ਭਾਰਤ ਵਿਚ ਲਾਕਡਾਊਨ ਦਾ ਪਾਲਣ ਜ਼ਰੂਰੀ, ਯੂਰੋਪ ਵਿਚ 59,000 ਲੋਕਾਂ ਦੀ ਬਚੀ ਜਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਮਵਾਰ ਨੂੰ ਜਾਰੀ ਇਕ ਰਿਪੋਰਟ ਵਿਚ ਦਸਿਆ ਗਿਆ ਹੈ ਕਿ ਯੂਰੋਪ ਦੇ 11 ਦੇਸ਼ਾਂ...

Corona virus lock downs may have saved 59000 lives in europe

ਨਵੀਂ ਦਿੱਲੀ: ਚੀਨ ਦੇ ਵੁਹਾਨ ਤੋਂ ਸ਼ੁਰੂ ਹੋਣ ਵਾਲਾ ਕੋਰੋਨਾ ਵਾਇਰਸ ਯੂਰੋਪ ਵਿਚ ਤਬਾਹੀ ਮਚਾ ਰਿਹਾ ਹੈ। ਇੱਥੇ ਇਟਲੀ, ਸਪੇਨ, ਫ੍ਰਾਂਸ ਅਤੇ ਬ੍ਰਿਟੇਨ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਰਹੇ ਹਨ। ਉੱਧਰ ਬ੍ਰਿਟੇਨ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਕੋਰੋਨਾ ਨਾਲ ਇੰਨੀਆਂ ਮੌਤਾਂ ਹੋਣ ਦੇ ਬਾਵਜੂਦ ਜ਼ਬਰਦਸਤ ਲਾਕਡਾਊਨ ਕਾਰਨ ਯੂਰੋਪ ਵਿਚ ਕਰੀਬ 59000 ਲੋਕਾਂ ਦੀ ਜਾਨ ਬਚਾਈ ਜਾ ਸਕੀ ਹੈ।

ਜੇ ਲਾਕਡਾਊਨ ਸਮੇਂ ਸਿਰ ਨਹੀਂ ਹੁੰਦਾ ਤਾਂ ਮੌਤਾਂ ਦਾ ਅੰਕੜਾ ਹੋਰ ਵਧ ਜਾਣਾ ਸੀ। ਯੂਰੋਪ ਦ 11 ਦੇਸ਼ ਕੋਰੋਨਾ ਨਾਲ ਜੂਝ ਰਹੇ ਹਨ। ਇਕ ਨਿਊਜ਼ ਏਜੰਸੀ ਨੇ ਏਐਫਪੀ ਦੇ ਹਵਾਲੇ ਤੋਂ ਦਸਿਆ ਹੈ ਕਿ ਇੰਮਪੀਰੀਅਲ ਕਾਲਜ ਲੰਡਨ ਦੇ ਵਿਗਿਆਨੀਆਂ ਨੇ ਦਸਿਆ ਹੈ ਕਿ ਪ੍ਰਭਾਵਿਤ ਦੇਸ਼ਾਂ ਵਿਚ ਲਾਕਡਾਊਨ ਕਾਰਨ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਘਟ ਕੀਤਾ ਜਾ ਸਕਿਆ ਹੈ।

ਇਹਨਾਂ ਖੋਜਕਾਰਾਂ ਨੇ ਸਭ ਤੋਂ ਜ਼ਿਆਦਾ ਕੋਰੋਨਾ ਨਾਲ ਪ੍ਰਭਾਵਿਤ ਇਟਲੀ ਅਤੇ ਸਪੇਨ ਵਿਚ ਹੋਣ ਵਾਲੀਆਂ ਮੌਤਾਂ ਅਤੇ ਜੇ ਸਮੇਂ ਤੇ ਸਕੂਲ-ਕਾਲਜ ਬੰਦ ਨਾ ਹੋਣ ਤੇ ਹੋਣ ਵਾਲੀਆਂ ਮੌਤਾਂ ਦੀ ਤੁਲਨਾ ਕੀਤੀ ਹੈ। ਦਸ ਦਈਏ ਕਿ ਇਟਲੀ ਵਿਚ ਹੁਣ ਤਕ ਕੋਰੋਨਾ ਨਾਲ 12,428 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਤੋਂ ਇਲਾਵਾ ਸਪੇਨ ਵਿਚ 8,464, ਫ੍ਰਾਂਸ ਵਿਚ 3,523 ਅਤੇ ਬ੍ਰਿਟੇਨ ਵਿਚ 1,789 ਲੋਕਾਂ ਦੀ ਹੁਣ ਤਕ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।

ਸੋਮਵਾਰ ਨੂੰ ਜਾਰੀ ਇਕ ਰਿਪੋਰਟ ਵਿਚ ਦਸਿਆ ਗਿਆ ਹੈ ਕਿ ਯੂਰੋਪ ਦੇ 11 ਦੇਸ਼ਾਂ ਵਿਚ ਸਮੇਂ ਤੇ ਹੋਣ ਵਾਲੀਆਂ ਲਾਕਡਾਊਨ ਵਰਗੀਆਂ ਕਾਰਵਾਈਆਂ ਨਾਲ 31 ਮਾਰਚ ਤਕ ਇਕ ਅਨੁਮਾਨ ਮੁਤਾਬਕ 59,000 ਲੋਕਾਂ ਦੀ ਜਾਨ ਬਚਾਈ ਜਾ ਸਕੀ। ਜੇ ਅਜਿਹੀ ਕਾਰਵਾਈ ਸਮੇਂ ਤੇ ਨਾ ਹੁੰਦੀ ਤਾਂ ਮੌਤਾਂ ਦਾ ਅੰਕੜਾ ਵਧ ਸਕਦਾ ਸੀ।

ਇਸ ਰਿਪੋਰਟ ਮੁਤਾਬਕ ਸਭ ਤੋਂ ਜ਼ਿਆਦਾ ਜਾਨਾਂ ਇਟਲੀ ਵਿਚ ਬਚਾਈਆਂ ਗਈਆਂ ਹਨ। ਇਟਲੀ-38000, ਸਪੇਨ-16000, ਫ੍ਰਾਂਸ-2500, ਬੈਲਜ਼ੀਅਮ-560, ਜਰਮਨੀ-550, ਬ੍ਰਿਟੇਨ-370, ਸਵਿਟਜ਼ਰਲੈਂਡ-340, ਆਸਟਰੀਆ-140, ਸਵੀਡਨ-82, ਡੇਨਮਾਰਕ-69 ਵਿਚ ਜਾਨਾਂ ਬਚਾਈਆਂ ਗਈਆਂ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।