69 ਸਾਲਾਂ 'ਚ ਪਹਿਲੀ ਵਾਰ ਮਹਿਲਾ ਟੁਕੜੀ ਨੇ ਦਿਤੀ ਸਲਾਮੀ, ਨੇਤਾਜੀ ਫ਼ੌਜ ਦੇ 4 ਜਵਾਨ ਵੀ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਣਤੰਤਰ ਦਿਵਸ ਸਮਾਗਮ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਕਿ 146 ਮਹਿਲਾ ਜਵਾਨਾਂ ਦੀ ਪੂਰੀ ਟੁਕੜੀ ਪਰੇਡ ਵਿਚ ਸ਼ਾਮਲ ਹੋਈ।

Lt bhavana kasturi

ਨਵੀਂ ਦਿੱਲੀ : ਗਣਤੰਤਰ ਦਿਵਸ ਮੌਕੇ 146 ਮਹਿਲਾ ਜਵਾਨਾਂ ਦੀ ਪੂਰੀ ਟੁਕੜੀ ਅਤੇ ਅਜ਼ਾਦ ਹਿੰਦ ਫ਼ੌਜ ਦੇ 4 ਜਵਾਨ ਪਰੇਡ ਵਿਚ ਪਹਿਲੀ ਵਾਰ ਸ਼ਾਮਲ ਹੋਏ। ਗਣਤੰਤਰ ਦਿਵਸ ਸਮਾਗਮ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਕਿ 146 ਮਹਿਲਾ ਜਵਾਨਾਂ ਦੀ ਪੂਰੀ ਟੁਕੜੀ ਪਰੇਡ ਵਿਚ ਸ਼ਾਮਲ ਹੋਈ। ਇਸ ਦੀ ਅਗਵਾਈ ਮੇਜਰ ਖੁਸ਼ਬੂ ਕੰਵਰ ਨੇ ਕੀਤੀ। 

ਮਣਿਪੁਰ ਦੇ ਉਖਰੁਲ ਵਿਚ ਮੇਜਰ ਦੇ ਅਹੁਦੇ 'ਤੇ ਤੈਨਾਤ ਖੁਸ਼ਬੂ ਕੰਵਰ ਦਾ ਜਨਮ ਜੈਪੁਰ ਦੇ ਸ਼ੇਖਾਵਤ ਪਰਵਾਰ ਵਿਚ ਹੋਇਆ। ਖੁਸ਼ਬੂ ਦੇ ਪਤੀ ਰਾਹੁਲ ਵੀ ਫ਼ੌਜ ਵਿਚ ਮੇਜਰ ਹਨ। ਐਮਬੀਏ ਦੀ ਵਿਦਿਆਰਥੀ ਰਹਿ ਚੁੱਕੀ ਖੁਸ਼ਬੂ ਦਾ ਰੁਝਾਨ ਸ਼ੁਰੂ ਤੋਂ ਹੀ ਫ਼ੌਜ ਵੱਲ ਸੀ। 2012 ਵਿਚ ਉਹਨਾਂ ਨੂੰ ਕਮਿਸ਼ਨ ਮਿਲਿਆ। 2018 ਵਿਚ ਉਹ ਮੇਜਰ ਬਣੀ।

ਲੈਫਟੀਨੈਂਟ ਭਾਵਨਾ ਕਸਤੂਰੀ ਨੇ ਪਰੇਡ ਵਿਚ ਪੂਰੀ ਪੁਰਸ਼ ਟੁਕੜੀ ਫੌਜ ਸਰਵਿਸ ਕੋਰ ਦੀ ਅਗਵਾਈ ਕੀਤੀ। ਭਾਵਨਾ ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣੀ। ਪਰੇਡ ਵਿਚ ਪਹਿਲੀ ਵਾਰ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਅਜ਼ਾਦ ਹਿੰਦ ਫ਼ੌਜ ਦੇ 4 ਜਵਾਨ ਲਾਲਤੀਰਾਮ, ਪਰਮਾਨੰਦ, ਹੀਰਾ ਸਿੰਘ ਅਤੇ ਭਾਗਮਲ  ਸ਼ਾਮਲ ਹੋਏ।