ਸਬਸਿਡੀ ਅਤੇ ਗੈਰ ਸਬਸਿਡੀ ਰਸੋਈ ਗੈਸ ਸਲੰਡਰ ਦੀਆਂ ਘਟੀਆਂ ਕੀਮਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇੰਡੀਅਨ ਆਇਲ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਸਬਸਿਡੀ ਵਾਲੇ ਰਸੋਈ ਗੈਸ ਸਲੰਡਰ ਦੀ ਕੀਮਤ 6.52 ਰੁਪਏ ਘਟੀ ਹੈ। ਉਥੇ ਹੀ ਬਿਨਾਂ ਸਬਸਿਡੀ ਵਾਲਾ ਰਸੋਈ ...

Price reduces of Gas

ਨਵੀਂ ਦਿੱਲੀ : (ਭਾਸ਼ਾ) ਇੰਡੀਅਨ ਆਇਲ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਸਬਸਿਡੀ ਵਾਲੇ ਰਸੋਈ ਗੈਸ ਸਲੰਡਰ ਦੀ ਕੀਮਤ 6.52 ਰੁਪਏ ਘਟੀ ਹੈ। ਉਥੇ ਹੀ ਬਿਨਾਂ ਸਬਸਿਡੀ ਵਾਲਾ ਰਸੋਈ ਗੈਸ ਸਲੰਡਰ 133 ਰੁਪਏ ਸਸਤਾ ਹੋਇਆ। ਜਨਤਕ ਖੇਤਰ ਦੀ ਛੋਟੀਆਂ ਬਾਲਣ ਕੰਪਨੀਆਂ ਦੀ ਕੀਮਤ ਨੋਟੀਫੀਕੇਸ਼ਨ ਦੇ ਮੁਤਾਬਕ 14.2 ਕਿੱਲੋ ਦੇ ਸਬਸਿਡੀ ਵਾਲੇ ਐਲਪੀਜੀ ਸਲੰਡਰ ਦੀ ਦਿੱਲੀ 'ਚ ਕੀਮਤ 500.90 ਰੁਪਏ ਹੋਵੇਗੀ ਜੋ ਪਹਿਲਾਂ 507.42 ਕਰੋਡ਼ ਰੁਪਏ ਸੀ। 

ਦੇਸ਼ ਦੀ ਸੱਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਦੱਸਿਆ ਕਿ 1 ਦਸੰਬਰ ਤੋਂ ਦਿੱਲੀ ਵਿਚ ਗੈਰ ਸਬਸਿਡੀ ਵਾਲਾ 14.2 ਕਿੱਲੋਗ੍ਰਾਮ ਦਾ ਰਸੋਈ ਗੈਸ ਸਲੰਡਰ 133 ਰੁਪਏ ਸਸਤਾ ਮਿਲੇਗਾ। ਇਸ ਦੇ ਲਈ ਹੁਣ ਗਾਹਕ ਨੂੰ 809.50 ਰੁਪਏ ਦੇਣੇ ਹੋਣਗੇ। ਮੌਜੂਦਾ ਸਮੇਂ ਵਿਚ ਇਸ ਦੀ ਕੀਮਤ 942.50 ਰੁਪਏ ਸੀ। ਇਸ ਤਰ੍ਹਾਂ ਸਬਸਿਡੀ ਵਾਲੇ ਰਸੋਈ ਗੈਸ ਸਲੰਡਰ ਦੀ ਕੀਮਤ 507.42 ਰੁਪਏ ਤੋਂ ਘਟਾ ਕੇ 500.90 ਰੁਪਏ ਕੀਤੀ ਗਈ ਹੈ। ਇਸ ਤਰ੍ਹਾਂ ਗਾਹਕਾਂ ਨੂੰ ਪ੍ਰਤੀ ਸਲੰਡਰ 6.52 ਰੁਪਏ ਦੀ ਰਾਹਤ ਮਿਲੇਗੀ।  

ਇਸ ਸਾਲ ਮਈ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਰਸੋਈ ਗੈਸ ਦੇ ਮੁੱਲ ਘਟਾਏ ਗਏ ਹਨ। ਇਸ ਸਾਲ 'ਚ ਰਸੋਈ ਸਲੰਡਰ ਦੀਆਂ ਕੀਮਤਾਂ ਵਿਚ ਸੱਤ ਵਾਰ ਵਾਧਾ ਕੀਤਾ ਗਿਆ ਸੀ। ਨਵੰਬਰ ਵਿਚ ਦੋ ਵਾਰ ਰਸੋਈ ਗੈਸ ਸਲੰਡਰ ਦੇ ਮੁੱਲ ਵਧਾਏ ਗਏ ਸਨ। ਇੰਡੀਅਨ ਆਇਲ ਨੇ ਦੱਸਿਆ ਕਿ ਕੋਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੇ ਗਿਰਾਵਟੀ ਦਰ 'ਚ ਸੁਧਾਰ ਨਾਲ ਕੀਮਤਾਂ ਵਿਚ ਕਟੌਤੀ ਕੀਤੀ ਗਈ ਹੈ।