ਕੋਰੋਨਾ ਵਾਇਰਸ: ਖੇਡ ਦੇ ਵੱਡੇ-ਵੱਡੇ ਟੂਰਨਾਮੈਂਟਸ ਹੋ ਰਹੇ ਨੇ ਰੱਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਨੀਅਰ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਮੈਂਬਰ ਡਿਕ ਪਾਉਂਡ ਨੇ...

That is how corona virus hitting the sports world so many events cancelled

ਨਵੀਂ ਦਿੱਲੀ: ਚੀਨ ਵਿਚ ਫੈਲੇ ਕੋਰੋਨਾ ਵਾਇਰਸ ਦਾ ਖਤਰਾ ਹੁਣ ਪੂਰੀ ਦੁਨੀਆ ’ਤੇ ਮੰਡਰਾ ਰਿਹਾ ਹੈ। ਇਹ ਖਤਰਨਾਕ ਵਾਇਰਸ ਲੋਕਾਂ ਦੀ ਸਿਹਤ ਵਿਗਾੜਨ ਦੇ ਨਾਲ-ਨਾਲ ਸਮਾਜਿਕ-ਆਰਥਿਕ ਮਾਹੌਲ ਨੂੰ ਵੀ ਖਰਾਬ ਕਰ ਰਿਹਾ ਹੈ। ਦੁਨੀਆਭਰ ਦੇ ਦੇਸ਼ਾਂ ਦੀ ਆਰਥਵਿਵਸਥਾ ’ਤੇ ਇਸ ਪ੍ਰਕਾਰ ਅਸਰ ਪਿਆ ਹੈ ਕਿ ਖੇਡਾਂ ਦੀ ਦੁਨੀਆ ਵੀ ਹੁਣ ਇਸ ਤੋਂ ਪ੍ਰਭਾਵਿਤ ਹੁੰਦੀ ਦਿਖਾਈ ਦੇ ਰਹੀ ਹੈ।

ਸਾਲ 2020 ਵਿਚ ਓਲੰਪਿਕ ਖੇਡਾਂ ਤੋਂ ਇਲਾਵਾ, ਓਲੰਪਿਕ ਕਵਾਲੀਫਾਇਰਸ, ਫਾਰਮੂਲਾ 1 ਰੇਸ, ਬੈਡਮਿੰਟਨ, ਟੇਨਿਸ ਸਮੇਤ ਕਈ ਵੱਡੇ ਟੂਰਨਾਮੈਂਟ ’ਤੇ ਰੱਦ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਇਸ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਕਈ ਦੇਸ਼ਾਂ ਨੇ ਹੋਣ ਵਾਲੇ ਕਈ   ਟੂਰਨਾਮੈਂਟਸ ਰੱਦ ਕਰ ਦਿੱਤੇ ਹਨ। ਇਸ ਸਾਲ ਖੇਡਾਂ ਦੇ ਮਹਾਂਕੁੰਭ ਮੰਨੇ ਜਾਣ ਵਾਲੇ ਓਲੰਪਿਕ ਖੇਡਾਂ ਜਾਪਾਨ ਵਿਚ ਹੋਣੀਆਂ ਹਨ। ਕੋਰੋਨਾ ਵਾਇਰਸ ਜਾਪਾਨ ਵਿਚ ਦਸਤਕ ਦੇ ਚੁੱਕਾ ਹੈ ਅਤੇ ਇਸ ਖ਼ਤਰਨਾਕ ਵਾਇਰਸ ਦੇ ਚਲਦੇ ਓਲੰਪਿਕ ਖੇਡਾਂ ’ਤੇ ਵੀ ਹੁਣ  ਖ਼ਤਰਾ ਮੰਡਰਾ ਰਿਹਾ ਹੈ।

ਸੀਨੀਅਰ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਮੈਂਬਰ ਡਿਕ ਪਾਉਂਡ ਨੇ ਹਾਲ ਹੀ ਵਿਚ ਕਿਹਾ ਸੀ ਕਿ ਜੇ ਇਹ ਵਾਇਰਸ ਮਈ ਤਕ ਦਿਖਿਆ ਤਾਂ ਫਿਰ ਓਲੰਪਿਕ ਖੇਡਾਂ ਰੱਦ ਕਰ ਦਿੱਤੀਆਂ ਜਾਣਗੀਆਂ। ਹਾਲਾਂਕਿ ਜਾਪਾਨ ਸਰਕਾਰ ਨੇ ਬਾਅਦ ਵਿਚ ਸਾਫ਼ ਕਿਹਾ ਸੀ ਕਿ ਪਾਉਂਡ ਦੀ ਟਿੱਪਣੀ ਅੰਤਰਰਾਸ਼ਟਰੀ ਓਲੰਪਿਕ ਮਹਾਂਸੰਘ ਦੀ ਅਧਿਕਾਰਿਕ ਟਿੱਪਣੀ ਨਹੀਂ ਹੈ। ਇਹਨਾਂ ਖੇਡਾਂ ਲਈ 80,000 ਵਾਲਨਟੀਅਰਸ ਦੀ ਫਰਵਰੀ ਵਿਚ ਸ਼ੁਰੂ ਹੋਣ ਵਾਲੀ ਟ੍ਰੇਨਿੰਗ ਨੂੰ ਦੋ ਮਹੀਨੇ ਅੱਗੇ ਕਰ ਦਿੱਤਾ ਗਿਆ ਹੈ।

ਚੀਨ ਦੇ ਪੂਰਬੀ ਰਾਸ ਜਿਆਂਗਸੂ ਦੇ ਨੈਨਜਿੰਗ ਸ਼ਹਿਰ ਵਿਚ 13 ਤੋਂ 15 ਮਾਰਚ ਵਿਚਕਾਰ ਵਰਲਡ ਐਥਲੇਟਿਕਸ ਇੰਡੋਰ ਚੈਂਪੀਅਨਸ਼ਿਪ ਹੋਣਾ ਸੀ ਜਿਸ ਨੂੰ ਹੁਣ 2021 ਤਕ ਟਾਲ ਦਿੱਤਾ ਗਿਆ ਹੈ। ਨਾਰਥ ਕੋਰੀਆ ਦੇ ਪਿਓਂਗਯਾਂਗ ਵਿਚ ਅਪ੍ਰੈਲ ਵਿਚ ਹੋਣ ਵਾਲੀ ਮੈਰਾਥਨ ਰੇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਸਾਊਥ ਕੋਰੀਆ ਨੇ ਵੀ ਸਿਓਲ ਵਿਚ ਹੋਣ ਵਾਲੀ ਮੈਰਾਥਨ ਨੂੰ ਰੱਦ ਐਲਾਨ ਦਿੱਤਾ ਹੈ।

ਜਰਮਨ ਓਪਨ, ਵਿਅਤਨਾਮ ਓਪਨ ਤੋਂ ਇਲਾਵਾ ਓਲੰਪਿਕ ਕਵਾਇਲਫਾਇੰਗ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਡੇਵਿਸ ਕੱਪ ਵਿਚ ਚੀਨ ਅਤੇ ਰੋਮਾਨਿਆ ਦੇ 6 ਤੋਂ 7 ਮਾਰਚ ਨੂੰ ਹੋਣ ਵਾਲੇ ਮੈਚ ਰੱਦ ਕਰ ਦਿੱਤੇ ਗਏ ਹਨ ਕਿਉਂ ਕਿ ਚੀਨ ਦੀ ਮਰਦ ਟੀਮ ਨੇ ਉੱਥੇ ਜਾਣ ਵਿਚ ਅਸਮਰੱਥਾ ਜਤਾਈ ਹੈ। 13 ਤੋਂ 19 ਅਪ੍ਰੈਲ ਨੂੰ ਖੇਡੇ ਜਾਣ ਵਾਲੇ WTA ਸ਼ਿਆਨ ਓਪਨ ਨੂੰ ਖਿਡਾਰੀਆਂ ਦੀ ਸਿਹਤ ਸਬੰਧੀ ਸੁਰੱਖਿਆ ਦੇ ਮੱਦੇਨਜ਼ਰ ਰੱਦ ਕਰ ਦਿੱਤਾ ਹੈ।

ਵੁਹਾਨ ਵਿਚ ਹੋਣ ਵਾਲੇ ਓਲੰਪਿਕ ਬਾਕਸਿੰਗ ਕਵਾਲੀਫਾਇਰਸ ਨੂੰ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਰੱਦ ਕਰ ਦਿੱਤਾ। ਹੁਣ ਇਹ ਟੂਰਨਾਮੈਂਟ 3 ਤੋਂ 11 ਮਾਰਚ ਨੂੰ ਆਯੋਜਿਤ ਹੋਵੇਗਾ। ਜਪਾਨੀ ਬਾਕਸਿੰਗ ਕਮੀਸ਼ਨ ਨੇ ਮਾਰਚ ਵਿਚ ਹੋਣ ਵਾਲੀ ਸਾਰੀ ਬਾਕਸਿੰਗ ਫਾਈਟਸ ਨੂੰ ਸਰਕਾਰ ਦੀ ਸਲਾਹ ਤੇ ਰੱਦ ਕਰ ਦਿੱਤਾ ਹੈ। ਇਸ ਸਾਲ ਇਹ ਦੁਬਾਰਾ ਵੀ ਨਹੀਂ ਹੋਵੇਗੀ। ਚਾਈਨੀਜ਼ ਫੁਟਬਾਲ ਐਸੋਸੀਏਸ਼ਨ ਨੇ ਅਪਣੇ ਸਾਰੇ ਘਰੇਲੂ ਮੈਚਾਂ ਨੂੰ ਰੱਦ ਕਰ ਦਿੱਤਾ ਹੈ।

ਕੋਰੀਆ ਦੇ ਲੀਗ ਸੀਜ਼ਨ ਨੂੰ ਅਪ੍ਰੈਲ ਤਕ ਰੋਕ ਦਿੱਤਾ ਗਾ ਹੈ। ਜਪਾਨ ਜੇ-ਲੀਗ ਨੇ ਵੀ ਮਾਰਚ ਦੇ ਮੱਧ ਤਕ ਹੋਣ ਵਾਲੇ ਅਪਣੇ ਸਾਰੇ ਘਰੇਲੂ ਮੈਚਾਂ ਨੂੰ ਮੁਲਤਵੀ ਕਰ ਦਿੱਤਾ ਹੈ। ਇੰਗਲੈਂਡ ਅਤੇ ਇਟਲੀ ਵਿਚਕਾਰ ਮਾਰਚ ਵਿਚ ਹੋਣ ਵਾਲੇ ਦੋਸਤਾਨਾ ਮੈਚ ’ਤੇ ਵੀ ਖਤਰੇ ਦੇ ਬੱਦਲ਼ ਮੰਡਰਾਉਣ ਲੱਗੇ ਹਨ। ਇਹ ਵੇਮਬਲੀ ਸਟੇਡੀਅਮ ਵਿਚ ਖੇਡਿਆ ਜਾਣਾ ਹੈ। ਇਟਲੀ ਨੇ  ਹੋਣ ਵਾਲੇ ਸੀਰੀਜ਼ A ਫੁਟਬਾਲ ਦੇ ਪੰਜ ਮੈਚਾਂ ਮਈ ਤਕ ਲਈ ਮੁਲਤਵੀ ਕਰ ਦਿੱਤੇ ਹਨ।

19 ਅਪ੍ਰੈਲ ਨੂੰ ਚਾਈਨੀਜ਼ ਗ੍ਰੈਂਡ ਪ੍ਰਿਕਸ ਦਾ ਸ਼ਿੰਘਾਈ ਵਿਚ ਮੈਚ ਹੋਣਾ ਸੀ। ਪਰ ਇਸ ਦੀ ਸਥਿਤੀ ਹੁਣ ਤਕ ਸਾਫ਼ ਨਹੀਂ ਹੈ। ਆਸਟ੍ਰੇਲੀਅਨ ਗ੍ਰੈਂਡ ਪ੍ਰਿਕਸ ਅਤੇ ਬਿਹਤਰੀਨ ਗ੍ਰੈਂਡ ਪ੍ਰਿਕਸ ’ਤੇ ਵੀ ਰੱਦ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਕਿਰਗਿਸਤਾਨ ਦੇ ਬਿਸ਼ਕੇਕ ਵਿਚ 27 ਤੋਂ 29 ਮਾਰਚ ਤਕ ਹੋਣ ਵਾਲੇ  ਏਸ਼ਿਆਈ ਕੁਸ਼ਤੀ ਕਵਾਲੀਫਾਇਰ ਕੋਰੋਨਾ ਵਾਇਰਸ ਦੇ ਕਾਰਨ ਰੱਦ ਕਰ ਦਿੱਤਾ ਗਿਆ। ਚੀਨ ਤੋਂ ਪਹਿਲਾਂ ਇਹ ਖੇਡਾਂ ਚੀਨ ਵਿਚ ਹੋਣੀਆਂ ਸਨ ਪਰ ਇਹਨਾਂ ਨੂੰ ਵੀ ਕੋਰੋਨਾ ਵਾਇਰਸ ਦੇ ਚਲਦੇ ਬਿਸ਼ਕੇਕ ਵਿਚ ਮੁਲਤਵੀ ਕੀਤਾ ਗਿਆ ਸੀ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।