Budget 2023: ਗਰੀਬ ਕੈਦੀਆਂ ਨੂੰ ਦਿੱਤੀ ਜਾਵੇਗੀ ਵਿੱਤੀ ਸਹਾਇਤਾ: ਨਿਰਮਲਾ ਸੀਤਾਰਮਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਲੋਕ ਸਭਾ 'ਚ ਬਜਟ ਭਾਸ਼ਣ 'ਚ ਇਹ ਜਾਣਕਾਰੀ ਦਿੱਤੀ।

Nirmala Sitharaman

 

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਜੇਲ੍ਹਾਂ ਵਿਚ ਬੰਦ ਅਜਿਹੇ ਗਰੀਬ ਲੋਕਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਜੋ ਜੁਰਮਾਨਾ ਜਾਂ ਜ਼ਮਾਨਤ ਦੀ ਰਕਮ ਅਦਾ ਕਰਨ ਦੀ ਸਥਿਤੀ ਵਿਚ ਨਹੀਂ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਲੋਕ ਸਭਾ 'ਚ ਬਜਟ ਭਾਸ਼ਣ 'ਚ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਵਿਆਹ ਤੋਂ ਮੁਕਰਨ ਦਾ ਹਰ ਮਾਮਲਾ ਬਲਾਤਕਾਰ ਦਾ ਨਹੀਂ ਹੋ ਸਕਦਾ- ਸੁਪਰੀਮ ਕੋਰਟ

ਉਹਨਾਂ ਕਿਹਾ, ''ਜਿਹੜੇ ਕੈਦੀ ਗਰੀਬ ਹਨ ਅਤੇ ਜੁਰਮਾਨਾ ਜਾਂ ਜ਼ਮਾਨਤ ਨਹੀਂ ਭਰ ਸਕਦੇ, ਜਿਨ੍ਹਾਂ ਨੂੰ ਆਰਥਿਕ ਮਦਦ ਦੀ ਲੋੜ ਹੈ, ਉਹਨਾਂ ਨੂੰ ਇਹ ਮਦਦ ਦਿੱਤੀ ਜਾਵੇਗੀ।  ਅਜਿਹੇ ਮਾਮਲਿਆਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ”।