‘Budweiser Beer’ ਦਿੱਲੀ ਸਰਕਾਰ ਨੇ ਕੀਤੀ ਬੈਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਸਰਕਾਰ ਨੇ ਸ਼ਰਾਬ ਬਣਾਉਣ ਵਾਲੀ ਵਿਸ਼ਵ ਦੀ ਸਭ ਤੋਂ ਵੱਡੀ ਕੰਪਨੀ ਐਨਹਾਜਰ-ਬੁਸ਼ ਇਨਬੇਵ...

Budweiser Beer banned

ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਸ਼ਰਾਬ ਬਣਾਉਣ ਵਾਲੀ ਵਿਸ਼ਵ ਦੀ ਸਭ ਤੋਂ ਵੱਡੀ ਕੰਪਨੀ ਐਨਹਾਜਰ-ਬੁਸ਼ ਇਨਬੇਵ ਉਤੇ ਇਨਕਮ ਟੈਕਸ ਚੋਰੀ ਦਾ ਦੋਸ਼ ਲਗਾਉਂਦੇ ਹੋਏ ਇਸ ਨੂੰ 3 ਸਾਲ ਲਈ ਬੈਨ ਕਰ ਦਿੱਤਾ ਹੈ। ਇਸ ਲਈ ਕੰਪਨੀ ਹੁਣ ਨਵੀਂ ਦਿੱਲੀ ਵਿਚ ਫਿਲਹਾਲ ਅਪਣੇ ਉਤਪਾਦਾਂ ਦੀ ਬਿਕਰੀ ਨਹੀਂ ਕਰ ਸਕੇਗੀ। ਦਿੱਲੀ ਸਰਕਾਰ ਨੇ 3 ਸਾਲ ਦੀ ਜਾਂਚ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ ਵਿਚ ਜਾਰੀ ਅਪਣੇ ਇਕ ਹੁਕਮ ਦੇ ਤਹਿਤ ਰੋਕ ਲਗਾਈ ਹੈ। ਬਡਵਾਇਜ਼ਰ ਬੀਅਰ ਕੰਪਨੀ ਦੇ ਸਭ ਤੋਂ ਪਾਪੂਲਰ ਪ੍ਰੋਡਕਟਸ ਵਿਚੋਂ ਇਕ ਹੈ।

2 ਗੁਦਾਮਾਂ ਨੂੰ ਸੀਲ ਕਰਨ ਦਾ ਹੁਕਮ

ਜਾਂਚ ਦੌਰਾਨ ਪਾਇਆ ਗਿਆ ਕਿ ਬੀਅਰ ਬਣਾਉਣ ਵਾਲੀ ਕੰਪਨੀ ਐਸਏਬੀ ਮਿਲਰ ਨੇ ਸ਼ਹਿਰ ਵਿਚ ਖੁਦਰਾ ਬਿਕ੍ਰੀ ਦੇ ਲਈ ਜਾਰੀ ਕੀਤੀਆਂ ਗਈਆਂ ਬੋਤਲਾਂ ਉਤੇ ਨਕਲੀ ਬਾਰਕੋਡ ਦਾ ਇਸਤੇਮਾਲ ਕਰਿਆ ਤਾਂਕਿ ਟੈਕਸ ਦੇਣਦਾਰੀ ਨੂੰ ਘੱਟ ਕੀਤਾ ਜ ਸਕੇ। ਏਬੀ ਇਨਬੇਵ ਨੇ ਇਕ ਬਿਆਨ ਜਾਰੀ ਕਰ ਦਿੱਲੀ ਸਰਕਾਰੀ ਵੱਲੋਂ ਲਗਾਏ ਗਏ ਆਰੋਪਾਂ ਦਾ ਖੰਡਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਦਿੱਲੀ ਸਰਕਾਰ ਦੇ ਇਸ ਹੁਕਮ ਦੇ ਵਿਰੁੱਧ ਅਪੀਲ ਕਰੇਗੀ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐਸਏਬੀ ਮਿਲਰ ਵੱਲੋਂ ਬਾਰਕੋਡ ਦੀ ਨਕਲ ਕੀਤੀ ਗਈ ਅਤੇ ਖੁਦਰਾ ਆਉਟਲੈਟ ਵਿਚ ਬਿਕਰੀ ਦੇ ਲਈ ਆਪੂਰਤੀ ਕੀਤੀ ਗਈ ਤਾਂਕਿ ਉਤਪਾਦ ਸ਼ੁਲਕ ਦੇ ਭੁਗਤਾਨ ਤੋਂ ਬਚਿਆ ਜਾ ਸਕੇ। ਦਿੱਲੀ ਸਰਕਾਰ ਨੇ ਪਿਛਲੇ ਹਫ਼ਤੇ ਜਾਰੀ ਅਪਣੇ ਦੂਜੇ ਹੁਕਮ ਵਿਚ ਕਿਹਾ ਕਿ ਏਬੀ ਇਨਬੇਵ ਨੂੰ 3 ਸਾਲਾਂ ਦੇ ਲਈ ਕਾਲੀ ਸੂਚੀ ਵਿਚ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਰਾਜਧਾਨੀ ਵਿਚ ਮੌਜੂਦ ਏਬੀ ਇਨਬੇਵ ਦੇ 2 ਗੁਦਾਮਾਂ ਨੂੰ ਵੀ ਸੀਲ ਕਰਨ ਦਾ ਹੁਕਮ ਦਿੱਤਾ ਗਿਆ ਹੈ।