ਮੰਦਰ ਲਈ ਧਨਾਵਰਸ਼ਾ ਆਖ਼ਰੀ 17 ਮਿੰਟਾਂ ਵਿਚ ਇਕੱਠੇ ਹੋਏ 40 ਕਰੋੜ ਰੁਪਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੇ ਜਸਪੁਰ ਅਹਿਮਦਾਬਾਦ ਵਿੱਚ 1000 ਕਰੋੜ ਰੁਪਏ ਦੀ ਲਾਗਤ ਨਾਲ  ਉਮੀਆ ਮਾਤਾ ਜੀ ਦਾ ਵਿਸ਼ਵ ਦਾ ਸਭ ਤੋਂ ਉੱਚਾ ਮੰਦਰ ਬਣਨ ...

file photo

ਅਹਿਮਦਾਬਾਦ: ਗੁਜਰਾਤ ਦੇ ਜਸਪੁਰ ਅਹਿਮਦਾਬਾਦ ਵਿੱਚ 1000 ਕਰੋੜ ਰੁਪਏ ਦੀ ਲਾਗਤ ਨਾਲ  ਉਮੀਆ ਮਾਤਾ ਜੀ ਦਾ ਵਿਸ਼ਵ ਦਾ ਸਭ ਤੋਂ ਉੱਚਾ ਮੰਦਰ ਬਣਨ ਜਾ ਰਿਹਾ ਹੈ ਜਿਸਦੀ ਲਾਗਤ ਵਿੱਚ ਕਰੋੜਾਂ ਰੁਪਏ ਦੀ ਆਵੇਗੀ। ਮੰਦਰ 100 ਵਿੱਘੇ ਵਿੱਚ ਬਣੇਗਾ। ਇਹ 431 ਫੁੱਟ ਉੱਚਾ ਹੋਵੇਗਾ ਮੰਦਰ ਦੀ ਉਸਾਰੀ ਲਈ ਦੋ ਰੋਜ਼ਾ ਨੀਂਹ ਪੱਥਰ ਪ੍ਰੋਗਰਾਮ ਸ਼ਨੀਵਾਰ ਨੂੰ ਪੂਰਾ ਹੋਇਆ ਸੀ। ਸ਼ਰਧਾਲੂਆਂ ਨੇ ਸਿਰਫ 110 ਮਿੰਟਾਂ ਵਿਚ ਮੰਦਰ ਦੀ ਉਸਾਰੀ ਲਈ 136 ਕਰੋੜ ਰੁਪਏ ਦਾਨ ਕੀਤੇ। ਦਿਲਚਸਪ ਗੱਲ ਇਹ ਹੈ ਕਿ 40 ਕਰੋੜ ਰੁਪਏ ਆਖ਼ਰੀ 17 ਮਿੰਟਾਂ ਵਿਚ ਆਏ।

ਦਰਅਸਲ, ਮੰਦਰ ਦੇ ਦੋ ਰੋਜ਼ਾ ਨੀਂਹ ਪੱਥਰ ਰੱਖਣ ਦੀ ਰਸਮ ਵਿਚ ਵਰਲਡ ਉਮੀਆ ਫਾਉਂਡੇਸ਼ਨ ਨੇ 125 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜੁਟਾਉਣ ਦਾ ਟੀਚਾ ਮਿੱਥਿਆ ਸੀ। ਸ਼ਨੀਵਾਰ ਨੂੰ ਜਦੋਂ ਸਮਾਰੋਹ ਸਮਾਪਤ ਹੋਣ ਜਾ ਰਿਹਾ ਸੀ ਤਾਂ ਇਹ ਪਾਇਆ ਗਿਆ ਕਿ 40 ਕਰੋੜ ਰੁਪਏ ਘੱਟ ਰਹੇ ਹਨ ਤਾਂ ਮੁੱਖ ਕਨਵੀਨਰ ਆਰ ਪੀ ਪਟੇਲ ਨੇ ਫੋਰਮ ਨੂੰ ਕਿਹਾ -40 ਕਰੋੜ ਰੁਪਏ ਦੀ ਵਿਵਸਥਾ ਘੱਟ ਰਹੀ ਹੈ ਇਸ ਤੋਂ ਬਾਅਦ ਦੇਖਦੇ ਹੀ ਦੇਖਦੇ 17 ਮਿੰਟ  ਵਿੱਚ  ਹੀ 40 ਕਰੋੜ ਰੁਪਏ ਦਾ ਚੰਦਾ ਆ ਗਿਆ।
 

ਮੰਦਰ ਤੇ ਇੱਕ ਨਜ਼ਰ ਵਿੱਚ 
1000 ਕਰੋੜ ਦੀ ਲਾਗਤ ਨਾਲ ਬਣਾਇਆ ਜਾਵੇਗਾ ਮੰਦਰ। 431 ਫੁੱਟ ਉੱਚਾ ਮੰਦਰ ਹੋਵੇਗਾ।ਉਮੀਆ ਮਾਤਾ ਦਾ ਧਾਮ 100 ਵਿੱਘੇ ਵਿੱਚ ਫੈਲੇਗਾ। 52 ਫੁੱਟ ਉੱਚੀ ਮੂਰਤੀ ਵਿਰਾਜਮਾਨ  ਹੋਵੇਗੀ। ਮੰਦਰ ਦੀ ਵਿਊ ਗੈਲਰੀ 270 ਫੁੱਟ 'ਤੇ ਬਣੇਗੀ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।