ਗ੍ਰੇਟਰ ਨੋਇਡਾ ‘ਚ ਖੁੱਲੇਗੀ ਦੇਸ਼ ਦੀ ਪਹਿਲੀ ਨੈਸ਼ਨਲ ਪੁਲਿਸ ਯੂਨੀਵਰਸਿਟੀ: ਵਿੱਤ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣਾ ਦੂਜਾ ਬਜਟ ਪੇਸ਼ ਕਰਦੇ ਹੋਏ ਦੇਸ਼...

Finance Minister

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣਾ ਦੂਜਾ ਬਜਟ ਪੇਸ਼ ਕਰਦੇ ਹੋਏ ਦੇਸ਼ ਵਿੱਚ ਸਿੱਖਿਆ ਦੇ ਖੇਤਰ ਵਿੱਚ ਵੱਡੇ ਨਿਵੇਸ਼ ਦਾ ਐਲਾਨੀ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ‘ਚ ਜਲਦ ਹੀ ਨਵੀਂ ਸਿੱਖਿਆ ਨੀਤੀ ਦਾ ਐਲਾਨ ਹੋਵੇਗਾ। ਸਿੱਖਿਆ ‘ਚ ਨਿਵੇਸ਼ ਨੂੰ ਲੈ ਕੇ ਐਫਡੀਆਈ ਲਿਆਉਣ ਦਾ ਐਲਾਨ ਕੀਤਾ ਹੈ।

ਵਿੱਤ ਮੰਤਰੀ ਨੇ ਦੇਸ਼ ‘ਚ ਸਿੱਖਿਆ ਦਾ ਬਜਟ ਵਧਾਕੇ 99300 ਕਰੋੜ ਕਰ ਦਿੱਤਾ ਹੈ। ਵਿੱਤ ਮੰਤਰੀ ਨੇ ਦੇਸ਼ ਵਿੱਚ ਪਹਿਲੀ ਨੈਸ਼ਨਲ ਪੁਲਿਸ ਯੂਨੀਵਰਸਿਟੀ ਖੋਲ੍ਹਣ ਦਾ ਐਲਾਨ ਵੀ ਕੀਤਾ ਹੈ। ਪੁਲਿਸ ਯੂਨੀਵਰਸਿਟੀ ਗਰੇਟਰ ਨੋਇਡਾ ਵਿੱਚ ਜਮੁਨਾ ਐਕਸਪ੍ਰੈਸ ਦੇ ਨੇੜੇ 100 ਏਕੜ ਜ਼ਮੀਨ ‘ਤੇ ਬਣਾਈ ਜਾਵੇਗੀ।

ਇਸਦੇ ਲਈ ਗਰੇਟਰ ਨੋਇਡਾ ‘ਚ ਜਮੁਨਾ ਐਕਸਪ੍ਰੈਸ ਦੇ ਨੇੜੇ ਸੇਕਟ ਟੇਕ ਜੋਨ ਵਿੱਚ 100 ਏਕੜ ਜ਼ਮੀਨ ਨੂੰ ਨਿਸ਼ਾਨਬੱਧ ਕਰ ਲਿਆ ਗਿਆ ਹੈ। ਗਰੇਟਰ ਨੋਇਡਾ ਇੰਡਸਟ੍ਰੀਅਲ ਡਿਵੈਲਪਮੇਂਟ ਅਥਾਰਿਟੀ ਨੇ ਇਸ ਗੱਲ ‘ਤੇ ਮੋਹਰ ਲਗਾ ਦਿੱਤੀ ਹੈ ਕਿ ਇਸ ਯੂਨੀਵਰਸਿਟੀ ਲਈ 372 ਕਰੋੜ ਰੁਪਏ ਦੀ ਜ਼ਮੀਨ ਨੂੰ ਮੰਜ਼ੂਰ ਕਰ ਦਿੱਤਾ ਗਿਆ ਹੈ।

ਗਰੇਟਰ ਨੋਇਡਾ ਅਥਾਰਿਟੀ ਦੇ ਸੀਈਓ ਨਰਿੰਦਰ ਭੂਸ਼ਣ ਨੇ ਦੱਸਿਆ ਕਿ ਇਸ ਜ਼ਮੀਨ ਦੀ ਕੀਮਤ ਦੀ 0 ਫੀਸਦ ਰਾਸ਼ੀ 37 ਕਰੋੜ ਰੁਪਏ ਸਾਨੂੰ ਮਿਲ ਚੁੱਕੀ ਹੈ, ਨਾਲ ਹੀ 20 ਫੀਸਦ ਰਾਸ਼ੀ ਅਗਲੇ ਹਫ਼ਤੇ ਮਿਲਣ ਦੀ ਸੰਭਾਵਨਾ ਹੈ।

ਕੁਲ 30 ਫ਼ੀਸਦੀ ਰਾਸ਼ੀ ਮਿਲਣ ਤੋਂ ਬਾਅਦ ਅਸੀ ਜ਼ਮੀਨ ਦਾ ਪਜੇਸ਼ਨ ਦੇ ਦੇਵਾਂਗੇ। ਉਨ੍ਹਾਂ ਨੇ ਦੱਸਿਆ ਕਿ ਸਤੰਬਰ 2019 ਵਿੱਚ ਇਸਦੀ ਸਾਰੀ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੱਤਾ ਜਾ ਚੁੱਕਿਆ ਹੈ।