ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੂੰ ਹਿੰਦੂ ਸੈਨਾ ਨੇ ਦਿੱਤੀ ਚੇਤਾਵਨੀ, ਵਿਗੜ ਸਕਦੇ ਨੇ ਹਾਲਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਧਾਰਾ 144 ਲਾਗੂ

Photo

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਸ਼ਾਹੀਨ ਬਾਗ ਵਿਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ਰੋਡ ਨੂੰ ਖ਼ਾਲੀ ਕਰਵਾਉਣ ਲਈ ਹੋਣ ਵਾਲਾ ਪ੍ਰਦਰਸ਼ਨ ਦੁਪਹਿਰ ਨੂੰ ਰੱਦ ਕਰ ਦਿੱਤਾ ਗਿਆ ਹੈ। ਦਰਅਸਲ ਹਿੰਦੂ ਸੈਨਾ ਨਾਂਅ ਦੇ ਇਕ ਸੰਗਠਨ ਨੇ ਪ੍ਰਦਰਸ਼ਨ ਹਟਾਉਣ ਲਈ ਅੱਜ ਮਾਰਚ ਕੱਢਣ ਦੀ ਯੋਜਨਾ ਬਣਾਈ ਸੀ।

ਪਰ ਸਮੇਂ ‘ਤੇ ਪੁਲਿਸ ਫੋਰਸ ਦੀ ਤੈਨਾਤੀ ਵਧਾ ਦਿੱਤੀ ਗਈ। ਦਿੱਲੀ ਪੁਲਿਸ ਨੇ ਨੋਟਿਸ ਜਾਰੀ ਕੀਤਾ ਹੈ ਕਿ ਇਲਾਕੇ ਵਿਚ ਕਿਸੇ ਤਰ੍ਹਾਂ ਦਾ ਇਕੱਠ ਅਤੇ ਪ੍ਰਦਰਸਨ ਨਹੀਂ ਹੋਣਾ ਚਾਹੀਦਾ, ਇਸ ਆਦੇਸ਼ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦੱਸ ਦੇਈਏ ਕਿ ਸ਼ਾਹੀਨ ਬਾਗ ਵਿਚ ਢਾਈ ਮਹੀਨਿਆਂ ਤੋਂ ਲਗਾਤਾਰ ਔਰਤਾਂ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ‘ਚ ਧਰਨੇ ‘ਤੇ ਬੈਠੀਆਂ ਹੋਈਆ ਹਨ। ਉੱਥੇ ਹੀ ਇਸ ਮਾਮਲੇ ਦੀ ਸੁਣਵਾਈ ਹੁਣ ਸੁਪਰੀਮ ਕੋਰਟ ਵਿਚ ਚੱਲ ਰਹੀ ਹੈ। ਸੁਪਰੀਮ ਕੋਰਟ ਵੱਲੋਂ ਨਿਯੁਕਤ ਵਾਰਤਾਕਾਰ ਵੀ ਪ੍ਰਦਰਸਨਕਾਰੀਆਂ ਦਾ ਧਰਨਾ ਖਤਮ ਕਰਵਾਉਣ ਵਿਚ ਅਸਫ਼ਲ ਰਹੇ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋ ਮਹਿਲਾ ਕਰਮਚਾਰੀਆਂ ਦੀਆਂ ਟੁਕੜੀਆਂ ਸਮੇਤ 12 ਟੁਕੜੀਆਂ ਨੂੰ ਸ਼ਾਹੀਨ ਬਾਗ ਵਿਚ ਤੈਨਾਤ ਕੀਤਾ ਗਆ ਹੈ। ਹਿੰਦੂ ਸੈਨਾ ਦੇ ਵਿਸ਼ਣੂ ਗੁਪਤਾ ਨੇ ਟਵੀਟ ਕੀਤਾ ਕਿ ‘ਦਿੱਲੀ ਪੁਲਿਸ ਸ਼ਾਹੀਨ ਬਾਗ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਪ੍ਰਦਰਸ਼ਨ ਨੂੰ ਹਟਾਉਣ ਵਿਚ ਅਸਫ਼ਲ ਰਹੀ ਹੈ।

ਭਾਰਤ ਦੇ ਸੰਵਿਧਾਨ ਦੀ ਧਾਰਾ 14, 19, 21 ਦੇ ਤਹਿਤ ਉੱਥੇ ਆਮ ਲੋਕਾਂ ਦੇ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਹੈ। ਹਿੰਦੂ ਸੈਨਾ 1 ਮਾਰਚ 2020 ਨੂੰ ਸਵੇਰੇ 10 ਵਜੇ, ਸਾਰੇ ਰਾਸ਼ਟਰਵਾਦੀਆਂ ਨੂੰ ਰੋਕੀ ਹੋਈ ਸੜਕ ਨੂੰ ਖਾਲੀ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ’। ਇਸ ਤੋਂ ਬਾਅਦ ਹੁਣ ਉੱਥੇ ਦਿੱਲੀ ਪੁਲਿਸ ਨੇ ਧਾਰਾ 144 ਲਾਗੂ ਕਰ ਦਿੱਤੀ ਹੈ, ਇਸ ਦੇ ਤਹਿਤ ਇੱਥੇ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਹੈ।

ਉਲੰਘਣ ਕਰਨ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ 15 ਦਸੰਬਰ ਤੋਂ ਸ਼ਾਹੀਨ ਬਾਗ ਵਿਚ ਸੜਕ ਬੰਦ ਹੈ ਅਤੇ ਇੱਥੇ ਵੱਡੇ ਪੱਧਰ ‘ਤੇ ਨਾਗਰਿਕਤਾ ਕਾਨੂੰਨ ਦਾ ਵਿਰੋਧ ਹੋ ਰਿਹਾ ਹੈ।