ਮਮਤਾ ਨੂੰ ਅਮਿਤ ਸ਼ਾਹ ਦੀ ਚੁਣੋਤੀ, ਕਿਹਾ - ਹਿੰਮਤ ਹੈ ਤਾਂ ਮੈਨੂੰ ਗ੍ਰਿਫ਼ਤਾਰ ਕਰ ਕੇ ਦਿਖਾਉ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੈਸ਼ਨਲ ਰਜਿਸਟਰ ਆਫ਼ ਸਿਟੀਜਨ (NRC) ਦੇ ਮੁੱਦੇ 'ਤੇ ਮਚੇ ਬਵਾਲ ਦੇ ਵਿਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ 11 ਅਗਸਤ ਨੂੰ ਪੱਛਮ ਬੰਗਾਲ ਦਾ ਦੌਰਾ ਕਰਨਗੇ। ਸ਼ਾਹ ...

Amit Shah, Mamata Banerjee

ਨਵੀਂ ਦਿੱਲੀ : ਨੈਸ਼ਨਲ ਰਜਿਸਟਰ ਆਫ਼ ਸਿਟੀਜਨ (NRC) ਦੇ ਮੁੱਦੇ 'ਤੇ ਮਚੇ ਬਵਾਲ ਦੇ ਵਿਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ 11 ਅਗਸਤ ਨੂੰ ਪੱਛਮ ਬੰਗਾਲ ਦਾ ਦੌਰਾ ਕਰਨਗੇ। ਸ਼ਾਹ ਉਥੇ ਰੈਲੀ ਨੂੰ ਵੀ ਸੰਬੋਧਿਤ ਕਰ ਸਕਦੇ ਹਨ। ਹਾਲਾਂਕਿ, ਹੁਣੇ ਰੈਲੀ ਨੂੰ ਇਜਾਜ਼ਤ ਮਿਲੀ ਹੈ ਜਾਂ ਨਹੀਂ ਇਸ 'ਤੇ ਕੋਈ ਤਸਵੀਰ ਸਾਫ਼ ਨਹੀਂ ਹੈ ਪਰ ਅਮਿਤ ਸ਼ਾਹ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਜਾਜ਼ਤ ਮਿਲੇ ਜਾਂ ਨਾ ਮਿਲੇ ਉਹ ਬੰਗਾਲ ਜ਼ਰੂਰ ਜਾਣਗੇ। ਜੇਕਰ ਮਮਤਾ ਬੈਨਰਜੀ ਨੇ ਮੈਨੂੰ ਗ੍ਰਿਫ਼ਤਾਰ ਕਰਨਾ ਹੈ ਤਾਂ ਉਹ ਕਰ ਸਕਦੇ ਹਨ।

ਦੱਸ ਦਈਏ ਕਿ 11 ਅਗਸਤ ਨੂੰ ਅਮਿਤ ਸ਼ਾਹ ਦੀ ਹੋਣ ਵਾਲੀ ਰੈਲੀ ਨੂੰ ਬੀਜੇਪੀ ਯੁਵਾ ਮੋਰਚਾ ਦੇ ਕਰਮਚਾਰੀ ਕਰ ਰਹੇ ਹਨ। ਯੁਵਾ ਮੋਰਚਾ ਦਾ ਦਾਅਵਾ ਹੈ ਕਿ ਉਹ ਦੋ ਲੱਖ ਲੋਕਾਂ ਨੂੰ ਅਮਿਤ ਸ਼ਾਹ ਦਾ ਸੁਨੇਹਾ ਸੁਣਨ ਲਈ ਇਕੱਠਾ ਕਰੇਗਾ। ਅਮਿਤ ਸ਼ਾਹ ਪਹਿਲਾਂ ਤਿੰਨ ਅਗਸਤ ਨੂੰ ਆਉਣ ਵਾਲੇ ਸਨ ਪਰ ਬਾਅਦ ਵਿਚ ਬਦਲਾਅ ਕਰ ਕੇ 11 ਅਗਸਤ ਨੂੰ ਪ੍ਰੋਗਰਾਮ ਤੈਅ ਕੀਤਾ ਗਿਆ ਹੈ। ਅਮਿਤ ਸ਼ਾਹ ਦੀ ਰੈਲੀ ਲਈ ਬੀਜੇਪੀ ਯੁਵਾ ਮੋਰਚਾ ਵਲੋਂ ਦੋ ਲੱਖ ਨੌਜਵਾਨਾਂ ਨੂੰ ਇਕੱਠੇ ਕਰਨ ਦਾ ਟੀਚਾ ਦਿਤਾ ਗਿਆ ਹੈ। ਬੀਜੇਪੀ ਅਮਿਤ ਸ਼ਾਹ ਦਾ ਮਿਸ਼ਨ ਬੰਗਾਲ ਲਈ ਇਸ ਰੈਲੀ ਤੋਂ ਮਾਹੌਲ ਬਣਾਉਣਾ ਚਾਹੁੰਦੇ ਹਨ।

ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਸਮ ਵਿਚ ਨੈਸ਼ਨਲ ਰਜਿਸਟਰ ਆਫ਼ ਸਿਟਿਜਨ (NRC)  ਵਿਚ ਲਗਭੱਗ 40 ਲੱਖ ਲੋਕਾਂ ਦੇ ਨਾਮ ਨਾ ਹੋਣ ਨੂੰ ਲੈ ਕੇ ਬੀਜੇਪੀ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਨਾਲ ਦੇਸ਼ ਵਿਚ ਸਿਵਿਲ ਵਾਰ ਦੀ ਹਾਲਤ ਪੈਦਾ ਹੋ ਜਾਵੇਗੀ। ਇਸ ਤੋਂ ਇਲਾਵਾ ਮਮਤਾ ਨੇ ਇਸ ਮੁੱਦੇ ਨੂੰ ਇਕ ਵਿਸ਼ਵ ਮੁੱਦਾ ਦੱਸਿਆ ਹੈ। ਉਨ੍ਹਾਂ ਨੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਦਮ ਦੱਸਿਆ। ਮਮਤਾ ਨੇ ਕਿਹਾ ਕਿ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਬੀਜੇਪੀ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਇਸ ਨਾਲ ਦੇਸ਼ ਵਿਚ ਸਿਵਿਲ ਵਾਰ ਦੀ ਹਾਲਤ ਬਣ ਜਾਵੇਗੀ, ਖੂਨ-ਖਰਾਬਾ ਹੋਵੇਗਾ।

ਮੰਗਲਵਾਰ ਨੂੰ ਰਾਜ ਸਭਾ ਵਿਚ ਇਸ ਮੁੱਦੇ 'ਤੇ ਹੰਗਾਮਾ ਹੋਇਆ ਤਾਂ ਉਥੇ ਹੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਵਿਰੋਧੀ ਪੱਖ ਨੂੰ ਨਿਸ਼ਾਨੇ 'ਤੇ ਲਿਆ। ਪਹਿਲਾਂ ਰਾਜ ਸਭਾ ਅਤੇ ਉਸ ਤੋਂ ਬਾਅਦ ਪ੍ਰੈਸ ਕਾਂਫਰੈਂਸ ਕਰ ਅਮਿਤ ਸ਼ਾਹ ਨੇ ਵਿਰੋਧੀ ਪੱਖ ਤੋਂ ਪੁੱਛਿਆ ਕਿ ਉਹ ਅਖੀਰ ਘੁਸਪੈਠੀਆਂ ਦਾ ਸਾਥ ਕਿਉਂ ਦੇ ਰਹੇ ਹਨ। ਰਾਜ ਸਭਾ ਵਿਚ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਪੱਖ ਦੇ ਸਾਰੇ ਨੇਤਾਵਾਂ ਨੂੰ ਮੈਂ ਧਿਆਨ ਨਾਲ ਸੁਣਿਆ, ਮੈਂ ਪੂਰੀ ਗੱਲ ਸੁਣ ਰਿਹਾ ਸੀ ਕਿ ਕਿਸੇ ਨੇ ਇਹ ਨਹੀਂ ਦੱਸਿਆ ਕਿ ਐਨਆਰਸੀ ਕਿਉਂ ਆਇਆ।

ਉਨ੍ਹਾਂ ਨੇ ਕਿਹਾ ਕਿ ਅਸਮ ਵਿਚ ਇਸ ਨੂੰ ਲੈ ਕੇ ਵੱਡਾ ਅੰਦੋਲਨ ਹੋਇਆ, ਕਈ ਲੋਕਾਂ ਨੇ ਅਪਣੀ ਜਾਨ ਗਵਾਈ। ਜਿਸ ਤੋਂ ਬਾਅਦ 14 ਅਗਸਤ 1985 ਨੂੰ ਰਾਜੀਵ ਗਾਂਧੀ ਨੇ ਅਸਮ ਸਮਝੌਤਾ ਕੀਤਾ। ਸ਼ਾਹ ਨੇ ਕਿਹਾ ਕਿ ਇਸ ਸਮਝੌਤੇ ਦਾ ਮੂਲ ਹੀ ਐਨਆਰਸੀ ਸੀ। ਇਸ ਵਿਚ ਕਿਹਾ ਗਿਆ ਹੈ ਕਿ ਗ਼ੈਰ-ਕਾਨੂੰਨੀ ਘੁਸਪੈਠੀਆਂ ਨੂੰ ਪਹਿਚਾਣ ਕਰ ਐਨਆਰਸੀ  ਬਣਾਇਆ ਜਾਵੇਗਾ, ਇਹ ਤੁਹਾਡੇ ਹੀ ਪ੍ਰਧਾਨ ਮੰਤਰੀ ਲਿਆਏ ਸਨ, ਪਰ ਤੁਹਾਡੇ 'ਚ ਇਸ ਨੂੰ ਲਾਗੂ ਕਰਨ ਦੀ ਹਿੰਮਤ ਨਹੀਂ ਸੀ, ਸਾਡੇ 'ਚ ਹਿੰਮਤ ਹੈ ਅਤੇ ਅਸੀਂ ਕਰ ਰਹੇ ਹਾਂ।