ਸਾਵਧਾਨ! ਮੋਬਾਇਲ ਅਤੇ ਕੰਪਿਊਟਰ ’ਤੇ ਵੀ ਮੰਡਰਾ ਰਿਹਾ ਹੈ ਕੋਰੋਨਾ ਵਾਇਰਸ ਦਾ ਖ਼ਤਰਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਵਿਚ ਉਹ ਫਾਈਲਾਂ ਅਤੇ ਮੇਲ ਵੀ ਹਨ ਜੋ ਕੋਰੋਨਾ ਵਾਇਰਸ ਦੇ...

Alert corona virus can infect your computer and mobiles

ਨਵੀਂ ਦਿੱਲੀ: ਦੁਨੀਆਭਰ ਵਿਚ ਫੈਲੇ ਘਾਟਕ ਕੋਰੋਨਾ ਵਾਇਰਸ ਦਾ ਅਟੈਕ ਹੁਣ ਕੰਪਿਊਟਰ ਅਤੇ ਮੋਬਾਇਲ ਤੇ ਵੀ ਹੋ ਸਕਦਾ ਹੈ। ਉਹ ਵੀ ਇਸ ਵਾਇਰਸ ਨਾਲ ਪ੍ਰਭਾਵੀ ਹੋ ਸਕਦੇ ਹਨ। ਅਜਿਹਾ ਇਕ ਰਿਪੋਰਟ ਵਿਚ ਸੂਚਿਤ ਕੀਤਾ ਗਿਆ ਹੈ। ਹੋ ਸਕਦਾ ਹੈ ਕਿ ਤੁਹਾਡੇ ਕੋਲ ਆਇਆ ਮੇਲ ਜਾਂ ਫਾਈਲ ਕੋਰੋਨਾ ਵਾਇਰਸ ਨਾਲ ਪ੍ਰਭਾਵੀ ਹੋਵੇ। ਚੀਨ ਵਿਚ ਨੋਵਲ ਕੋਰੋਨਾ ਵਾਇਰਸ ਜਿਸ ਤਰ੍ਹਾਂ ਫੈਲ ਰਿਹਾ ਹੈ ਉਸ ਤੋਂ ਬਾਅਦ ਉਸ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਇੰਟਰਨੈਟ ਤੇ ਫੈਲ ਰਹੀਆਂ ਹਨ।

ਇਸ ਵਿਚ ਉਹ ਫਾਈਲਾਂ ਅਤੇ ਮੇਲ ਵੀ ਹਨ ਜੋ ਕੋਰੋਨਾ ਵਾਇਰਸ ਦੇ ਇਕ ਨਵੇਂ ਖਤਰੇ ਵੱਲ ਲੈ ਜਾਂਦੀਆਂ ਹਨ। ਇਹ ਮੋਬਾਇਲ ਅਤੇ ਕੰਪਿਊਟਰ ਤੇ ਹਮਲਾ ਕਰ ਕੇ ਉਸ ਨੂੰ ਅਪਣੇ ਪ੍ਰਭਾਵ ਹੇਠ ਲੈ ਸਕਦੀਆਂ ਹਨ। ਸਾਈਬਰ ਸੈਕਿਊਰਿਟੀ ਫਰਮ ਕਾਰਪੇਰੇਸਕੀ ਨੇ ਅਜਿਹੀ ਇਕ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ਇੰਟਰਨੈਟ ਤੇ ਕੋਰੋਨਾ ਵਾਇਰਸ ਨੂੰ ਲੈ ਕੇ ਬਹੁਤ ਸਾਰੀਆਂ ਜਾਣਕਾਰੀਆਂ ਅਤੇ ਫਾਈਲਾਂ ਭੇਜੀਆਂ ਜਾ ਰਹੀਆਂ ਹਨ।

ਕਾਸਪੇਰੇਸਕੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਕੁੱਝ ਅਜਿਹੀਆਂ ਫਾਈਲਾਂ ਮਿਲੀਆਂ ਹਨ ਜੋ ਇਸ ਵਾਇਰਸ ਨਾਲ ਸਬੰਧ ਰੱਖਦੀਆਂ ਸਨ। ਇੰਟਰਨੈਟ ਤੇ ਚਲ ਰਿਹਾ ਕੋਰੋਨਾ ਵਾਇਰਸ ਮੋਬਾਇਲ ਅਤੇ ਕੰਪਿਊਟਰ ਤੇ ਕੋਰੋਨਾ ਵਾਇਰਸ ਨਾਮ ਕੀ ਹੈ ਜੋ ਵਾਇਰਸ ਹਮਲਾ ਕਰ ਸਕਦਾ ਹੈ।

 

ਦਰਅਸਲ ਚੀਨ ਵਿਚ ਫੈਲ ਰਹੀ ਨੋਵਲ ਕੋਰੋਨਾ ਵਾਇਰਸ ਬਿਮਾਰੀ ਨਹੀਂ ਬਲਕਿ ਕੰਪਿਊਟਰ ਅਤੇ ਮੋਬਾਇਲ ਤੇ ਹਮਲਾ ਕਰਨ ਵਾਲਾ ਟ੍ਰੋਜਨ ਅਤੇ ਮੇਲਵੇਅਰ ਹੈ ਜਿਸ ਨੂੰ ਇਸ ਮਾਹੌਲ ਵਿਚ ਕੁੱਝ ਸਾਈਬਰ ਕ੍ਰਿਮਿਨਲਸ ਨੇ ਤਿਆਰ ਕਰ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਨਾਮ ਦੀ ਫਾਈਲ ਨਾਲ ਭੇਜਣਾ ਸ਼ੁਰੂ ਕਰ ਦਿੱਤਾ ਹੈ। ਕਾਸਪੇਰੇਸਕੀ ਦਾ ਕਹਿਣਾ ਹੈ ਕਿ ਦੁਨੀਆਭਰ ਵਿਚ ਫੈਲੀ ਕੋਰੋਨਾ ਵਾਇਰਸ ਬਿਮਾਰੀ ਕਾਰਨ ਕੋਰੋਨਾ ਵਾਇਰਸ ਦੇ ਨਾਮ ਨਾਲ ਬਹੁਤ ਸਾਰੇ ਦਿਸ਼ਾ-ਨਿਰਦੇਸ਼ ਅਤੇ ਫਾਈਲਾਂ ਇੰਟਰਨੈਟ ਤੇ ਤੈਰ ਰਹੇ ਹਨ।

ਜੋ ਦਾਅਵਾ ਕਰ ਰਹੇ ਹਨ ਕਿ ਉਹਨਾਂ ਕੋਲ ਕੋਰੋਨਾ ਵਾਇਰਸ ਨੂੰ ਲੈ ਕੇ ਜ਼ਰੂਰੀ ਜਾਣਕਾਰੀਆਂ ਹਨ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਇਹ ਦਰਅਸਲ ਟ੍ਰੋਜਨ ਅਤੇ ਮਾਲਵੇਅਰ ਹਨ ਜੋ ਇਹਨਾਂ ਫਾਈਲਾਂ ਨੂੰ ਖੋਲ੍ਹਦੇ ਹੀ ਤੁਹਾਡੇ ਕੰਪਿਊਟਰ ਅਤੇ ਮੋਬਾਇਲ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਕਾਸਪੇਰਸਕੀ ਦੇ ਮਾਲਵੇਅਰ ਐਨਾਲਿਸਟ ਅੰਟੋਨ ਇਵਾਨੋਵ ਦਾ ਕਹਿਣਾ ਹੈ ਕਿ ਇਸ ਸਮੇਂ ਪੂਰੀ ਦੁਨੀਆਂ ਵਿਚ ਕੋਰੋਨਾ ਵਾਇਰਸ ਤੇ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ ਲਿਹਾਜ਼ਾ ਇਸ ਮੌਕੇ ਦਾ ਫਾਇਦਾ ਸਾਈਬਰਕ੍ਰਿਮਿਨਲਸ ਵੀ ਚੁੱਕ ਰਹੇ ਹਨ।

ਉਹਨਾਂ ਨੇ ਹੁਣ ਤਕ ਅਜਿਹੀਆਂ ਫਾਈਲਾਂ ਦੇਖੀਆਂ ਹਨ ਜੋ ਕੋਰੋਨਾ ਵਾਇਰਸ ਦੇ ਨਾਮ ਨਾਲ ਆਈਆਂ ਹਨ ਅਤੇ ਉਹ ਟ੍ਰੋਜਨ, ਰੇਨਸਮਵੇਅਰ ਨਾਲ ਭਰੀਆਂ ਹੋਈਆਂ ਹਨ। ਇਸ ਲਈ ਇਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।

ਇਵਾਨੋਵ ਅਨੁਸਾਰ ਜੇ ਤੁਸੀਂ ਬਿਨਾਂ ਸੋਚੇ ਸਮਝੇ ਇਹਨਾਂ ਫਾਈਲਾਂ ਨੂੰ ਖੋਲ੍ਹਿਆ ਤਾਂ ਉਸ ਵਿਚ ਮੌਜੂਦ ਟ੍ਰੋਜਨ, ਮਾਲਵੇਅਰ, ਰੇਨਸਮਵੇਅਰ ਅਤੇ ਹੋਰ ਨੁਕਸਾਨਦਾਇਕ ਵਾਇਰਸ ਤੁਹਾਡੀ ਡਿਵਾਇਸ ਨੂੰ ਬਲਾਕ ਕਰ ਸਕਦੇ ਹਨ, ਤੁਹਾਡੀ ਡਿਵਾਇਸ ਤੇ ਡਾਟਾ ਨੂੰ ਕਾਪੀ ਜਾਂ ਮੋਡੀਫਾਈ ਕਰ ਸਕਦੀਆਂ ਹਨ, ਯੂਜ਼ਰ ਦੇ ਫੋਲਡਰ ਨਾਲ ਜੁੜੀਆਂ ਜਾਣਕਾਰੀਆਂ ਚੋਰੀ ਹੋ ਸਕਦੀਆਂ ਹਨ। ਟ੍ਰੋਜਨ ਕਿਸ ਕਿਸਮ ਦੇ ਉਹ ਰੱਖ ਸਕਦੇ ਹਨ ਦੀ ਪੂਰੀ ਸੂਚੀ ਪ੍ਰਸਿੱਧ ਐਂਟੀ-ਵਾਇਰਸ ਫਰਮ ਕਾਸਪਰਸਕੀ ਦੁਆਰਾ ਜਾਰੀ ਕੀਤੀ ਗਈ ਹੈ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।