‘ਮਹਾਰਾਸ਼ਟਰ ਦਿਵਸ’ ‘ਤੇ ਨਕਸਲੀਆਂ ਨੇ ਸਾੜੇ ਦਰਜਨਾਂ ਵਾਹਨ, ਭੱਜਣ ਤੋਂ ਪਹਿਲਾਂ ਲਗਾਏ ਪੋਸਟਰ
ਮਹਾਰਾਸ਼ਟਰ ਦੇ ਗੜਚਿਰੌਲੀ ‘ਚ ਜ਼ਿਲ੍ਹਾ ਕੁਰਖੇੜਾ ‘ਚ ਬੁੱਧਵਾਰ ਨੂੰ ਨਕਸਲੀਆਂ ਨੇ ਨਿਜੀ ਠੇਕੇਦਾਰਾਂ ਦੇ ਘੱਟ ਤੋਂ ਘੱਟ 3 ਦਰਜਨ ...
ਗੜਚਿਰੌਲੀ : ਮਹਾਰਾਸ਼ਟਰ ਦੇ ਗੜਚਿਰੌਲੀ ‘ਚ ਜ਼ਿਲ੍ਹਾ ਕੁਰਖੇੜਾ ‘ਚ ਬੁੱਧਵਾਰ ਨੂੰ ਨਕਸਲੀਆਂ ਨੇ ਨਿਜੀ ਠੇਕੇਦਾਰਾਂ ਦੇ ਘੱਟ ਤੋਂ ਘੱਟ 3 ਦਰਜਨ ਵਾਹਨਾਂ ‘ਚ ਅੱਗ ਲਗਾ ਦਿੱਤੀ ਹੈ। ਇਹ ਘਟਨਾ ਸਵੇਰੇ ਉਸ ਸਮੇਂ ਘਟੀ ਜਦੋਂ ਰਾਜ ਦਾ ਸਥਾਪਨਾ ਦਿਨ ‘ਮਹਾਰਾਸ਼ਟਰ ਦਿਨ’ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ।
ਇਧਰ ਨਕਸਲੀ ਪਿਛਲੇ ਸਾਲ 22 ਅਪ੍ਰੈਲ ਦੇ ਦਿਨ ਸੁਰੱਖਿਆ ਬਲਾਂ ਵੱਲੋਂ ਮਾਰੇ ਗਏ ਆਪਣੇ 40 ਸਾਥੀਆਂ ਦੀ ਮੌਤ ਦੀ ਪਹਿਲੀ ਬਰਸੀ ਮਨਾਉਣ ਲਈ ਇੱਕ ਹਫ਼ਤੇ ਤੋਂ ਚੱਲ ਰਹੇ ਵਿਰੋਧ ਨੁਮਾਇਸ਼ ਦੇ ਅੰਤਿਮ ਪੜਾਅ ‘ਚ ਸਨ। ਜਿਨ੍ਹਾਂ ਵਾਹਨਾਂ ਨੂੰ ਨਕਸਲੀਆਂ ਨੇ ਆਪਣਾ ਨਿਸ਼ਾਨਾ ਬਣਾਇਆ, ਉਨ੍ਹਾਂ ‘ਚੋਂ ਜ਼ਿਆਦਾਤਰ ਅਮਰ ਇੰਫਾਸਟਰਕਚਰ ਲਿਮਿਟੇਡ ਦੇ ਸਨ, ਜੋ ਦਾਦਾਪੁਰ ਪਿੰਡ ਦੇ ਕੋਲ ਐਨ.ਐਚ 136 ਦੇ ਪੁਰਾਣੇ ਯੇਰਕਾਡ ਸੈਕਟਰ ਲਈ ਉਸਾਰੀ ਕਾਰਜਾਂ ਵਿੱਚ ਲੱਗੇ ਸਨ।
ਘਟਨਾ ਸਥਾਨ ਤੋਂ ਭੱਜਣ ਨਾਲ ਪਹਿਲਾਂ ਨਕਸਲੀਆਂ ਨੇ ਪਿਛਲੇ ਸਾਲ ਆਪਣੇ ਸਾਥੀਆਂ ਦੀ ਹੱਤਿਆ ਦੀ ਨਿੰਦਿਆ ਕਰਦੇ ਹੋਏ ਪੋਸਟਰ ਅਤੇ ਬੈਨਰ ਵੀ ਲਗਾਏ ਸਨ। ਨਕਸਲੀਆਂ ਨੇ ਜਾਣ ਤੋਂ ਪਹਿਲਾਂ ਦੋ ਜੇਸੀਬੀ, 11 ਟਿੱਪਰ, ਡੀਜਲ ਅਤੇ ਪਟਰੌਲ ਟੈਂਕਰਸ, ਰੋਲਰਸ, ਜਨਰੇਟਰ ਵੈਨ ਅਤੇ ਦੋ ਦਫ਼ਤਰਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ।