ਵਾਰਾਣਸੀ ਤੋਂ ਪੀਐਮ ਮੋਦੀ ਖਿਲਾਫ ਚੋਣ ਨਹੀਂ ਲੜ ਸਕਣਗੇ ਤੇਜ ਬਹਾਦੁਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਾਰਾਣਸੀ ਤੋਂ ਪੀਐਮ ਨਰੇਂਦਰ ਮੋਦੀ ਖਿਲਾਫ ਚੋਣ ਮੈਦਾਨ ਵਿਚ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਹੈ।

Tej Bahadur Nomination Cancelled

ਵਾਰਾਣਸੀ: ਵਾਰਾਣਸੀ ਤੋਂ ਪੀਐਮ ਨਰੇਂਦਰ ਮੋਦੀ ਖਿਲਾਫ ਚੋਣ ਮੈਦਾਨ ਵਿਚ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਦੇ ਤੌਰ ‘ਤੇ ਨਾਮਜ਼ਦਗੀ ਕਰਨ ਵਾਲੇ ਬੀਐਸਐਫ ਦੇ ਸਿਪਾਹੀ ਤੇਜ ਬਹਾਦੁਰ ਯਾਦਵ ਚੋਣ ਮੈਦਾਨ ਵਿਚ ਉਤਰੇ ਸੀ। ਦਰਅਸਲ ਮੰਗਲਵਾਰ ਨੂੰ ਪਰਵੀਨ ਕੁਮਾਰ ਦੀ ਮੌਜੂਦਗੀ ਵਿਚ ਨਾਮਜ਼ਦਗੀ ਪੱਤਰਾਂ ਦੀ ਜਾਂਚ ਸ਼ੁਰੂ ਹੋਈ ਸੀ।

ਜਾਂਚ ਵਿਚ ਜ਼ਿਲ੍ਹਾ ਚੋਣ ਅਧਿਕਾਰੀ ਸੁਰੇਂਦਰ ਸਿੰਘ ਯਾਦਵ ਨੇ ਤੇਜ ਬਹਾਦਰ ਨੂੰ ਬੀਐਸਐਫ ਤੋਂ ਬਰਖਾਸਤੀ ਦੇ ਸਬੰਧ ਵਿਚ ਦੋ ਨਾਮਜ਼ਦਗੀ ਪੱਤਰਾਂ ਵਿਚ ਅਲਗ ਅਲਗ ਜਾਣਕਾਰੀ ਦੇਣ ‘ਤੇ ਨੋਟਿਸ ਦੇ ਕੇ 24 ਘੰਟਿਆਂ ਵਿਚ ਬੀਐਸਐਫ ਪ੍ਰਮਾਣ ਪੱਤਰ ਲੈ ਕੇ ਮੌਜੂਦ ਹੋਣ ਲਈ ਕਿਹਾ ਸੀ। ਦੱਸ ਦਈਏ ਕਿ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਤੇਜ ਬਹਾਦੁਰ ਨੂੰ ਕਿਹਾ ਗਿਆ ਸੀ ਕਿ ਉਹ ਬੀਐਸਐਫ ਤੋਂ ਪ੍ਰਮਾਣ ਪੱਤਰ ਲੈ ਕੇ ਆਉਣ ਜਿਸ ਵਿਚ ਇਹ ਸਾਫ-ਸਾਫ ਲਿਖਿਆ ਹੋਵੇ ਕਿ ਉਹਨਾਂ ਨੂੰ ਨੌਕਰੀ ਤੋਂ ਕਿਸ ਵਜ੍ਹਾ ਤੋਂ ਬਰਖਾਸਤ ਕੀਤਾ ਗਿਆ ਸੀ।

ਦੱਸ ਦਈਏ ਕਿ ਬੀ.ਐਸ.ਐਫ਼ ਦੇ ਜਵਾਨ ਰਹੇ ਤੇਜ ਬਹਾਦੁਰ ਪਿਛਲੇ ਸਾਲ ਜੰਮੂ-ਕਸ਼ਮੀਰ ‘ਤੇ ਤੈਨਾਤ ਜਵਾਨਾਂ ਨੂੰ ਖਰਾਬ ਖਾਣਾ ਦਿੱਤੇ ਜਾਣ ਦੀ ਸ਼ਿਕਾਇਤ ਵਾਲੇ ਵੀਡੀਓ ਨੂੰ ਸ਼ੋਸ਼ਲ ਮੀਡੀਆ ‘ਤੇ ਵਾਇਰਲ ਕਰਨ ਤੋਂ ਬਾਅਦ ਚਰਚਾ ‘ਚ ਆਏ ਸੀ। ਉਨ੍ਹਾਂ ਝੂਠੇ ਦੋਸ਼ ਲਗਾਉਣ ਦੇ ਦੋਸ਼ ਵਿਚ ਜੁਲਾਈ 2018 ‘ਚ ਬਰਖ਼ਾਸ਼ਤ ਕਰ ਦਿੱਤਾ ਗਿਆ ਸੀ। ਇਸ ਲੋਕ ਸਭ ਵਿਚ ਚੋਣਾਂ ਵਿਚ ਉਨ੍ਹਾਂ ਨੇ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੁੱਧ ਚੋਣ ਲੜਨ ਦਾ ਫ਼ੈਸਲਾ ਕੀਤਾ ਸੀ। ਤੇਜ ਬਹਾਦੁਰ ਯਾਦਵ ਦੀ ਨਾਮਜ਼ਦਗੀ ਰੱਦ ਹੋਣ ਤੋਂ ਬਾਅਦ ਹੁਣ ਸਪਾ ਵੱਲੋਂ ਸ਼ਾਲਿਨੀ ਯਾਦਵ ਮੈਦਾਨ ਵਿਚ ਹੈ।