ਮਿਸਾਲ ਬਣਿਆ ਮਿਸ਼ਨ 25, ਸਾਰੇ ਦੇਸ਼ਾਂ 'ਚ ਹੋਵੇਗਾ ਲਾਗੂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੌਮੀ ਪੇਡੂੰ ਰੁਜ਼ਗਾਰ ਮਿਸ਼ਨ ਦੀ ਟੀਮ ਦੇ ਮੈਂਬਰਾਂ ਰਾਂਹੀ ਪਿਛਲੇ 6 ਮਹੀਨਿਆਂ ਵਿਚ ਰਿਕਾਰਡ ਤੋੜ 6 ਕਰੋੜ ਰੁਪਏ ਦੇ ਆਰਡਰ ਸਵੈ ਸੇਵੀ ਸਮੂਹਾਂ ਨੂੰ ਮਿਲ ਚੁੱਕੇ ਹਨ।

WHO team with Women self help group

ਰਾਇਪੁਰ : ਮਿਸ਼ਨ 25 ਨੇ ਕਈ ਔਰਤਾਂ ਦੀ ਜਿੰਦਗੀ ਬਦਲਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਕੌਮੀ ਪੇਡੂੰ ਰੁਜ਼ਗਾਰ ਮਿਸ਼ਨ ਬਿਹਾਨ ਦੇ ਨਵੀਨੀਕਰਨ ਨਾਲ ਜਿਲ਼੍ਹੇ ਵਿਚ 2108 ਸਵੈ ਸੇਵੀ ਸਮੂਹਾਂ ਨਾਲ ਲਗਭਗ ਇਕ ਲੱਖ ਔਰਤਾਂ ਜੁੜ ਚੁੱਕੀਆਂ ਹਨ। ਇਸ ਪ੍ਰੋਗਰਾਮ ਦੇ ਸਾਬਕਾ ਸਵੈ ਸੇਵੀ ਸਮੂਹ ਸਿਰਫ ਕਾਗਜ਼ਾਂ ਵਿਚ ਹੀ ਚੱਲ ਰਹੇ ਸਨ। ਜ਼ਿਲ੍ਹਾ ਪੰਚਾਇਤ ਦੀ ਰਣਨੀਤੀ ਅਧੀਨ ਇਹਨਾਂ ਨੂੰ ਨਵੇਂ ਸਿਰੇ ਤੋਂ ਚਲਾਉਣ ਦਾ ਉਪਰਾਲਾ ਕੀਤਾ ਗਿਆ।

ਇਸ ਦੇ ਲਈ ਕੌਮੀ ਪੇਡੂੰ ਰੁਜ਼ਗਾਰ ਮਿਸ਼ਨ ਦੀ ਟੀਮ ਦੇ ਮੈਂਬਰਾਂ ਰਾਂਹੀ ਪਿਛਲੇ 6 ਮਹੀਨਿਆਂ ਵਿਚ ਰਿਕਾਰਡ ਤੋੜ 6 ਕਰੋੜ ਰੁਪਏ ਦੇ ਆਰਡਰ ਸਵੈ ਸੇਵੀ ਸਮੂਹਾਂ ਨੂੰ ਮਿਲ ਚੁੱਕੇ ਹਨ। ਸਾਰੇ ਬਲਾਕਾਂ ਵਿਚ ਮਹਿਲਾ ਸਵੈ ਸੇਵੀ ਸਮੂਹਾਂ ਨਾਲ ਜੁੜੀਆਂ ਔਰਤਾਂ ਦੀ ਆਮਦਨ ਵਿਚ ਵਾਧਾ ਹੋਇਆ ਹੈ। ਇਸ ਦੀ ਕਾਮਯਾਬੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ

ਪਿਛਲੇ ਦਿਨੀਂ ਵਿਸ਼ਵ ਬੈਂਕ ਦੀ ਤਿੰਨ ਮੈਂਬਰੀ ਟੀਮ ਜਿਲ਼੍ਹੇ ਵਿਚ ਇਸ ਪ੍ਰੋਗਰਾਮ ਦੀ ਸਮੀਖਿਆ ਕਰਨ ਆਈ ਸੀ। ਹੁਣ ਵਿਸ਼ਵ ਬੈਂਕ ਇਸ ਕਾਮਯਾਬ ਮਿਸ਼ਨ ਨੂੰ ਹੋਰਨਾਂ ਦੇਸ਼ਾਂ ਵਿਚ ਲਾਗੂ ਕਰਨ ਦੀ ਸਿਫਾਰਸ਼ ਕਰੇਗਾ। ਟੀਮ ਵੱਲੋਂ ਇਸ ਦੀ ਪੁਸ਼ਟੀ ਜ਼ਿਲ੍ਹਾ ਪੰਚਾਇਤ ਸੀਈਓ ਦੇ ਸਾਹਮਣੇ ਕੀਤੀ ਗਈ। ਇਸ ਨੂੰ ਕਿਸ ਤਰ੍ਹਾਂ ਲਾਗੂ ਕੀਤਾ ਗਿਆ, ਇਸ ਦੀ ਪ੍ਰੋਜੈਕਟ ਰੀਪੋਰਟ ਸੀਈਓ ਨੇ ਵਿਸ਼ਵ ਬੈਂਕ ਦੀ ਟੀਮ ਨੂੰ ਸੌਂਪੀ ਹੈ।

ਆਰੰਗ ਜ਼ਿਲ੍ਹਾ ਪੰਚਾਇਤ ਦੀ ਮੰਦਿਰਹਸੌਦ ਪੰਚਾਇਤ ਵਿਚ ਇਕ ਸਮੂਹ ਦੀਆਂ ਔਰਤਾਂ ਸਾਬਣ ਬਣਾਉਣ ਅਤੇ ਧਰਸੀਵਾਂ ਵਿਕਾਸਖੰਡ ਦੀ ਪੰਚਾਇਤ ਅੜਸੈਨਾ ਵਿਚ ਸਵੈ ਸੇਵੀ ਸਮੂਹ ਦੀਆਂ ਔਰਤਾਂ ਸੈਨੇਟਰੀ ਨੈਪਕਿਨ ਬਣਾਉਣ ਦੀ ਯੂਨਿਟ ਚਲਾਉਂਦੀਆਂ ਹਨ। ਇਹਨਾਂ ਸਵੈ ਸੇਵੀ ਸਮੂਹਾਂ ਦੇ ਸਟਾਲ ਵੱਡੇ ਸ਼ਾਪਿੰਗ ਮਾਲਾਂ ਵੀ ਲਗਣ ਲੱਗੇ ਹਨ । ਇਥੇ ਛੱਤੀਸਗੜ੍ਹ ਦੇ ਦੇਸੀ ਖਾਦ

ਪਦਾਰਥਾਂ ਅਤੇ ਹੋਰਨਾਂ ਚੀਜ਼ਾਂ ਦੀ ਵਿਕਰੀ ਹੁੰਦੀ ਹੈ। ਘੱਟ ਕੀਮਤਾਂ ਅਤੇ ਸ਼ੁੱਧਤਾ ਕਾਰਨ ਇਹਨਾਂ ਦੀ ਵਿਕਰੀ ਵੱਧ ਹੋਣ ਲਗੀ ਹੈ। ਇਸ ਸਮੂਹ ਦੀਆਂ ਔਰਤਾਂ ਸਬਜ਼ੀ ਅਤੇ ਕਰਿਆਨੇ ਦੀਆਂ ਦੁਕਾਨਾਂ ਵੀ ਚਲਾਉਂਦੀਆਂ ਹਨ। ਰਾਇਪੁਰ ਅਜਿਹਾ ਨਵੀਨੀਕਰਨ ਕਰਨ ਵਾਲਾ ਪਹਿਲਾ ਜ਼ਿਲ੍ਹਾ ਹੈ।