ਰਸੋਈ ਗੈਸ ਦੀਆਂ ਕੀਮਤਾਂ 'ਚ ਹੋਇਆ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਸੋਈ ਗੈਸ ਦੀ ਕੀਮਤ ਲਗਾਤਾਰ ਤੀਜੇ ਮਹੀਨੇ ਵਧੀ ਹੈ

LPG prices Rise

ਨਵੀਂ ਦਿੱਲੀ- ਦੇਸ਼ ਵਿਚ ਰਸੋਈ ਗੈਸ ਦੀ ਕੀਮਤ ਲਗਾਤਾਰ ਤੀਜੇ ਮਹੀਨੇ ਵਧੀ ਹੈ ਅਤੇ 1 ਮਈ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸਬਸਿਡੀ ਵਾਲਾ ਘਰੇਲੀ ਗੈਸ ਸਿਲੰਡਰ 28 ਪੈਸੇ ਅਤੇ ਬਿਨ੍ਹਾਂ ਸਬਸਿਡੀ ਵਾਲਾ 6 ਰੁਪਏ ਮਹਿੰਗਾ ਹੋ ਗਿਆ ਹੈ। ਦੋਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਬੁੱਧਵਾਰ ਤੋਂ ਦਿੱਲੀ ਵਿਚ ਸਬਸਿਡਿ ਵਾਲਾ 14.2 ਕਿਲੋਗ੍ਰਾਮ ਦਾ ਸਿਲੰਡਰ 496.14 ਰੁਪਏ ਮਹਿੰਗਾ ਹੋ ਗਿਆ ਹੈ।

ਅਪ੍ਰੈਲ ਵਿਚ ਇਸਦੀ ਕੀਮਤ 495.86 ਰੁਪਏ ਸੀ। ਬਿਨ੍ਹਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 706.50 ਰੁਪਏ ਤੋਂ ਵਧ ਕੇ 712.50 ਰੁਪਏ ਹੋ ਗਈ ਹੈ। ਕੋਲਕਾਤਾ, ਮੁੰਬਈ ਅਤੇ ਚੇਂਨਈ ਵਿਚ ਵੀ ਸਬਸਿਡੀ ਵਾਲਾ ਗੈਂਸ ਸਿਲੰਡਰ 29 ਪੈਸੇ ਅਤੇ ਬਿਨ੍ਹਾਂ ਸਬਸਿਡੀ ਵਾਲਾ 6 ਰੁਪਏ ਮਹਿੰਗਾ ਹੋ ਗਿਆ ਹੈ। ਫਰਵਰੀ ਤੋਂ ਬਾਅਦ ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਰਸੋਈ ਗੈਸ ਮਹਿੰਗੀ ਹੋਈ ਹੈ।

ਕੋਲਕਾਤਾ ਵਿਚ ਸਬਸਿਡੀ ਵਾਲਾ ਗੈਸ ਸਿਲੰਡਰ ਹੁਣ 499 ਰੁਪਏ ਦੀ ਬਜਾਏ 499.29 ਰੁਪਏ ਦਾ, ਮੁੰਬਈ ਵਿਚ 493.57 ਰੁਪਏ ਦੀ ਬਜਾਏ 493.86 ਰੁਪਏ ਦਾ ਅਤੇ ਚੇਂਨਈ ਵਿਚ 483.74 ਰੁਪਏ ਦੀ ਬਜਾਏ 484.02 ਰੁਪਏ ਦਾ ਮਿਲੇਗਾ।   ਬਿਨਾਂ ਸਬਸਿਡੀ ਵਾਲਾ ਗੈਸ ਸਿਲੰਡਰ ਅੱਜ ਤੋਂ ਕੋਲਕਾਤਾ ਵਿਚ 738.50 ਰੁਪਏ ਦਾ, ਮੁਂਬਈ ਵਿਚ 684.50 ਰੁਪਏ ਦਾ ਅਤੇ ਚੇਂਨਈ ਵਿਚ 728 ਰੁਪਏ ਦਾ ਮਿਲ ਰਿਹਾ ਹੈ।