ਨਵਜੋਤ ਸਿੰਘ ਸਿੱਧੂ ਦਾ ਰਾਹੁਲ-ਪ੍ਰਿਯੰਕਾ ਨੂੰ ਮਿਲਣਾ ਇਕ ਚੰਗਾ ਸੰਕੇਤ: ਹਰੀਸ਼ ਰਾਵਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਵਜੋਤ ਸਿੱਧੂ ਦੀ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਹੋਈ ਮੁਲਾਕਾਤ ’ਤੇ ਬੋਲੇ ਹਰੀਸ਼ ਰਾਵਤ।

Harish Rawat

ਨਵੀਂ ਦਿੱਲੀ: ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ (Harish Rawat) ਨੇ ਨਵਜੋਤ ਸਿੱਧੂ ਦੀ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ (Navjot Sidhu's meeting with Rahul and Priyanka) ਨਾਲ ਹੋਈ ਮੁਲਾਕਾਤ ’ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦਾ ਰਾਹੁਲ-ਪ੍ਰਿਯੰਕਾ ਨੂੰ ਮਿਲਣਾ ਇਕ ਚੰਗਾ ਸੰਕੇਤ ਹੈ। ਹਰੀਸ਼ ਰਾਵਤ ਨੇ ਅਗੇ ਕਿਹਾ ਕਿ ਇਸ ਮੁਲਾਕਾਤ ਨਾਲ ਪੰਜਾਬ ਕਾਂਗਰਸ (Punjab Congress) ਵਿਚ ਚਲ ਰਹੇ ਵਿਵਾਦ ਨੂੰ ਹੱਲ ਕਰਨ ‘ਚ ਮਦਦ ਮਿਲੇਗੀ।

ਹੋਰ ਪੜ੍ਹੋ: ਪੰਜਾਬ-ਹਰਿਆਣਾ ਸਮੇਤ ਕਈ ਸੂਬਿਆਂ 'ਚ ਅਗਲੇ 2 ਦਿਨਾਂ ਤੱਕ ਪੈ ਸਕਦੀ ਹੈ ਭਿਆਨਕ ਗਰਮੀ

ਹੋਰ ਪੜ੍ਹੋ: ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਵਿਵਾਦਿਤ ਹਿੱਸੇ ‘ਚ ਕੀਤੀ ਜਾਵੇ ਸੋਧ: ਸ਼ਰਦ ਪਵਾਰ

ਉਨ੍ਹਾਂ ਨੇ ਸਿੱਧੂ ਬਾਰੇ ਗੱਲ ਕਰਦੇ ਕਿਹਾ ਕਿ, “ ਸਿੱਧੂ ਜੀ ਦਾ ਅੰਦਾਜ਼ ਅਜਿਹਾ ਹੈ ਕਿ ਉਹ ਗੁੱਸੇ ਵਿਚ ਬੋਲਦੇ ਹੋਏ ਨਜ਼ਰ ਆਉਂਦੇ ਹਨ ਕਿਉਂਕਿ ਉਹ ਗੱਲ ਦਿਲ ਤੋਂ ਕਰਦੇ ਹਨ।” ਉਨ੍ਹਾਂ ਦਾ ਮੰਨਣਾ ਹੈ ਕਿ ਇਸ ਮਸਲੇ ‘ਚ ਜਲਦੀ ਹੀ ਕੋਈ ਹੱਲ ਨਿਕਲੇਗਾ।