ਸਰਕਾਰ ਨੇ ਬਸ-ਟਰੱਕ ਅਪਰੇਟਰਾਂ ਦਾ ਬਕਾਇਆ ਟੈਕਸ ਕੀਤਾ ਮਾਫ, ਹੋਵੇਗਾ ਫਾਇਦਾ

ਏਜੰਸੀ

ਖ਼ਬਰਾਂ, ਰਾਸ਼ਟਰੀ

: ਛੱਤੀਸਗੜ੍ਹ ਵਿਚ ਕੋਰੋਨਾ ਵਾਇਰਸ ਕਾਰਨ ਸੂਬਾ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਹੈ।

Photo

ਰਾਏਪੁਰ: ਛੱਤੀਸਗੜ੍ਹ ਵਿਚ ਕੋਰੋਨਾ ਵਾਇਰਸ ਕਾਰਨ ਸੂਬਾ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ  ਬੱਸ-ਟਰੱਕ ਅਪਰੇਟਰਾਂ ਨੂੰ ਰਾਹਤ ਦੇਣ ਲਈ ਵੱਡਾ ਕਦਮ ਚੁੱਕਿਆ ਹੈ। ਸੂਬੇ ਦੀ ਭੁਪੇਸ਼ ਬਘੇਲ ਸਰਕਾਰ ਨੇ ਆਪਰੇਟਰਾਂ ਦੇ ਤਕਰੀਬਨ 331 ਕਰੋੜ ਦੀ ਬਕਾਇਆ ਟੈਕਸ ਨੂੰ ਮਾਫ ਕਰਨ ਦਾ ਫੈਸਲਾ ਲਿਆ ਹੈ।

ਦਰਅਸਲ ਆਵਾਜਾਈ ਵਿਭਾਗ ਵੱਲੋਂ ਦੇਸ਼ ਭਰ ਵਿਚ  ਲਾਗੂ ਲੌਕਡਾਊਨ ਦੀ ਸਥਿਤੀ ਨੂੰ ਦੇਖਦੇ ਹੋਏ 31 ਮਾਰਚ 2013 ਤੱਕ ਦੀ ਬਕਾਇਆ ਟੈਕਸ, ਪਨੈਲਿਟੀ ਅਤੇ ਵਿਆਜ ਨੂੰ ਪੂਰੀ ਤਰ੍ਹਾਂ ਮਾਫ਼ ਕਰਨ ਦਾ ਫੈਸਲਾ ਲਿਆ ਗਿਆ ਹੈ। ਸਰਕਾਰ ਵੱਲੋਂ ਜਾਰੀ ਨਿਰਦੇਸ਼ ਤੋਂ ਬਾਅਦ ਹੁਣ ਬੱਸ ਅਤੇ ਟਰੱਕ ਅਪਰੇਟਰਾਂ ਨੂੰ ਲਗਭਗ 221 ਕਰੋੜ ਰੁਪਏ ਦਾ  ਫਾਇਦਾ ਹੋਵੇਗਾ।

ਇਸ ਦੇ ਲਈ ਸੂਬਾ ਸਾਸ਼ਨ ਵੱਲੋਂ ਸੰਚਾਲਿਤ ਇਕ ਯੋਜਨਾ ਦੇ ਤਹਿਤ ਬਸ-ਟਰੱਕ ਅਪਰੇਟਰਾਂ ਨੂੰ ਸਾਲ 2013 ਤੋਂ 2018 ਤੱਕ 110 ਕਰੋੜ ਰੁਪਏ ਦੀ ਪਨੈਲਿਟੀ ਨੂੰ ਮਾਫ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਆਵਾਜਾਈ ਵਿਭਾਗ ਵੱਲੋਂ ਵਾਹਨ ਮਾਲਿਕਾਂ ਨੂੰ ਕੁੱਲ 331 ਕਰੋੜ ਰੁਪਏ ਦੀ ਰਾਸ਼ੀ ਮਾਫ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਮੁੱਖ ਮੰਤਰੀ  ਭੁਪੇਸ਼ ਬਘੇਲ ਦੀ ਅਗਵਾਈ ਵਿਚ 24 ਮਾਰਚ ਨੂੰ ਅਯੋਜਿਤ ਕੈਬਨਿਟ ਦੀ ਬੈਠਕ ਵਿਚ ਟੈਕਸ ਮਾਫ ਕਰਨ ਦੀ ਪੇਸ਼ਕਸ਼ ਸੂਬੇ ਦੇ ਸੈਰ ਸਪਾਟਾ ਅਤੇ ਜਗਲਾਤ ਮੰਤਰੀ ਮੁਹੰਮਦ ਅਕਬਰ ਨੇ ਕੀਤੀ ਸੀ। ਇਸ  ‘ਤੇ ਚਰਚਾ ਕਰਦੇ ਹੋਏ ਮੰਤਰੀ ਮੰਡਲ ਦੀ ਸਹਿਮਤੀ ਮਿਲ ਗਈ। ਸਰਕਾਰ ਦੇ ਇਸ ਰਾਹਤ ਭਰੇ ਫੈਸਲੇ ਨੂੰ ਸੂਬੇ ਵਿਚ ਸੰਕਟ ਦੀ ਘੜੀ ‘ਚ ਬੱਸ ਅਤੇ ਟਰੱਕ ਅਪਰੇਟਰਾਂ ਨੂੰ ਕਾਫ਼ੀ ਫਾਇਦਾ ਮਿਲ ਸਕਦਾ ਹੈ। 

ਸੈਰ ਸਪਾਟਾ ਮੰਤਰੀ ਅਕਬਰ ਨੇ ਦੱਸਿਆ ਕਿ ਅਪ੍ਰੈਲ 1 2013 ਤੋਂ 31 ਦਸੰਬਰ 2018 ਦੌਰਾਨ ਬਸ ਅਤੇ ਟਰੱਕ ਅਪਰੇਟਰਾਂ ਨੂੰ ਬਕਾਇਆ ਟੈਕਸ ਅਤੇ ਉਸ ‘ਤੇ ਲੱਗਣ ਵਾਲੇ ਵਿਆਜ ਦੀ ਰਾਸ਼ੀ ਦਾ ਵੀ ਭੁਗਤਾਨ ਅਪ੍ਰੈਲ ਤੋਂ 30 ਸਤੰਬਰ 2020 ਤੱਕ ਕਰ ਕੇ ਵਨ –ਟਾਇਮ ਸੈਟਲਮੈਂਟ ਯੋਜਨਾ ਦਾ ਲਾਭ ਲਿਆ ਜਾ ਸਕਦਾ ਹੈ। ਇਸ ਵਿਚ ਵਾਹਨ ਮਾਲਕ ਵੱਲੋਂ ਟੈਕਸ ਅਤੇ ਵਿਆਜ ਦੇ ਭੁਗਤਾਨ ‘ਤੇ ਹੀ ਪਨੈਲਿਟੀ ‘ਤੇ ਛੋਟ ਪ੍ਰਾਪਤ ਕੀਤੀ ਜਾ ਸਕਦੀ