ਮਾਂ 38 ਸਾਲ ਬਾਅਦ ਏਅਰ ਹੋਸਟੈਸ ਦੀ ਨੌਕਰੀ ਤੋਂ ਰਿਟਾਇਰ, ਧੀ ਸੀ ਉਸੀ ਜਹਾਜ਼ ਦੀ ਪਾਇਲਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੈਂਗਲੁਰੂ ਤੋਂ ਮੁੰਬਈ ਦੀ ਏਅਰ ਇੰਡੀਆ ਦੀ ਇੱਕ ਫਲਾਈਟ ਵਿਚ ਮੰਗਲਵਾਰ ਨੂੰ ਬਹੁਤ ਭਾਵੁਕ ਕਰਨ ਵਾਲਾ ਨਜ਼ਾਰਾ ਯਾਤਰੀਆਂ ਨੂੰ ਦੇਖਣ ਨੂੰ ਮਿਲਿਆ

Daughter pilots mother’s last flight as AI crew

ਮੁਂਬਈ, ਬੈਂਗਲੁਰੂ ਤੋਂ ਮੁੰਬਈ ਦੀ ਏਅਰ ਇੰਡੀਆ ਦੀ ਇੱਕ ਫਲਾਈਟ ਵਿਚ ਮੰਗਲਵਾਰ ਨੂੰ ਬਹੁਤ ਭਾਵੁਕ ਕਰਨ ਵਾਲਾ ਨਜ਼ਾਰਾ ਯਾਤਰੀਆਂ ਨੂੰ ਦੇਖਣ ਨੂੰ ਮਿਲਿਆ। ਮੰਗਲਵਾਰ ਦੀ ਸਵੇਰ ਜਦੋਂ ਫਲਾਈਟ ਲੈਂਡ ਹੋਣ ਵਾਲੀ ਸੀ ਤਾਂ ਤੈਅ ਸਮੇਂ ਰੋਂ ਦੇਰੀ ਨਾਲ ਕੈਪਟਨ ਈਸ਼ਵਰ ਨੇਰੁਰਕਰ ਨੇ ਇੱਕ ਹੋਰ ਮੈਸੇਜ ਦਿੱਤਾ, ਜਿਸ ਦੇ ਨਾਲ ਕਈ ਯਾਤਰੀਆਂ ਦੀਆਂ ਅੱਖਾਂ ਵਿਚ ਹੰਝੂ ਵੀ ਆ ਗਏ। ਕਪਤਾਨ ਨੇ ਘੋਸ਼ਣਾ ਕੀਤੀ, ਜਹਾਜ਼ ਦੀ ਸਭ ਤੋਂ ਸੀਨੀਅਰ ਏਅਰਹੋਸਟੈਸ ਪੂਜਾ ਚਿੰਚਾਨਕਰ 38 ਸਾਲ ਦੀ ਸੇਵਾ ਤੋਂ ਬਾਅਦ ਅੱਜ ਫਲਾਈਟ ਦੀ ਲੈਂਡਿੰਗ ਦੇ ਨਾਲ ਰਿਟਾਇਰ ਹੋਣ ਜਾ ਰਹੇ ਹਨ। ਉਨ੍ਹਾਂ ਦੀ ਇਹ ਜ਼ਿਮੇਵਾਰੀ ਹੁਣ ਅੱਗੇ ਉਨ੍ਹਾਂ ਦੀ ਬੇਟੀ ਅਸ਼ਰਿਤਾ ਸੰਭਾਲੇਗੀ।