ਰਾਜਸਥਾਨ 'ਚ ਭੈਣ-ਭਰਾ ਦੀ ਤਲਾਬ 'ਚ ਡੁੱਬਣ ਨਾਲ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਤਾ ਨੇ ਬੱਚਿਆਂ ਦੀ ਮਾਂ ਤੇ ਹੀ ਤਲਾਅ ਵਿਚ ਸੁੱਟ ਕੇ ਮਾਰਨ ਦਾ ਲਗਾਇਆ ਇਲਜ਼ਾਮ

photo

 

ਚੁਰੂ: ਰਾਜਸਥਾਨ ਦੇ ਚੁਰੂ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇਥੇ 3 ਸਾਲ ਦੀ ਭੈਣ ਅਤੇ 7 ਮਹੀਨੇ ਦੇ ਭਰਾ ਦੀ ਤਲਾਬ 'ਚ ਡੁੱਬਣ ਕਾਰਨ ਮੌਤ ਹੋ ਗਈ। ਪਿਤਾ ਦਾ ਇਲਜ਼ਾਮ ਹੈ ਕਿ ਬੱਚਿਆਂ ਦੀ ਮਾਂ ਨੇ ਦੋਵਾਂ ਨੂੰ ਤਲਾਅ ਵਿੱਚ ਸੁੱਟ ਕੇ ਮਾਰ ਦਿੱਤਾ। ਪੁਲਿਸ ਨੇ ਪਿਤਾ ਦੀ ਰਿਪੋਰਟ ਦੇ ਆਧਾਰ 'ਤੇ ਮਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਔਰਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਮਲਾ ਚੁਰੂ ਜ਼ਿਲ੍ਹੇ ਦੇ ਸਰਦਾਰਸ਼ਹਿਰ ਥਾਣਾ ਖੇਤਰ ਦਾ ਹੈ। ਸਟੇਸ਼ਨ ਅਧਿਕਾਰੀ ਸਤਪਾਲ ਵਿਸ਼ਨੋਈ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 9 ਵਜੇ ਪਿੰਡ ਖੁੰਡੀਆ 'ਚ ਦੋ ਬੱਚਿਆਂ ਦੇ ਡੁੱਬਣ ਦੀ ਸੂਚਨਾ ਮਿਲੀ ਹੈ।

ਇਹ ਵੀ ਪੜ੍ਹੋ: ਸੜਕ ਹਾਦਸੇ 'ਚ ਜ਼ਖਮੀ ਹੋਏ ਨੌਜਵਾਨਾਂ ਨੂੰ ਚੁੱਕਣ ਦੀ ਬਜਾਏ ਹਾਦਸਾਗ੍ਰਸਤ ਬੁਲੇਟ ਲੈ ਕੇ ਫਰਾਰ ਹੋਏ ਚੋਰ 

ਇਸ ’ਤੇ ਡੀਐਸਪੀ ਨਰਿੰਦਰ ਸ਼ਰਮਾ ਸਮੇਤ ਪੁਲਿਸ ਟੀਮ ਮੌਕੇ ’ਤੇ ਪੁੱਜੀ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਬੱਚਿਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਉਦੋਂ ਤੱਕ ਦੋਵੇਂ ਬੱਚਿਆਂ ਦੀ ਮੌਤ ਹੋ ਚੁੱਕੀ ਸੀ। ਬੱਚਿਆਂ ਦੇ ਪਿਤਾ ਕਾਨਾਰਾਮ (45) ਨੇ ਆਪਣੀ ਪਤਨੀ ਮਮਤਾ 'ਤੇ ਦੋਵਾਂ ਬੱਚਿਆਂ ਨੂੰ ਤਲਾਬ 'ਚ ਸੁੱਟ ਕੇ ਮਾਰਨ ਦਾ ਦੋਸ਼ ਲਗਾਇਆ ਹੈ। ਉਸ ਖ਼ਿਲਾਫ਼ ਪੁਲਿਸ ਰਿਪੋਰਟ ਦਰਜ ਕਰਵਾਈ। ਕਾਨਾਰਾਮ ਨੇ ਪੁਲਿਸ ਨੂੰ ਦਿੱਤੀ ਰਿਪੋਰਟ ਵਿੱਚ ਦੱਸਿਆ ਕਿ 31 ਮਾਰਚ ਨੂੰ ਉਹ ਪਸ਼ੂਆਂ ਨੂੰ ਖੇਤ ਵਿੱਚ ਚਰਾਉਣ ਲਈ ਗਿਆ ਸੀ।

ਇਹ ਵੀ ਪੜ੍ਹੋ: ਮੁਹਾਲੀ: ਤੈਅ ਸਮੇਂ 'ਤੇ ਨਹੀਂ ਦਿੱਤਾ ਪਲਾਟ, ਮਨੋਹਰ ਕੰਪਨੀ ਨੂੰ ਲਗਾਇਆ 50 ਹਜ਼ਾਰ ਜੁਰਮਾਨਾ  

ਦੁਪਹਿਰ 3.30 ਵਜੇ ਦੇ ਕਰੀਬ ਮੇਰੀ ਪਤਨੀ ਢਾਣੀ ਨੇੜੇ ਤਲਾਬ 'ਤੇ ਖੜ੍ਹੀ ਉੱਚੀ-ਉੱਚੀ ਰੋ ਰਹੀ ਸੀ। ਜਦੋਂ ਮੈਂ ਮੌਕੇ 'ਤੇ ਭੱਜਿਆ ਤਾਂ ਮੇਰੀ ਪਤਨੀ ਨੇ ਦੱਸਿਆ ਕਿ ਮੈਂ ਹਿਮਾਨੀ ਅਤੇ ਮਯੰਕ ਨੂੰ ਪਾਣੀ ਨਾਲ ਭਰੇ ਤਲਾਬ 'ਚ ਸੁੱਟ ਦਿੱਤਾ ਸੀ। ਜਦੋਂ ਮੈਂ ਤਲਾਅ ਵਿੱਚ ਦੇਖਿਆ ਤਾਂ ਮੇਰੀ ਬੇਟੀ ਅਤੇ ਬੇਟੇ ਦੀਆਂ ਲਾਸ਼ਾਂ ਪਾਣੀ ਵਿੱਚ ਤੈਰ ਰਹੀਆਂ ਸਨ। ਇਸ ’ਤੇ ਮੈਂ ਗੁਆਂਢੀਆਂ ਨੂੰ ਫੋਨ ਕੀਤਾ ਅਤੇ ਰਿਸ਼ਤੇਦਾਰਾਂ ਨੂੰ ਵੀ ਸੂਚਿਤ ਕੀਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚਿਆਂ ਨੂੰ ਤਲਾਅ ਵਿੱਚੋਂ ਬਾਹਰ ਕੱਢ ਕੇ ਰਾਤ ਸਮੇਂ ਲਾਸ਼ਾਂ ਨੂੰ ਸਰਦਾਰਸ਼ਹਿਰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ। ਔਰਤ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।