ਮੁੱਖ ਮੰਤਰੀ ਵਲੋਂ ਚੋਟੀ ਦੇ ਸਨਅਤਕਾਰਾਂ ਨਾਲ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਅਤਕਾਰਾਂ ਨੂੰ ਭਰੋਸਾ ਦਿਤਾ ਕਿ ਭੋਂ ਦੀ ਵਰਤੋਂ ਦੇ ਮੰਤਵ ਵਿਚ ਤਬਦੀਲੀ (ਸੀ.ਐਲ.ਯੂ) 'ਚ ਬਦਲਾਅ ਕਰਨ...............

Talking to Captain Amrinder Singh Max Healthcare Managing Director and others

ਨਵੀਂ ਦਿੱਲੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਅਤਕਾਰਾਂ ਨੂੰ ਭਰੋਸਾ ਦਿਤਾ ਕਿ ਭੋਂ ਦੀ ਵਰਤੋਂ ਦੇ ਮੰਤਵ ਵਿਚ ਤਬਦੀਲੀ (ਸੀ.ਐਲ.ਯੂ) 'ਚ ਬਦਲਾਅ ਕਰਨ ਲਈ ਇਜਾਜ਼ਤ ਦੇਣ ਵਾਸਤੇ ਮੌਜੂਦਾ ਉਦਯੋਗਿਕ ਨੀਤੀ ਦੀ ਸਮੀਖਿਆ ਕਰਨਗੇ ਤਾਕਿ ਸੂਬੇ ਵਿਚ ਸਨਅਤੀ ਵਿਕਾਸ ਨੂੰ ਹੋਰ ਹੁਲਾਰਾ ਦਿਤਾ ਜਾ ਸਕੇ।
ਮੁੱਖ ਮੰਤਰੀ ਨੇ ਇਹ ਭਰੋਸਾ ਭਾਰਤੀ ਉਦਯੋਗ ਦੇ ਚੋਟੀ ਦੇ ਸਨਅਤਕਾਰਾਂ ਨਾਲ ਵੱਖ-ਵੱਖ ਤੌਰ 'ਤੇ ਕੀਤੀਆਂ ਮੀਟਿੰਗਾਂ ਦੌਰਾਨ ਦਿਤਾ। ਮੁੱਖ ਮੰਤਰੀ ਨੇ ਸੂਬੇ ਵਿੱਚ ਸਨਅਤੀ ਵਿਕਾਸ ਨੂੰ ਹੁਲਾਰਾ ਦੇਣ ਅਤੇ ਹੋਰ ਨਿਵੇਸ਼ ਲਿਆਉਣ ਲਈ ਸਨਅਤਕਾਰਾਂ ਨਾਲ ਲੜੀਵਾਰ ਮੀਟਿੰਗਾਂ ਕੀਤੀਆਂ। 

ਮੁੱਖ ਮੰਤਰੀ ਨੇ ਇਥੇ ਵਾਲਮਾਰਟ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਮੁਖੀ ਅਤੇ ਸੀ.ਈ.ਓ. ਅਈਅਰ ਅਤੇ ਚੀਫ਼ ਕਾਰਪੋਰੇਟ ਅਫ਼ੇਅਰਜ਼ ਆਫ਼ੀਸਰ ਰਜਨੀਸ਼ ਕੁਮਾਰ ਨਾਲ ਮੁਲਾਕਾਤ ਕੀਤੀ। ਇਸੇ ਮਗਰੋਂ ਮੁੱਖ ਮੰਤਰੀ ਨੇ ਮੈਕਸ ਹੈਲਥਕੇਅਰ ਦੇ ਸੀ.ਈ.ਓ. ਅਤੇ ਐਮ.ਡੀ. ਰਾਜੀਤ ਮਹਿਤਾ ਨਾਲ ਵੀ ਮੀਟਿੰਗ ਕੀਤੀ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਸ਼ਾਹੀ ਐਕਸਪੋਰਟ ਪ੍ਰਾਈਵੇਟ ਲਿਮਟਡ ਦੇ ਐਮ.ਡੀ. ਹਰੀਸ਼ ਅਹੂਜਾ ਅਤੇ ਰੈਡੀਸਨ ਹੋਟਲ ਦੇ ਗਰੁਪ ਚੇਅਰਮੈਨ ਐਮਰੀਟਸ ਅਤੇ ਪ੍ਰਮੁੱਖ ਸਲਾਹਕਾਰ ਦਖਣੀ ਏਸ਼ੀਆ ਕੇ.ਬੀ. ਕਾਚਰੂ ਨਾਲ ਵੀ ਮੀਟਿੰਗਾਂ ਕੀਤੀਆਂ। 

ਸੀ.ਆਈ.ਆਈ ਅਤੇ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਵਲੋਂ ਮੁੱਖ ਮੰਤਰੀ ਨਾਲ ਸਨਅਤਕਾਰਾਂ ਦੇ ਕਰਵਾਏ ਜਾਣ ਵਾਲੇ ਇਕ ਦਿਨਾ ਵਾਰਤਾਲਾਪ ਸੈਸ਼ਨ ਤੋਂ ਪਹਿਲਾਂ ਇਹ ਮੀਟਿੰਗਾਂ ਹੋਈਆਂ। ਇਹ ਸੈਸ਼ਨ 1 ਅਗੱਸਤ ਨੂੰ ਨਵੀਂ ਦਿੱਲੀ ਵਿਖੇ ਹੋਣਾ ਹੈ। ਸਰਕਾਰੀ ਬੁਲਾਰੇ ਨੇ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਨਅਤਕਾਰਾਂ ਨੂੰ ਦਸਿਆ ਕਿ ਸਨਅਤੀ ਘਰਾਣਿਆਂ ਵਲੋਂ ਪੰਜਾਬ ਵਿਚ ਨਿਵੇਸ਼ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਨੇ ਵੱਖ-ਵੱਖ ਰਿਆਇਤਾਂ ਦਿਤੀਆਂ ਹਨ।

Related Stories