NHAI ਵਲੋਂ 1 ਅਪ੍ਰੈਲ ਤੋਂ ਟੋਲ ਟੈਕਸ 'ਚ ਹੋਵੇਗਾ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਛੋਟੇ ਵੱਡੇ ਵਾਹਨਾਂ 'ਤੇ ਟੋਲ ਰੇਟ 5 ਤੋਂ ਲੈ ਕੇ 10 ਰੁਪਏ ਵਧੇਗਾ

NHAI will increase the toll tax from April 1

ਚੰਡੀਗੜ੍ਹ: ਇਕ ਅਪ੍ਰੈਲ ਤੋਂ ਟੋਲ ਟੈਕਸ ਵਧਣ ਜਾ ਰਹੇ ਹਨ ਜਿਸ ਕਰਕੇ ਮਾਲ ਢੋਹਣ ਵਾਲੇ ਛੋਟੇ ਤੇ ਵੱਡੇ ਵਾਹਨਾਂ ਉਤੇ ਟੋਲ ਰੇਟ 5 ਤੋਂ ਲੈ ਕੇ 10 ਰੁਪਏ ਵੱਧ ਜਾਵੇਗਾ। ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਯਾਨੀ NHAI ਨੇ ਟੋਲ ਦੇ ਰੇਟ 'ਚ ਵਾਧਾ ਕੀਤਾ ਹੈ। ਟੋਲ ਰੇਟ ਨਾਲ ਮਾਲ ਭਾੜੇ ਵਿਚ ਵਾਧਾ ਹੋਣ ਕਾਰਨ ਆਮ ਆਦਮੀ ਉਤੇ ਇਸ ਦਾ ਕਾਫ਼ੀ ਹੱਦ ਤੱਕ ਬੋਝ ਵੀ ਵਧੇਗਾ।

ਇਹ ਟੋਲ ਪਲਾਜ਼ਾ ਪੰਜਾਬ ਵਿਚੋਂ ਲੰਘਣ ਵਾਲੇ ਛੋਟੇ ਵਾਹਨ (ਛੋਟਾ ਹਾਥੀ) ਤੋਂ ਲੈ ਕੇ ਵੱਡੇ ਟਰੱਕ ਵਾਹਨਾਂ ਉਤੇ ਲਾਗੂ ਹੋਵੇਗਾ। ਟੋਲ ਰੇਟ ਵਧਣ ਨਾਲ ਸਮਾਨ ਢੋਹਣ ਦੇ ਕਿਰਾਏ ਵਿਚ ਕਾਫ਼ੀ ਵਾਧਾ ਹੋਵੇਗਾ। ਜਿਹੜਾ ਕਿ ਆਮ ਆਦਮੀ ਦੀ ਜੇਬ੍ਹ ਤੋਂ ਹੀ ਵਸੂਲਿਆ ਜਾਵੇਗਾ। ਦੇਸ਼ ਭਰ 'ਚ ਸੜਕ ਰਸਤੇ ਰਾਹੀਂ ਅਪਣੇ ਵਾਹਨ 'ਤੇ ਸਫ਼ਰ ਕਰਨਾ ਮਹਿੰਗਾ ਹੋ ਗਿਆ ਹੈ ਕਿਉਂਕਿ ਟੋਲ ਦੇ ਰੇਟ ਵਧ ਗਏ ਹਨ। ਔਸਤਨ ਛੋਟੇ ਵਾਹਨਾਂ ਤੇ 5 ਰੁਪਏ ਤੇ ਵੱਡੇ ਵਾਹਨਾਂ ਤੇ 10 ਰੁਪਏ ਟੋਲ ਵਧਾਇਆ ਗਿਆ ਹੈ।