ਜੈਪੁਰ ਦੇ ਇਸ ਅਪਾਹਜ ਬੱਚੇ ਨੂੰ ਮਿਲੇਗਾ ਰਾਸ਼ਟਰੀ ਪੁਰਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੰਭੀਰ ਬੀਮਾਰੀ ਨਾਲ ਜੂਝ ਰਹੇ ਜੈਪੁਰ ਦੇ ਇਕ ਦਿਵਿਯਾਂਗ (ਅਪਾਹਜ) ਬੱਚੇ ਨੂੰ ਭਾਰਤ ਸਰਕਾਰ...

Bhati

ਜੈਪੁਰ: ਗੰਭੀਰ ਬੀਮਾਰੀ ਨਾਲ ਜੂਝ ਰਹੇ ਜੈਪੁਰ ਦੇ ਇਕ ਦਿਵਿਯਾਂਗ (ਅਪਾਹਜ) ਬੱਚੇ ਨੂੰ ਭਾਰਤ ਸਰਕਾਰ ਵਲੋਂ ਬਾਲ ਸ਼੍ਰੇਣੀ 'ਚ ਰਾਸ਼ਟਰੀ ਪੁਰਸਕਾਰ ਲਈ ਚੁਣਿਆ ਗਿਆ ਹੈ। ਵ੍ਹੀਲਚੇਅਰ ਰਾਹੀਂ ਚੱਲਣ ਨੂੰ ਮਜ਼ਬੂਰ 17 ਸਾਲਾ ਹਿਰਦਿਯਸ਼ੇਵਰ ਸਿੰਘ ਭਾਟੀ ਨੇ 7 ਆਵਿਸ਼ਕਾਰਾਂ (ਕਾਢ) ਨਾਲ ਤਿੰਨ ਪੇਟੈਂਟ ਆਪਣੇ ਨਾਂ ਕਰਨ ਦੇ ਨਾਲ-ਨਾਲ ਕਈ ਪੁਰਸਕਾਰ ਜਿੱਤੇ ਹਨ। ਉਹ ਡਿਊਸ਼ੇਨ ਮਸਕੁਲਰ ਡਿਸਟ੍ਰਾਫੀ ਨਾਮੀ ਬੀਮਾਰੀ ਨਾਲ ਪੀੜਤ ਹੈ।

ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ ਵਲੋਂ ਜਾਰੀ ਇਕ ਪੱਤਰ ਅਨੁਸਾਰ ਹਿਰਦਿਯਸ਼ੇਵਰ ਨੂੰ ਬਾਲ ਸ਼੍ਰੇਣੀ ਦੇ ਅਧੀਨ ਉਤਕ੍ਰਿਸ਼ਟ ਰਚਨਾਤਕਮ ਬਾਲ (ਪੁਰਸ਼)-2019 ਮਜ਼ਬੂਤ ਦਿਵਿਯਾਂਗ ਦੇ ਰਾਸ਼ਟਰੀ ਪੁਰਸਕਾਰ ਲਈ ਚੁਣਿਆ ਗਿਆ ਹੈ। ਨਵੀਂ ਦਿੱਲੀ 'ਚ 2 ਦਸੰਬਰ ਨੂੰ ਆਯੋਜਿਤ ਹੋਣ ਵਾਲੇ ਸਮਾਰੋਹ 'ਚ ਭਾਟੀ ਨੂੰ ਇਹ ਪੁਰਸਕਾਰ ਦਿੱਤਾ ਜਾਵੇਗਾ। ਉਸ ਦੇ ਪਿਤਾ ਸਰੋਵਰ ਸਿੰਘ ਭਾਟੀ ਨੇ ਦੱਸਿਆ ਕਿ ਗੰਭੀਰ ਬੀਮਾਰੀ ਦੇ ਬਾਵਜੂਦ ਹਿਰਦਿਯਸ਼ੇਵਰ ਨੇ ਸ਼ਤਰੰਜ ਦੇ ਖੇਤਰ 'ਚ ਆਵਿਸ਼ਕਾਰ ਕਰ ਕੇ ਪੂਰੀ ਦੁਨੀਆ 'ਚ ਦੇਸ਼ ਦਾ ਨਾਂ ਉੱਚਾ ਕੀਤਾ ਹੈ।

ਉਸ ਨੇ ਪਹਿਲੀ ਵਾਰ 2013 'ਚ 9 ਸਾਲ ਦੀ ਉਮਰ 'ਚ 6 ਖਿਡਾਰੀਆਂ ਦੀ ਗੋਲ ਸ਼ਤਰੰਜ ਦਾ ਕਾਢ ਕੱਢੀ ਅਤੇ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਦਿਵਿਯਾਂਗ ਪੇਟੈਂਟ ਧਾਰਕ ਬਣ ਗਿਆ ਅਤੇ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਵੱਖ-ਵੱਖ ਪੇਟੈਂਟ ਧਾਰਕ ਬਣ ਗਿਆ। ਉਨ੍ਹਾਂ ਨੇ ਕਿਹਾ ਕਿ ਭਾਟੀ ਨੇ 12 ਅਤੇ 60 ਖਿਡਾਰੀਆਂ ਲਈ ਵੀ ਗੋਲ ਸ਼ਤਰੰਜ ਦੀ ਕਾਢ ਕੱਢੀ ਹੈ ਅਤੇ ਉਨ੍ਹਾਂ ਲਈ ਪੇਟੈਂਟ ਪ੍ਰਾਪਤ ਕੀਤਾ ਹੈ। ਹਿਰਦਿਯਸ਼ੇਵਰ ਨੂੰ ਪਹਿਲਾਂ ਵੀ ਕਈ ਸਨਮਾਨ ਮਿਲ ਚਕੇ ਹਨ।