ਹੁਣ ਕੁੱਤਿਆਂ ਦੁਆਰਾ 'ਕਰੋਨਾ ਵਾਇਰਸ' ਦਾ ਕੀਤਾ ਜਾਵੇਗਾ ਟੈਸਟ, ਅਮਰੀਕਾ 'ਚ ਚੱਲ ਰਹੀ ਹੈ ਟ੍ਰੇਨਿੰਗ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੁਨੀਆਂ ਭਰ ਦੇ ਡਾਕਟਰਾਂ ਦਾ ਹੁਣ ਤੱਕ ਇਹ ਹੀ ਕਹਿਣਾ ਹੈ ਕਿ ਜਦੋਂ ਤੱਕ ਕਰੋਨਾ ਦੀ ਦਵਾਈ ਤਿਆਰ ਨਹੀਂ ਹੁੰਦੀ ਉਨੇ ਸਮੇਂ ਤੱਕ ਸਾਨੂੰ ਵੱਧ ਤੋਂ ਵੱਧ ਟੈਸਟ ਕਰਨ ਦੀ ਲੋੜ ਹੈ

coronavirus

ਵਾਸ਼ਿੰਗਟਨ : ਦੁਨੀਆਂ ਭਰ ਦੇ ਡਾਕਟਰਾਂ ਦਾ ਹੁਣ ਤੱਕ ਇਹ ਹੀ ਕਹਿਣਾ ਹੈ ਕਿ ਜਦੋਂ ਤੱਕ ਕਰੋਨਾ ਵਾਇਰਸ ਦੀ ਦਵਾਈ ਤਿਆਰ ਨਹੀਂ ਹੁੰਦੀ ਉਨੇ ਸਮੇਂ ਤੱਕ ਸਾਨੂੰ ਵੱਧ ਤੋਂ ਵੱਧ ਟੈਸਟ ਕਰਨ ਦੀ ਲੋੜ ਹੈ ਕਿਉਂਕਿ ਕੁਝ ਅਜਿਹੇ ਵੀ ਲੋਕ ਹਨ ਜਿਨ੍ਹਾਂ ਵਿਚ ਵਾਇਰਸ ਦੇ ਲੱਛਣ ਨਜ਼ਰ ਨਹੀਂ ਆਉਂਦੇ, ਜੋ ਕਿ ਵੱਡੀ ਗਿਣਤੀ ਵਿਚ ਵਾਇਰਸ ਫੈਲਾ ਸਕਦੇ ਹਨ। ਹੁਣ ਇਸ ਪ੍ਰਕਿਰਿਆ ਨੂੰ ਤੇਜ ਕਰਨ ਲਈ ਹੁਣ ਕੁੱਤਿਆਂ ਨੂੰ ਟ੍ਰਨਿੰਗ ਦਿੱਤੀ ਜਾ ਰਹੀ ਹੈ ਜਿਸ ਵਿਚ ਉਹ ਸੁੰਘ ਕੇ ਕਰੋਨਾ ਦੇ ਸੰਕ੍ਰਮਣ ਦਾ ਪਤਾ ਦੱਸ ਸਕਣਗੇ। ਉਧਰ ਵਾਸ਼ਿੰਗਟਨ ਵਿਚ ਛਪੀ ਇਕ ਖ਼ਬਰ ਅਨੁਸਾਰ 8 ਲੈਬਰਾਡੋਰ ਨਸਲ ਦੇ ਕੁੱਤਿਆਂ ਨੂੰ ਇਸ ਕਰੋਨਾ ਵਾਇਰਸ ਨੂੰ ਸੁੰਘ ਕੇ ਪਤਾ ਲਗਾਉਂਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

ਪੈਨਸਿਲਵੇਨੀਆ ਯੂਨੀਵਰਸਿਟੀ ਦੀ ਇਕ ਟੀਮ ਦੁਆਰਾ ਇਨ੍ਹਾਂ ਕੁੱਤਿਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਰਿਸਰਚ ਟੀਮ ਦਾ ਕਹਿਣਾ ਹੈ ਕਿ ਜੇਕਰ ਕੁੱਤੇ ਇਸ ਵਾਇਰਸ ਦਾ ਪਤਾ ਲਗਾਉਂਣ ਵਿਚ ਕਾਮਯਾਬ ਹੋ ਗਏ ਤਾਂ ਏਅਰਪੋਰਟ ਅਤੇ ਹਸਪਤਾਲ ਵਿਚ ਆਉਂਣ ਵਾਲੀਆਂ ਕਈ ਮੁਸ਼ਕਿਲਾਂ ਖਤਮ ਹੋ ਜਾਣਗੀਆਂ। ਦੱਸ ਦੱਈਏ ਕਿ ਪਿਛਲੇ ਕੁਝ ਸਮੇਂ ਤੋਂ ਕੁਤਿਆਂ ਦੀ ਵਰਤੋਂ ਡ੍ਰਗਸ ਅਤੇ ਬਿਸਫੋਕਟ ਪਦਾਰਥਾਂ ਦਾ ਪਤਾ ਕਰਨ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕੁੱਤੇ ਮਲੇਰੀਆਂ ਕੈਂਸਰ ਅਤੇ ਕਈ ਹੋਰ ਤਰ੍ਹਾਂ ਦਾ ਬੈਕਟੀਆ ਨੂੰ ਵੀ ਸੰਘ ਕੇ ਦੱਸਣ ਵੀ ਕਾਰਗ ਸਾਬਿਤ ਹੋ ਚੁੱਕੇ ਹਨ।

ਉਧਰ ਪੈਨਸਿਲਵੇਨੀਆ ਸਕੂਲ ਆਫ਼ ਵੈਟਰਨਰੀ ਮੈਡੀਸਨ ਦੇ ਡਾਇਰੈਕਟਰ ਸਿੰਥੀਆ ਐਮ ਦੇ ਅਨੁਸਾਰ, ਖੋਜ ਨੇ ਪਤਾ ਚੱਲਾ ਹੈ ਕਿ ਹਰ ਵਾਇਰਸ ਦੀ ਆਪਣੀ ਮਹਿਕ ਹੁੰਦੀ ਹੈ. ਓਟੋ, ਜੋ ਸਿੰਥੀਆ ਦੇ ਨਾਲ ਪ੍ਰਾਜੈਕਟ 'ਤੇ ਕੰਮ ਕਰ ਰਿਹਾ ਹੈ, ਸਾਨੂੰ ਦੱਸਦਾ ਹੈ - ਕਿ ਸਾਨੂੰ ਨਹੀਂ ਪਤਾ ਕਿ ਇਹ ਗੰਧ ਕਿੰਨੀ ਮਜ਼ਬੂਤ ​​ਹੈ ਪਰ ਕੁੱਤੇ ਇਸ ਤਰ੍ਹਾਂ ਕੰਮ ਨਹੀਂ ਕਰਦੇ. ਅਜਿਹੇ ਮਾਮਲਿਆਂ ਵਿੱਚ, ਉਨ੍ਹਾਂ ਨੂੰ ਪਤਾ ਚਲਦਾ ਹੈ ਕਿ ਸਧਾਰਣ ਨਮੂਨੇ ਦੀ ਗੰਧ ਅਤੇ ਮੌਜੂਦਾ ਨਮੂਨੇ ਵਿੱਚ ਕੋਈ ਅੰਤਰ ਨਹੀਂ ਹੈ, ਅੰਤਰ ਦੇ ਇਸ ਸਿਧਾਂਤ ਦੇ ਅਧਾਰ ਤੇ, ਘੱਟੋ-ਘੱਟ ਹਰ ਕਿਸੇ ਦਾ ਟੈਸਟ ਨਹੀਂ ਕੀਤਾ ਜਾਣਾ ਪਵੇਗਾ।

ਅਮਰੀਕਾ ਤੋਂ ਇਲਾਵਾ ਬ੍ਰਿਟੇਨ ਚ ਲੰਡਨ ਦੇ ਇਕ ਸਕੂਲ ਵਿਚ ਵੀ ਇਸੇ ਤਰ੍ਹਾਂ ਦੀ ਇਕ ਰਿਸਰਚ ਚੱਲ ਰਹੀ ਹੈ। ਇਥੇ ਰਿਸਰਚ ਟੀਮ ਨੇ ਦੱਸਿਆ ਕਿ ਕਿਸ ਤਰ੍ਹਾਂ ਕੁੱਤੇ ਮਲੇਰੀਆ ਦੀ ਪਛਾਣ ਕਰਨ ਦੇ ਯੋਗ ਹਨ। ਓਟੋ ਦਾ ਕਹਿਣਾ ਹੈ ਕਿ ਅਸੀਂ ਕੁੱਤਿਆਂ ਨੂੰ ਸਿਖਲਾਈ ਦੇ ਰਹੇ ਹਾਂ, ਪਰ ਇਹ ਸਮੱਸਿਆ ਦਾ ਹੱਲ ਨਹੀਂ ਕਰੇਗੀ. ਉਸ ਨੇ ਕਿਹਾ ਕਿ ਅਸੀਂ ਕਈ ਕੁੱਤਿਆਂ ਦਾ ਰੁਝਾਨ ਕਰ ਸਕਦੇ ਹਾਂ ਪਰ ਇਹ ਅਮਰੀਕਾ ਦੇ ਸਾਰੇ ਹਵਾਈ ਅੱਡਿਆਂ ਲਈ ਕਾਫ਼ੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਇਹ ਸਾਬਤ ਹੋ ਜਾਂਦਾ ਹੈ ਕਿ ਕੁੱਤੇ ਸੁੰਘ ਕੇ ਇਸ ਵਾਇਰਸ ਦਾ ਪਤਾ ਲਗਾਉਣ ਦੇ ਯੋਗ ਹਨ ਤਾਂ ਅਸੀਂ ਕੁੱਤੇ ਦੀ ਨੱਕ ਵਾਂਗ ਇਲੈਕਟ੍ਰਾਨਿਕ ਨੱਕ ਬਣਾ ਸਕਦੇ ਹਾਂ, ਜੋ ਸੈਂਸਰ ਦੇ ਅਧਾਰ ‘ਤੇ ਕੰਮ ਕਰੇਗੀ। ਇਸ ਦੇ ਜ਼ਰੀਏ ਹਜ਼ਾਰਾਂ ਲੋਕਾਂ ਦੀ ਸਕ੍ਰੀਨਿੰਗ ਕਰਨਾ ਆਸਾਨ ਹੋ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।