ਕਾਂਗਰਸ ਨੇ ਮੋਦੀ ਦੇ ‘ਨਮੋ ਐਪ’ ਨੂੰ ਬਣਾਇਆ ਨਿਸ਼ਾਨਾ
ਭਾਜਪਾ ਦੇ ਕਰਮਚਾਰੀਆਂ ਨਾਲ ਵੀਡੀਓ ਕਾਂਨਫਰੈਸਿੰਗ ਦੇ ਜ਼ਰੀਏ ਪ੍ਰ੍ਧਾਨ.....
Randeep Singh Surjewala
ਨਵੀਂ ਦਿੱਲੀ: ਭਾਜਪਾ ਦੇ ਕਰਮਚਾਰੀਆਂ ਨਾਲ ਵੀਡੀਓ ਕਾਂਨਫਰੈਸਿੰਗ ਦੇ ਜ਼ਰੀਏ ਪ੍ਰ੍ਧਾਨ ਮੰਤਰੀ ਨਰੇਂਦਰ ਮੋਦੀ ਦੀ ਗੱਲਬਾਤ ਸਬੰਧੀ ਕਾਂਗਰਸ ਨੇ ਵੀਰਵਾਰ ਨੂੰ ਉਹਨਾਂ ’ਤੇ ਨਿਸ਼ਾਨਾ ਸਾਧਦੇ ਹੋਏ ਸਖ਼ਤ ਰਵੱਈਏ ਨਾਲ ਕਿਹਾ ਕਿ ਸੈਨਾ ਦੇਸ਼ ਦੀ ਸਰਹੱਦ ਸੰਭਾਲ ਰਹੀ ਹੈ ਅਤੇ ‘ਪ੍ਰ੍ਧਾਨ ਸੇਵਕ’ ਬੂਥ ਸੰਭਾਲ ਰਹੇ ਹਨ।
ਪਾਰਟੀ ਨੇ ਇਹ ਵੀ ਦੋਸ਼ ਲਗਾਇਆ ਕਿ ਜਦੋਂ ਦੇਸ਼ ਵਾਯੂ ਸੈਨਾ ਪਾਇਲਟ ਅਭਿਨੰਦਨ ਦੀ ਵਾਪਸੀ ’ਤੇ ਉਤਸ਼ਾਹਿਤ ਹੈ ਤਾਂ ਉਸ ਸਮੇਂ ਪ੍ਰ੍ਧਾਨ ਮੰਤਰੀ ਸੱਤਾ ਸੰਭਾਲਣ ਵਿਚ ਵਿਅਸਤ ਹਨ।
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵਿਟਰ ’ਤੇ ਕਿਹਾ ਕਿ, “ਸੈਨਾਂ ਸਰਹੱਦ ਸੰਭਾਲ ਰਹੀ ਹੈ ਅਤੇ ਪ੍ਰ੍ਧਾਨ ਸੇਵਕ ਬੂਥ ਸੰਭਾਲ ਰਹੇ ਹਨ। ਉਸ ਨੇ ਕਿਹਾ ਕਿ ਕਾਂਗਰਸ ਨੇ ਵੀਰਵਾਰ ਹੋਣ ਵਾਲੀ ਮਹੱਤਵਪੂਰਨ ਸੀਡਬਲਯੂਸੀ ਦੀ ਬੈਠਕ ਅਤੇ ਰੈਲੀ ਨੂੰ ਰੱਦ ਕਰ ਦਿੱਤਾ। ਸਾਰਾ ਦੇਸ਼ ਸੈਨਾਂ ਦੇ ਨਾਲ ਹੈ। ਪਰ ਮੋਦੀ ਜੀ ਵੀਡੀਓ ਕਾਂਨਫਰੈਸਿੰਗ ਦਾ ਰਿਕਾਰਡ ਬਣਾਉਣ ਲਈ ਬੇਚੈਨ ਹਨ।