ਰਾਜਸਥਾਨ ਵਿਚ ਕੋਰੋਨਾ ਦਾ ਕੇਂਦਰ ਬਣਿਆ ਜੈਪੁਰ, 106 ਵਿਚੋਂ ਇਕੱਲੇ 34 ਕੇਸ ਜੈਪੁਰ ਤੋਂ  

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕੱਲੇ ਜੈਪੁਰ ਦੇ ਰਾਮਗੰਜ ਵਿਖੇ ਕੋਰੋਨਾ ਦੇ 26 ਮਰੀਜ਼...

Rajasthan jaipur corona virus epicentre more than 30 cases till now

ਰਾਜਸਥਾਨ: ਰਾਜਸਥਾਨ ਦੀ ਰਾਜਧਾਨੀ ਜੈਪੁਰ ਮਹਾਂਮਾਰੀ ਕੋਰੋਨਾ ਵਾਇਰਸ ਦਾ ਕੇਂਦਰ ਬਣਦਾ ਜਾ ਰਿਹਾ ਹੈ। ਇੱਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ। ਜੈਪੁਰ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 34 ਹੋ ਗਈ ਹੈ, ਜੋ ਕਿ ਰਾਜ ਵਿਚ ਸਭ ਤੋਂ ਵੱਧ ਹੈ। ਇਸ ਤੋਂ ਇਲਾਵਾ ਭੀਲਵਾੜਾ ਵਿੱਚ ਕੋਰੋਨਾ ਦੇ 26 ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਰਾਜਸਥਾਨ ਵਿਚ ਕੋਰੋਨਾ ਵਾਇਰਸ ਦੇ 106 ਮਾਮਲੇ ਸਾਹਮਣੇ ਆਏ ਹਨ।

ਇਕੱਲੇ ਜੈਪੁਰ ਦੇ ਰਾਮਗੰਜ ਵਿਖੇ ਕੋਰੋਨਾ ਦੇ 26 ਮਰੀਜ਼ ਆਏ ਹਨ। ਇਥੇ ਬੁੱਧਵਾਰ ਨੂੰ ਸਿਰਫ 13 ਮਾਮਲੇ ਸਾਹਮਣੇ ਆਏ। ਸਭ ਨੂੰ ਇਕੱਲਤਾ ਵਿਚ ਰੱਖਿਆ ਜਾਂਦਾ ਹੈ। ਦਸ ਦਈਏ ਕਿ ਜੈਪੁਰ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਥੇ ਸੋਮਵਾਰ ਨੂੰ 8 ਲੋਕਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਨਿਕਲਿਆ। ਸਾਰੇ ਅੱਠ ਲੋਕ ਇਕੋ ਪਰਿਵਾਰ ਨਾਲ ਸਬੰਧਤ ਹਨ। ਦੂਜੇ ਪਾਸੇ ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਸਰਕਾਰ ਵੀ ਹਰਕਤ ਵਿਚ ਆ ਗਈ ਹੈ।

ਰਾਜਧਾਨੀ ਜੈਪੁਰ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ ਸਰਕਾਰ ਨੇ ਸ਼ਹਿਰ ਦੇ 84 ਨਿੱਜੀ ਹਸਪਤਾਲਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਦਾ ਫੈਸਲਾ ਕੀਤਾ ਹੈ। ਇਸ ਨਾਲ ਸਬੰਧਤ ਆਰਡਰ ਵੀ ਜਾਰੀ ਕੀਤਾ ਗਿਆ ਹੈ। ਇਨ੍ਹਾਂ ਹਸਪਤਾਲਾਂ ਵਿੱਚ ਘੱਟੋ ਘੱਟ 50 ਬੈੱਡ ਤੋਂ ਵੱਧ ਤੋਂ ਵੱਧ 1100 ਬਿਸਤਰੇ ਉਪਲਬਧ ਹਨ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ।

ਹੁਣ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 1700 ਤੋਂ ਪਾਰ ਹੋ ਚੁੱਕੀ ਹੈ। ਦੇਸ਼ ਵਿਚ ਹੁਣ ਤਕ 1711 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ। ਕੋਰੋਨਾ ਵਾਇਰਸ ਕਾਰਨ 53 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ 153 ਵਿਅਕਤੀਆਂ ਦਾ ਇਲਾਜ ਕੀਤਾ ਗਿਆ ਹੈ। ਦਸ ਦਈਏ ਕਿ ਤਮਿਲਨਾਡੂ ਵਿਚ ਵੀ ਪਿਛਲੇ ਦੋ ਦਿਨਾਂ ਤੋਂ ਪੀੜਤਾਂ ਦਾ ਅੰਕੜਾ ਤੇਜ਼ੀ ਨਾਲ ਵਧਿਆ ਹੈ।

ਇਸ ਤੋਂ ਬਾਅਦ ਤਮਿਲਨਾਡੂ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਰੋਕਣ ਲਈ ਤਮਾਮ ਉਪਾਅ ਕੀਤੇ ਜਾ ਰਹੇ ਹਨ। ਇਸ ਦੇ ਚਲਦੇ ਤਿਰੂਪੁਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਇਕ ਟਨਲ ਬਣਾਇਆ ਗਿਆ ਹੈ। ਇਹ ਟਨਲ ਮਾਰਕਿਟ ਦੇ ਐਂਟਰੀ ਪੁਆਇੰਟ ਤੇ ਲਗਾਇਆ ਗਿਆ ਹੈ। ਜਿਹੜਾ ਵੀ ਮਾਰਕਿਟ ਵਿਚ ਆਉਂਦਾ ਹੈ ਤਾਂ ਪਹਿਲਾਂ ਉਸ ਨੂੰ ਇਸ ਟਨਲ ਵਿਚੋਂ ਗੁਜ਼ਰਨਾ ਪੈਂਦਾ ਹੈ। ਛੋਟੇ ਜਿਹੇ ਇਸ ਟਨਲ ਵਿਚ 3.5 ਸੈਕੇਂਡ ਦੀ ਦੂਰੀ ਤੈਅ ਕਰਨੀ ਪੈਂਦੀ ਹੈ।

ਇਸ ਦੌਰਾਨ ਉਸ ਤੇ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ ਜਾਂਦਾ ਹੈ। ਤਮਿਲਨਾਡੂ ਵਿਚ ਮੰਗਲਵਾਰ ਰਾਤ ਤਕ ਕੋਰੋਨਾ ਦੇ 124 ਕੇਸ ਸਾਹਮਣੇ ਆਏ ਸਨ। ਦਿੱਲੀ ਦੇ ਨਿਜ਼ਾਮੁਦੀਨ ਸਥਿਤ ਤਬਲੀਗੀ ਜਮਾਤ ਦੇ ਮਰਕਜ਼ ਤੋਂ ਵਾਪਸ ਪਰਤੇ ਜਾਂ ਉਹਨਾਂ ਦੇ ਸੰਪਰਕ ਵਿਚ ਆਏ 50 ਲੋਕ ਕੋਰੋਨਾ ਪਾਜ਼ੀਟਿਵ ਮਿਲੇ ਹਨ। ਫਿਲਹਾਲ ਸਾਰੇ ਲੋਕਾਂ ਨੂੰ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ।

ਤਮਿਲਨਾਡੂ ਸਰਕਾਰ ਮੁਤਾਬਕ ਜਮਾਤ ਦੇ ਮਰਕਜ਼ ਵਿਚ ਰਾਜ ਵਿਚ 1500 ਲੋਕ ਗਏ ਸਨ। ਇਸ ਵਿਚੋਂ 1130 ਲੋਕ ਵਾਪਸ ਆ ਗਏ ਹਨ। ਵਾਪਸ ਆਏ ਲੋਕਾਂ ਵਿਚੋਂ 515 ਲੋਕਾਂ ਦੀ ਪਹਿਚਾਣ ਕਰ ਲਈ ਗਈ ਹੈ। ਇਹਨਾਂ 515 ਲੋਕਾਂ ਨੂੰ ਕੋਰੋਨਾ ਵਾਇਰਸ ਟੈਸਟ ਕੀਤਾ ਗਿਆ ਜਿਸ ਵਿਚੋਂ 50 ਲੋਕ ਪੀੜਤ ਮਿਲੇ ਹਨ। ਇਸ ਤੋਂ ਇਲਾਵਾ ਬਾਕੀ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।