ਚੰਦਰਸ਼ੇਖਰ ਆਜ਼ਾਦ 'ਤੇ ਹਮਲਾ ਕਰਨ ਦੇ ਮਾਮਲੇ ਵਿਚ 4 ਮੁਲਜ਼ਮ ਅੰਬਾਲਾ ਤੋਂ ਗ੍ਰਿਫ਼ਤਾਰ
ਸਹਾਰਨਪੁਰ ਪੁਲਿਸ ਨੇ ਅੰਬਾਲਾ ਤੋਂ ਕੀਤੀ ਗ੍ਰਿਫ਼ਤਾਰੀ
ਸਹਾਰਨਪੁਰ: ਭੀਮ ਆਰਮੀ ਚੀਫ ਚੰਦਰਸ਼ੇਖਰ ਆਜ਼ਾਦ 'ਤੇ ਹਮਲਾ ਕਰਨ ਵਾਲੇ ਚਾਰ ਨੌਜਵਾਨਾਂ ਨੂੰ ਸਹਾਰਨਪੁਰ ਪੁਲਿਸ ਨੇ ਹਰਿਆਣਾ ਦੇ ਅੰਬਾਲਾ ਤੋਂ ਗ੍ਰਿਫ਼ਤਾਰ ਕੀਤਾ ਹੈ। ਸਹਾਰਨਪੁਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਚਾਰੇ ਮੁਲਜ਼ਮ ਅੰਬਾਲਾ ਅਦਾਲਤ ਵਿਚ ਆਤਮ ਸਮਰਪਣ ਕਰਨ ਜਾ ਰਹੇ ਹਨ। ਇਸ ਤੋਂ ਬਾਅਦ ਹਰਿਆਣਾ 'ਚ ਮੌਜੂਦ ਸਹਾਰਨਪੁਰ ਪੁਲਿਸ ਟੀਮ ਨੇ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: ਚੰਡੀਗੜ੍ਹ ਪੁਲਿਸ ਵੱਲੋਂ ਦੇਸੀ ਸ਼ਰਾਬ ਦੀਆਂ 102 ਪੇਟੀਆਂ ਜ਼ਬਤ, ਡਰਾਈਵਰ-ਮਾਲਕ ਗ੍ਰਿਫ਼ਤਾਰ
ਚਾਰੋਂ ਮੁਲਜ਼ਮਾਂ ਨੂੰ ਸਹਾਰਨਪੁਰ ਲਿਆਂਦਾ ਜਾ ਰਿਹਾ ਹੈ। ਇਸ ਸਬੰਧੀ ਐਸ.ਐਸ.ਪੀ. ਵਿਪਨ ਟਾਡਾ ਪ੍ਰੈੱਸ ਕਾਨਫ਼ਰੰਸ ਕਰਕੇ ਮੀਡੀਆ ਨੂੰ ਜਾਣਕਾਰੀ ਦੇਣਗੇ।ਕਾਬੂ ਕੀਤੇ ਗਏ ਮੁਲਜ਼ਮਾਂ 'ਚ ਲਵਿਸ਼, ਵਿਕਾਸ ਅਤੇ ਪ੍ਰਸ਼ਾਂਤ ਦੇਵਬੰਦ ਦੇ ਪਿੰਡ ਰਣਖੰਡੀ ਦੇ ਰਹਿਣ ਵਾਲੇ ਹਨ। ਜਦਕਿ ਚੌਥਾ ਦੋਸ਼ੀ ਵਿਕਾਸ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ: ਸੂਬੇ ਵਿਚ ਇਕ ਪ੍ਰਾਈਵੇਟ ਥਰਮਲ ਪਲਾਂਟ ਖਰੀਦਣ ਦੀ ਤਿਆਰੀ ਸ਼ੁਰੂ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਆਜ਼ਾਦ ਸਹਾਰਨਪੁਰ ਦੇ ਦੇਵਬੰਦ 'ਚ ਅਪਣੇ ਇਕ ਸਮਰਥਕ ਦੇ ਘਰ ਗਏ ਸਨ ਅਤੇ ਉਥੋਂ ਵਾਪਸ ਆਉਂਦੇ ਸਮੇਂ ਹਮਲਾਵਰਾਂ ਨੇ ਆਜ਼ਾਦ ਦੀ ਗੱਡੀ 'ਤੇ ਚਾਰ ਗੋਲੀਆਂ ਚਲਾਈਆਂ। ਪੁਲਿਸ ਟੀਮ ਅਤੇ ਚੰਦਰਸ਼ੇਖਰ ਦੇ ਸਮਰਥਕ ਉਸ ਨੂੰ ਨੇੜੇ ਦੇ ਕਮਿਊਨਿਟੀ ਹੈਲਥ ਸੈਂਟਰ ਲੈ ਗਏ ਜਿਥੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿਤਾ ਗਿਆ।
ਇਹ ਵੀ ਪੜ੍ਹੋ: ਪਾਕਿਸਤਾਨ ਦੀਆਂ ਜੇਲਾਂ ਵਿਚ ਬੰਦ ਹਨ 308 ਭਾਰਤੀ ਕੈਦੀ, ਭਾਰਤੀ ਹਾਈ ਕਮਿਸ਼ਨ ਨੂੰ ਸੌਂਪੀ ਗਈ ਸੂਚੀ
ਦਸਿਆ ਜਾ ਰਿਹਾ ਹੈ ਕਿ ਆਜ਼ਾਦ ਦੇ ਵਾਹਨ 'ਤੇ ਚਾਰ ਗੋਲੀਆਂ ਚਲਾਈਆਂ ਗਈਆਂ ਸਨ। ਇਕ ਗੋਲੀ ਆਜ਼ਾਦ ਦੇ ਪੇਟ ਵਿਚ ਲੱਗੀ। ਇਸ ਘਟਨਾ ਦੇ ਵਿਰੋਧ ਵਿਚ ਆਜ਼ਾਦ ਦੇ ਸਮਰਥਕਾਂ ਨੇ ਰਾਤ ਨੂੰ ਜ਼ਿਲ੍ਹਾ ਹਸਪਤਾਲ ਦੇ ਬਾਹਰ ਨਾਅਰੇਬਾਜ਼ੀ ਕੀਤੀ ਅਤੇ ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਆਜ਼ਾਦ ਨੂੰ ਢੁਕਵੀਂ ਸੁਰੱਖਿਆ ਦੇਣ ਦੀ ਮੰਗ ਕੀਤੀ।