ਮਮਤਾ ਨੇ ਕੀਤੀ ਗੁਪਤ ਬੈਠਕ, RSS ਨੂੰ ਟੱਕਰ ਦੇਣ ਲਈ ਬਣਾਏ ਦੋ ਦਸਤੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੱਛਮੀ ਬੰਗਾਲ ਵਿਚ ਆਮ ਚੋਣਾਂ ਤੋਂ ਬਾਅਦ ਮਮਤਾ ਬੈਨਰਜੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਜੁੱਟ ਗਈ ਹੈ।

Mamata Banerjee

ਕੋਲਕਾਤਾ: ਪੱਛਮੀ ਬੰਗਾਲ ਵਿਚ ਆਮ ਚੋਣਾਂ ਤੋਂ ਬਾਅਦ ਮਮਤਾ ਬੈਨਰਜੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਜੁੱਟ ਗਈ ਹੈ। ਮਮਤਾ ਨੇ ਸੂਬੇ ਵਿਚ ਆਰਐਸਐਸ ਦੀ ਵਧ ਰਹੀ ਮਜ਼ਬੂਤੀ ਦੇ ਮੁਕਾਬਲੇ ਲਈ ਤ੍ਰਿਣਮੂਲ ਕਾਂਗਰਸ ਦੇ ਦੋ ਦਸਤੇ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਕ ਖਬਰ ਅਨੁਸਾਰ ਅਪਣੇ ਅਵਾਸ ‘ਤੇ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਮਮਤਾ ਨੇ ਜੈ ਹਿੰਦ ਵਾਹਿਨੀ ਅਤੇ ਬੰਗ ਜਨਨੀ ਵਾਹਿਨੀ ਦੇ ਪ੍ਰਮੁੱਖ ਨਾਂਅ ਵੀ ਤੈਅ ਕਰ ਦਿੱਤੇ।

ਮਮਤਾ ਦੇ ਭਰਾ ਕਾਰਤਿਕ ਬੈਨਰਜੀ ਨੂੰ ਜੈ ਹਿੰਦ ਵਾਹਿਨੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਥੇ ਹੀ ਮੰਤਰੀ ਬਤਰਿਆ ਬਸੁ ਇਸਦੇ ਚੇਅਰਮੈਨ ਹੋਣਗੇ। ਮਮਤਾ ਨੇ ਅਪਣੇ ਦੂਜੇ ਭਰਾ ਗਣੇਸ਼ ਬੈਨਰਜੀ ਨੂੰ ਕਨਵੀਨਰ ਬਣਾਇਆ ਹੈ। ਦੂਜੇ ਦਸਤੇ ਦਾ ਪ੍ਰਧਾਨ ਟੀਐਮਲੀ ਸੰਸਦ ਕਾਕੌਲੀ ਘੋਸ਼ ਦਸਤੀਦਾਰ ਨੂੰ ਬਣਾਇਆ ਗਿਆ ਹੈ। ਇਕ ਟੀਐਮਸੀ ਨੇਤਾ ਨੇ ਦੱਸਿਆ ਕਿ ਮਮਤਾ ਦਾ ਕਹਿਣਾ ਹੈ ਕਿ ਅਪਰਾਧੀ ਅਤੇ ਸਮਾਜ ਵਿਰੋਧੀ ਤੱਤ ਭਾਜਪਾ ਵਿਚ ਚਲੇ ਗਏ ਹਨ। ਉਹਨਾਂ ਨੇ ਭਾਜਪਾ ਵਿਚ ਸ਼ਾਮਿਲ ਅਜਿਹੇ ਲੋਕਾਂ ਦੀ ਲਿਸਟ ਸੌਂਪਣ ਨੂੰ ਕਿਹਾ ਹੈ।

ਉਹਨਾਂ ਕਿਹਾ ਕਿ ਟੀਐਮਸੀ ਨੂੰ ਉਹਨਾਂ ਦਫਤਰਾਂ ਨੂੰ ਦੁਬਾਰਾ ਅਪਣੇ ਅਧਿਕਾਰ ਵਿਚ ਲੈਣ ਲਈ ਕਿਹਾ ਗਿਆ ਹੈ, ਜਿੱਥੇ ਜਿੱਤ ਤੋਂ ਬਾਅਦ ਭਾਜਪਾ ਵੱਲ਼ੋਂ ਕਥਿਤ ਰੂਪ ਤੋਂ ਕਬਜ਼ਾ ਕਰ ਲਿਆ ਗਿਆ ਹੈ। ਬੈਠਕ ਵਿਚ ਮਮਤਾ ਵੱਲੋਂ ਲੋਕ ਸਭਾ ਵਿਚ ਮਿਲੀ ਹਾਰ ਨੂੰ ਅਸਥਾਈ ਨੁਕਸਾਨ ਦੱਸਿਆ ਗਿਆ ਹੈ। ਸੂਤਰਾਂ ਅਨੁਸਾਰ ਮਮਤਾ ਨੇ ਉਹਨਾਂ 59 ਵਿਧਾਨਸਭਾ ਖੇਤਰਾਂ ਵਿਚ ਤਰਜੀਹ ਦੇ ਅਧਾਰ ‘ਤੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਿੱਥੇ ਪਾਰਟੀ 5000 ਜਾਂ ਇਸ ਤੋਂ ਘੱਟ ਵੋਟਾਂ ਦੇ ਅੰਤਰ ਨਾਲ ਪਿਛੜ ਗਈ ਸੀ। ਇਸਦੇ ਨਾਲ ਹੀ ਮਮਤਾ ਨੇ ਪਾਰਟੀ ਦੀ ਕਮਜ਼ੋਰੀ ਦੂਰ ਕਰਨ ਲਈ ਰੋਡਮੈਪ ਤਿਆਰ ਕਰਨ ਦੀ ਗੱਲ ਕਹੀ ਹੈ।