Coronavirus : ਬਦਰੀਨਾਥ ਦੇ ਕਿਵਾੜ ਖੁੱਲ੍ਹਣ ‘ਚ ਹੋਈ ਦੇਰੀ, ਹੁਣ ਇਸ ਦਿਨ ਖੁੱਲਣਗੇ ਕਿਵਾੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਦੇ ਕਾਰਨ ਲਗਾਏ ਲੌਕਡਾਊਨ ਕਰਕੇ ਸਾਰੇ ਪਾਸੇ ਅਵਾਜਾਈ ਦੇ ਨਾਲ-ਨਾਲ ਧਾਰਮਿਕ ਅਦਾਰਿਆਂ ਨੂੰ ਕੁਝ ਸਮੇਂ ਲਈ ਬੰਦ ਕੀਤਾ ਗਿਆ ਹੈ।

lockdown

ਦੇਹਰਾਦੂਨ : ਕਰੋਨਾ ਵਾਇਰਸ ਦੇ ਕਾਰਨ ਲਗਾਏ ਲੌਕਡਾਊਨ ਕਰਕੇ ਸਾਰੇ ਪਾਸੇ ਅਵਾਜਾਈ ਦੇ ਨਾਲ-ਨਾਲ ਧਾਰਮਿਕ ਅਦਾਰਿਆਂ ਨੂੰ ਕੁਝ ਸਮੇਂ ਲਈ ਬੰਦ ਕੀਤਾ ਗਿਆ ਹੈ। ਇਸੇ ਤਹਿਤ ਕਰੋਨਾ ਵਾਇਰਸ ਦੇ ਪ੍ਰਭਾਵ ਦੇ ਕਾਰਨ ਉਤਰਾਖੰਡ ਦੇ ਪ੍ਰਸਿੱਧ ਬਦਰੀਨਾਥ ਧਾਮ ਦੇ ਕਿਵਾੜ ਨੂੰ 30 ਅਪ੍ਰੈਲ ਦੀ ਬਜਾਏ ਹੁਣ 15 ਮਈ ਨੂੰ ਖੁੱਲਣਗੇ। ਦੱਸ ਦੱਈਏ ਕਿ ਇਸ ਬਾਰੇ ਜਾਣਕਾਰੀ ਦਿੰਦਿਆਂ ਟਿਹਰੀ ਦੇ ਮਹਾਂਰਾਜ ਮਨੁਜੇਂਦਰ ਸ਼ਾਹ ਨੇ ਬਦਰੀਨਾਥ ਮੰਦਰ ਖੋਲ੍ਹੇ ਜਾਣ ਦੇ ਨਵੇਂ ਮਹੂਰਤ ਦਾ ਐਲਾਨ ਕੀਤਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਬੱਦਰੀ ਨਾਥ ਦੇ ਕਿਵਾੜ 15 ਮਈ ਨੂੰ ਸਵੇਰੇ 4:30 ਵਜੇ ਖੁਲਣਗੇ। ਜ਼ਿਕਰਯੋਗ ਹੈ ਕਿ ਬਦਰੀਨਾਥ ਦੇ ਧਰਮ ਅਧਿਕਾਰੀ ਭੁਵਨ ਚੰਦਰ ਓਨਿਆਲ ਨੇ ਦੱਸਿਆ ਕਿ ਪ੍ਰਦੇਸ਼ ਸਰਕਾਰ ਅਤੇ ਚਾਰ ਧਾਮ ਦੇਵਸਥਾਨਮ ਬੋਰਡ ਨੇ ਕੁਝ ਦਿਨ ਪਹਿਲਾਂ ਹੀ ਰਾਜ ਦਰਬਾਰ ਟਿਹਰੀ ਤੋਂ ਉਨ੍ਹਾਂ ਦੀ ਰਾਏ ਮੰਗੀ ਸੀ। ਜਿਸ ਤੋਂ ਬਾਅਦ ਇਸ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ‘ਚ ਬਦਰੀਨਾਥ ਅਤੇ ਕੇਦਾਰਨਾਥ ਦੇ ਸਬੰਧ ਵਿਚ ਇਕ ਬੈਠਕ ਹੋਈ ਸੀ।

ਦੱਸ ਦੱਈਏ ਕਿ ਇਸ ਬੈਠਕ ਵਿਚ ਟਿਹਰੀ ਦੀ ਮਹਾਰਾਣੀ ਅਤੇ ਸੰਸਦ ਮੈਂਬਰ ਮਾਲਾ ਰਾਜ ਲਕਸ਼ਮੀ ਸ਼ਾਹ, ਪ੍ਰਦੇਸ਼ ਦੇ ਸੈਰ-ਸਪਾਟਾ ਮੰਤਰੀ ਸਤਪਾਲ ਮਹਾਰਾਜ, ਮੁੱਖ ਸਕੱਤਰ ਉਤਪਾਲ ਕੁਮਾਰ ਸਿੰਘ, ਪੁਲਿਸ ਡਾਇਰੈਕਟਰ ਜਨਰਲ ਸਿੰਘ ਅਨਿਲ ਕੁਮਾਰ ਰਤੂੜੀ ਅਤੇ ਸੈਰ-ਸਪਾਟਾ ਸਕੱਤਰ ਦਿਲੀਪ ਜਾਵਲਕਰ ਹਾਜ਼ਰ ਸਨ।

ਦੱਸ ਦੱਈਏ ਕਿ ਕਰੋਨਾ ਵਾਇਰਸ ਨੂੰ ਦੇਖਦਿਆਂ ਭਾਰਤ ਸਰਕਾਰ ਵੱਲੋਂ ਜ਼ਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਨੂੰ ਯਕੀਨੀ ਬਣਾਉਂਦਿਆਂ ਮੁੱਖ ਮੰਤਰੀ ਰਾਵਤ ਨੇ ਕਿਹਾ ਕਿ ਕੇਦਾਰਨਾਥ ਕੇਵਾੜ ਖੋਲ ਨੂੰ ਲੈ ਕੇ ਇਕ ਬੈਠਕ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਧਾਰਮਿਕ ਪਰੰਪਰਾ ਨੂੰ ਦੇਖਦਿਆਂ ਕੇਦਾਰਨਾਥ ਦਾ ਕੇਵਾੜ ਦਾ ਦਿਨ ਅਤੇ ਸਮਾਂ ਤੈਅ ਕੀਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।