ਮੋਦੀ ਆਪਣਾ ਪ੍ਰਚਾਰ ਕਰਨਾ 5 ਮਿੰਟ ਵਾਸਤੇ ਵੀ ਨਹੀਂ ਭੁਲਦੇ : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਧੁਲੇ (ਮਹਾਰਾਸ਼ਟਰ) : ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਆਪਣਾ ਪ੍ਰਚਾਰ ਕਰਨ ਦੀ...

Rahul Gandhi
(ਪੀਟੀਆਈ)

ਧੁਲੇ (ਮਹਾਰਾਸ਼ਟਰ) : ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਆਪਣਾ ਪ੍ਰਚਾਰ ਕਰਨ ਦੀ ਆਦਤ 5 ਮਿੰਟ ਵਾਸਤੇ ਵੀ ਨਹੀਂ ਛੱਡ ਸਕਦੇ। ਕਾਂਗਰਸ ਦੇ ਪ੍ਰਧਾਨ ਨੇ ਮਹਾਰਾਸ਼ਟਰ ਦੇ ਉੱਤਰੀ ਹਿੱਸੇ ਵਿਚ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ''ਸਾਡੇ ਪ੍ਰਧਾਨ ਮੰਤਰੀ ਮੀਡੀਆ ਨੂੰ ਆਖ ਰਹੇ ਸਨ ਕਿ ਪੁਲਵਾਮਾ ਅਤਿਵਾਦੀ ਹਮਲੇ ਮਗਰੋਂ ਭਾਰਤ ਪੂਰੀ ਤਰ੍ਹਾਂ ਇਕਜੁਟ ਹੈ ਪਰ ਇਹ ਵਾਕ ਪੂਰਾ ਕਰਦਿਆਂ ਹੀ ਕਾਂਗਰਸ ਦੀ ਨੁਕਤਾਚੀਨੀ ਸ਼ੁਰੂ ਕਰ ਦਿਤੀ।'' ਰਾਹੁਲ ਨੇ ਦੋਸ਼ ਲਾਇਆ ਕਿ ਮੋਦੀ ਨੇ ਇਸ ਗੰਭੀਰ ਮੌਕੇ ਦੀ ਦੁਰਵਰਤੋਂ ਕਾਂਗਰਸ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ।
ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਆਪਣਾ ਪ੍ਰਚਾਰ ਕਰਨਾ ਬਿਲਕੁਲ ਨਹੀਂ ਛੱਡ ਸਕਦੇ ਅਤੇ ਇਹੋ ਸਾਡੇ ਅਤੇ ਉਨ੍ਹਾਂ ਵਿਚਾਲੇ ਵੱਡਾ ਫ਼ਰਕ ਹੈ। ਉਨ੍ਹਾਂ ਅੱਗੇ ਕਿਹਾ ਕਿ ਨਰਿੰਦਰ ਮੋਦੀ ਨੇ ਕੌਮੀ ਜੰਗੀ ਯਾਦਗਾਰ ਦੀ ਉਦਘਾਟਨ ਵੇਲੇ ਵੀ ਇਸੇ ਆਦਤ ਨੂੰ ਦੁਹਰਾਇਆ। ਰਾਫ਼ੇਲ ਲੜਾਕੂ ਜਹਾਜ਼ਾਂ ਦੇ ਸੌਦੇ ਬਾਰੇ ਅਨਿਲ ਅੰਬਾਨੀ ਦਾ ਮਖੌਲ ਉਡਾਉਂਦਿਆਂ ਰਾਹੁਲ ਨੇ ਕਿਹਾ ਕਿ ਇਸ ਉਦਯੋਗਪਤੀ ਨੇ ਕਦੇ ਕਾਗਜ਼ ਦਾ ਜਹਾਜ਼ ਵੀ ਨਹੀਂ ਉਡਾਇਆ।  ਰਾਫ਼ਲੇ ਦੇ ਮੁੱਦੇ 'ਤੇ ਹੀ ਮੋਦੀ ਦੀ ਨੁਕਤਾਚੀਨੀ ਕਰਦਿਆਂ ਰਾਹੁਲ ਨੇ ਕਿਹਾ ਕਿ ਚੌਕੀਦਾਰ ਦੀ ਨਿਗਰਾਨੀ ਹੇਠ 30 ਹਜ਼ਾਰ ਕਰੋੜ ਰੁਪਏ ਅਨਿਲ ਅੰਬਾਨੀ ਦੀ ਜੇਬ ਵਿਚ ਚਲੇ ਗਏ। (ਪੀਟੀਆਈ)