ਕੋਰੋਨਾ: ਬਿਹਾਰ BJP ਪ੍ਰਧਾਨ ਨੇ ਜਤਾਈ ਚਿੰਤਾ, ‘ਡਾਕਟਰ ਫੋਨ ਨਹੀਂ ਉਠਾ ਰਹੇ, ਮੈਂ ਅਪਣਿਆਂ ਨੂੰ ਖੋਇਆ’

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਵਿਚ ਚਿੰਤਾਜਨਕ ਹਾਲਾਤ ਬਣੇ ਹੋਏ ਹਨ।

Bihar BJP Chief On Covid Crisis

ਪਟਨਾ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਵਿਚ ਚਿੰਤਾਜਨਕ ਹਾਲਾਤ ਬਣੇ ਹੋਏ ਹਨ। ਇਸ ਦੌਰਾਨ ਬਿਹਾਰ ਭਾਜਪਾ ਪ੍ਰਧਾਨ ਨੇ ਵੀ ਸਿਹਤ ਸਬੰਧੀ ਸਹੂਲਤਾਂ ਲਈ ਸੂਬਾ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ। ਬਿਹਾਰ ਭਾਜਪਾ ਪ੍ਰਧਾਨ ਅਤੇ ਰਾਜ ਸਭਾ ਸੰਸਦ ਮੈਂਬਰ ਸੰਜੇ ਜੈਸਵਾਲ ਨੇ ਕਿਹਾ ਕਿ ਬਿਹਾਰ ਵਿਚ ਬੁਨਿਆਦੀ ਸਹੂਲਤਾਂ ‘ਡਗਮਗਾ ਗਈਆਂ’ ਹਨ।

ਉਹਨਾਂ ਕਿਹਾ, ‘ਹਾਲਾਤ ਇਸ ਪੱਧਰ ’ਤੇ ਪਹੁੰਚ ਗਏ ਹਨ ਕਿ ਡਾਕਟਰ ਫੋਨ ਵੀ ਨਹੀਂ ਚੁੱਕ ਰਹੇ। ਉਹ ਮੌਜੂਦਾ ਸਥਿਤੀ ਵਿਚ ਬੇਵੱਸ ਹੋ ਗਏ ਹਨ। ਮੈਂ ਦੂਜੀ ਲਹਿਰ ਵਿਚ ਬਹੁਤ ਸਾਰੇ ਅਪਣਿਆਂ ਨੂੰ ਖੋਇਆ ਹੈ’। ਭਾਜਪਾ ਆਗੂ ਨੇ ਕਿਹਾ ਕਿ ਉਹਨਾਂ ਨੇ ਹਾਲ ਹੀ ਵਿਚ ਚੰਪਾਰਨ ਵਿਚ ਕੋਵਿਡ ਮਰੀਜ਼ਾਂ ਨੂੰ ਬਚਾਉਣ ਲਈ ਬੈੱਡ ਅਤੇ ਆਕਸੀਜਨ ਦੀ ਵਿਵਸਥਾ ਕੀਤੀ ਹੈ।

ਹੁਣ ਸਹੂਲਤਾਂ ਬੰਦ ਹੋਣ ਦੀ ਸਥਿਤੀ ’ਤੇ ਪਹੁੰਚ ਗਈਆਂ ਹਨ। ਅਸੀਂ ਹੋਰ ਬੈੱਡ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੰਜੇ ਜੈਸਵਾਲ ਨੇ ਕਿਹਾ, ‘ਕੋਰੋਨਾ ਵਾਇਰਸ ਦਾ ਸਭ ਤੋਂ ਵਧੀਆ ਇਲਾਜ ਸਮਾਜਿਕ ਦੂਰੀ ਬਣਾਉਣਾ ਅਤੇ ਮਾਸਕ ਪਾਉਣਾ ਹੈ। ਦੁੱਖ ਦੀ ਗੱਲ ਹੈ ਕਿ ਲੋਕ ਹਾਲੇ ਵਿਚ ਇਸ ਘਾਤਕ ਵਾਇਰਸ ਦੇ ਖਤਰੇ ਨੂੰ ਨਹੀਂ ਸਮਝ ਰਹੇ ਤੇ ਬਜ਼ਾਰਾਂ ਵਿਚ ਘੁੰਮ ਰਹੇ ਹਨ’।

ਭਾਜਪਾ ਆਗੂ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਆਰਜੇਡੀ ਦੇ ਰਾਸ਼ਟਰੀ ਬੁਲਾਰੇ ਨੇ ਕਿਹਾ ਕਿ ‘ਉਹਨਾਂ ਦਾ ਕੋਵਿਡ ਗਿਆਨ ਅਤੇ ਜਾਗਰੂਕਤਾ ਉਦੋਂ ਕਿੱਥੇ ਸੀ ਜਦੋਂ ਉਹਨਾਂ ਨੇ ਅਤੇ ਭਾਜਪਾ ਦੇ ਹੋਰ ਨੇਤਾਵਾਂ ਨੇ ਪੱਛਮੀ ਬੰਗਾਲ ਵਿਚ ਚੋਣਾਂ ਲਈ ਪ੍ਰਚਾਰ ਕੀਤਾ ਸੀ। ਕੀ ਚੋਣ ਮੁਹਿੰਮ ਦੌਰਾਨ ਕੋਵਿਡ ਪ੍ਰੋਟੋਕੋਲ ਨਹੀਂ ਟੁੱਟਿਆ ਸੀ?