ਜਰਮਨੀ ਦੇ ਮਸ਼ਹੂਰ ਡਾਕਟਰ ਐਨ. ਜੌਨ ਨੇ ਕੀਤਾ ਟਵੀਟ, '24 ਘੰਟਿਆਂ 'ਚ ਫਰਾਂਸ ਦੀ ਹਿੰਸਾ ਰੋਕ ਸਕਦੇ ਹਨ ਯੋਗੀ'
ਯੋਗੀ ਆਦਿਤਿਆਨਾਥ ਦੇ ਦਫ਼ਤਰ ਵਲੋਂ ਦਿਤੀ ਗਈ ਪ੍ਰਤੀਕਿਰਿਆ
ਪੈਰਿਸ: ਫਰਾਂਸ ਵਿਚ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਜਾ ਰਹੇ ਹਨ। 17 ਸਾਲਾ ਲੜਕੇ ਦੇ ਕਤਲ ਤੋਂ ਬਾਅਦ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨ ਹੁਣ ‘ਬਦਲੇ ਦੀ ਅੱਗ’ ਦੇ ਰੂਪ ਵਿਚ ਦੇਸ਼ ਭਰ ਵਿਚ ਫੈਲ ਗਿਆ ਹੈ। ਦੰਗਿਆਂ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਵਿਚ ਅਸਫਲ ਨਜ਼ਰ ਆ ਰਹੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਦੀ ਪੁਲਿਸ ਅਤੇ ਜਨਤਾ ਦੋਵਾਂ ਦੁਆਰਾ ਆਲੋਚਨਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸ੍ਰੀ ਕਾਲੀ ਦੇਵੀ ਦੇ ਮੰਦਿਰ ਵਿਖੇ ਦਰਸ਼ਨਾਂ ਲਈ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ
ਇਸ ਦੌਰਾਨ ਫਰਾਂਸ ਵਿਚ ਸਥਿਤੀ ਨੂੰ ਕਾਬੂ ਕਰਨ ਲਈ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਫਰਾਂਸ ਭੇਜਣ ਦੀ ਮੰਗ ਉੱਠ ਹੈ। ਦਰਅਸਲ ਜਰਮਨੀ ਦੇ ਡਾਕਟਰ ਅਤੇ ਪ੍ਰੋਫੈਸਰ ਐਨ. ਜੌਨ ਕੈਮ ਫਰਾਂਸ ਦੀ ਸਥਿਤੀ 'ਤੇ ਲਗਾਤਾਰ ਟਵੀਟ ਕਰ ਰਹੇ ਹਨ।
ਇਹ ਵੀ ਪੜ੍ਹੋ: ਹਰਿਆਣਾ 'ਚ ਵੱਡੇ ਢਿੱਡ ਵਾਲੇ ਪੁਲਿਸ ਮੁਲਾਜ਼ਮਾਂ ਦੀ ਹੋਵੇਗੀ ਪਛਾਣ, DGP ਨੇ ਤਲਬ ਕੀਤੀ ਰਿਪੋਰਟ
ਸ਼ੁਕਰਵਾਰ ਨੂੰ ਉਨ੍ਹਾਂ ਨੇ ਅਪਣੇ ਇਕ ਟਵੀਟ 'ਚ ਲਿਖਿਆ, 'ਭਾਰਤ ਨੂੰ ਫਰਾਂਸ 'ਚ ਦੰਗਿਆਂ ਦੀ ਸਥਿਤੀ 'ਤੇ ਕਾਬੂ ਪਾਉਣ ਲਈ ਸੀ.ਐਮ. ਯੋਗੀ ਆਦਿਤਿਆਨਾਥ ਨੂੰ ਉਥੇ ਭੇਜਣਾ ਚਾਹੀਦਾ ਹੈ ਅਤੇ ਉਹ 24 ਘੰਟਿਆਂ ਦੇ ਅੰਦਰ ਇਸ ਨੂੰ ਰੋਕ ਸਕਦੇ ਹਨ।' ਪ੍ਰੋਫੈਸਰ ਐਨ. ਜੌਨ ਲੰਡਨ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ ਅਤੇ ਕਾਰਡੀਓਲੋਜੀ ਦੀ ਦੁਨੀਆ ਵਿਚ ਇਕ ਜਾਣਿਆ-ਪਛਾਣਿਆ ਨਾਂਅ ਹੈ। ਉਹ ਯੂਰੋਪੀਅਨ ਸੋਸਾਇਟੀ ਆਫ਼ ਕਾਰਡੀਓਲੋਜੀ ਦਾ ਅਹਿਮ ਹਿੱਸਾ ਵੀ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਮੌਨਸੂਨ ਹੋਇਆ ਸੁਸਤ : ਅਗਲੇ 2 ਦਿਨਾਂ ਤੱਕ ਮੀਂਹ ਦੀ ਸੰਭਾਵਨਾ ਘੱਟ
ਯੋਗੀ ਆਦਿਤਿਆਨਾਥ ਦੇ ਦਫ਼ਤਰ ਵਲੋਂ ਦਿਤੀ ਗਈ ਪ੍ਰਤੀਕਿਰਿਆ
ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਯੋਗੀ ਆਦਿਤਿਆਨਾਥ ਦੇ ਦਫ਼ਤਰ ਨੇ ਲਿਖਿਆ- ਜਦੋਂ ਵੀ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਦੰਗੇ ਹੁੰਦੇ ਹਨ, ਅਰਾਜਕਤਾ ਫੈਲਦੀ ਹੈ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਪੈਦਾ ਹੁੰਦੀ ਹੈ, ਤਾਂ ਦੁਨੀਆ ਸ਼ਾਂਤੀ ਦੀ ਮੰਗ ਕਰਦੀ ਹੈ ਅਤੇ ਉਤਰ ਪ੍ਰਦੇਸ਼ 'ਚ ਮਹਾਰਾਜ ਜੀ ਵਲੋਂ ਸਥਾਪਤ ਕਾਨੂੰਨ-ਵਿਵਸਥਾ ਦੇ ਪਰਿਵਰਤਨਸ਼ੀਲ 'ਯੋਗੀ ਮਾਡਲ' ਲਈ ਤਰਸਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਮੌਨਸੂਨ ਹੋਇਆ ਸੁਸਤ : ਅਗਲੇ 2 ਦਿਨਾਂ ਤੱਕ ਮੀਂਹ ਦੀ ਸੰਭਾਵਨਾ ਘੱਟ
ਪ੍ਰੋ. ਕੈਮ ਨੇ ਮੁੱਖ ਮੰਤਰੀ ਯੋਗੀ ਦੀ ਬੁਲਡੋਜ਼ਰ ਕਾਰਵਾਈ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਦੰਗਾਕਾਰੀਆਂ ਨਾਲ ਨਜਿੱਠਣ ਲਈ ਇਸ ਤੋਂ ਵਧੀਆ ਕੋਸ਼ਿਸ਼ ਨਹੀਂ ਹੋ ਸਕਦੀ। ਪ੍ਰੋ. ਜੌਨ ਦੇ ਟਵੀਟ 'ਤੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਸ ਟਵੀਟ 'ਤੇ ਭਾਜਪਾ ਦੇ ਬੁਲਾਰੇ ਰਾਕੇਸ਼ ਤ੍ਰਿਪਾਠੀ ਨੇ ਕਿਹਾ ਹੈ ਕਿ ਯੋਗੀ ਮਾਡਲ ਦੀ ਵਿਦੇਸ਼ਾਂ 'ਚ ਵੀ ਤਾਰੀਫ਼ ਹੋ ਰਹੀ ਹੈ। ਯੂਪੀ ਦੀ ਕਾਨੂੰਨ ਵਿਵਸਥਾ 'ਤੇ ਅੰਤਰਰਾਸ਼ਟਰੀ ਮੋਹਰ ਲੱਗ ਗਈ ਹੈ।