜਾਉਣਾ ਚਾਹੁੰਦੇ ਹਨ। ਇਸ ਲਈ ਭਾਜਪਾ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ। ਉਨ੍ਹਾਂ ਨੇ ਕਿਹਾ ਕਿ ਉਹ ਤਿੰਨ ਫਰਵਰੀ ਨੂੰ ਪੀਐਮ ਮੋਦੀ ਦੀ ਹਾਜ਼ਰੀ ਵਿਚ ਭਾਜਪਾ ਦੀ ਸਰਨ ਲੈਣਗੇ।

ਹਨੀਫ ਨੇ ਕਿਹਾ ਕਿ ਜਦੋਂ ਤੱਕ ਕਸ਼‍ਮੀਰੀ ਰਾਜਨੇਤਾ ਰਾਜ‍ ਨੂੰ ਸੰਭਾਲਣਗੇ ਉਦੋਂ ਤੱਕ ਅਤਿਵਾਦ ਦੂਰ ਨਹੀਂ ਕੀਤਾ ਜਾ ਸਕਦਾ। ਕੇਵਲ ਪੀਐਮ ਮੋਦੀ ਹੀ ਇਸ ਅਤਿਵਾਦ ਨੂੰ ਦੂਰ ਕਰ ਸਕਦੇ ਹਨ। ਉਨ੍ਹਾਂ ਨੇ ਪਾਕਿਸ‍ਤਾਨ ਨਾਲ ਗੱਲਬਾਤ ਦਾ ਵੀ ਵਿਰੋਧ ਕੀਤਾ। ਭਾਜਪਾ ਨੇ ਮੁਹੰਮਦ ਹਨੀਫ ਦੇ ਫੈਸਲੇ ਦਾ ਸ‍ਵਾਗਤ ਕੀਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਆਉਣ ਨਾਲ ਰਾਸ਼‍ਟਰਵਾਦੀ ਤਾਕਤਾਂ ਦਾ ਹੌਂਸਲਾ ਵਧੇਗਾ। ਦੱਸ ਦਈਏ ਕਿ ਪੀਐਮ ਮੋਦੀ ਅਪਣੀ ਰੈਲੀ ਦੇ ਦੌਰਾਨ ਜੰ‍ਮੂ-ਕਸ਼‍ਮੀਰ ਨਾਲ ਜੁੜੀਆਂ ਕਈ ਯੋਜਨਾਵਾਂ ਅਤੇ ਵਿਕਾਸ ਕੰਮਾਂ ਦਾ ਉਦਘਾਟਨ ਕਰਨਗੇ।