ਤਿੰਨ ਤਲਾਕ ਬਿੱਲ ਪਾਸ ਹੋਣ ਨੂੰ ਲੈ ਕੇ ਇਸ ਘਰ ਵਿਚ ਮਨਾਈ ਜਾ ਰਹੀ ਹੈ ਖੁਸ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਯਸ਼ੀਮਨ ਸ਼ੇਖ ਨੇ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੰਨ ਤਲਾਕ 'ਤੇ ਸਖ਼ਤ ਕਾਨੂੰਨ ਬਣਾਉਣ ਨੂੰ ਲੈ ਕੇ ਸ਼ਲਾਘਾ ਕੀਤੀ ਹੈ,

Triple Talaq Bill

ਨਵੀਂ ਦਿੱਲੀ- ਯਸ਼ੀਮਨ ਸ਼ੇਖ ਨੂੰ ਰਾਤ ਤਿੰਨ ਵਜੇ ਉਸ ਦੇ ਸ਼ੌਹਰ ਨੇ ਤਲਾਕ ਤਲਾਕ ਤਲਾਕ ਬੋਲ ਕੇ ਆਪਣਾ ਰਿਸ਼ਤਾ ਖ਼ਤਮ ਕਰ ਲਿਆ ਸੀ। ਯਸ਼ੀਮਨ ਨੇ ਉਸ ਦੇ ਖਿਲਾਫ਼ ਥਾਣੇ ਵਿਚ ਐਫ਼ਆਈਆਰ ਵੀ ਦਰਜ ਕਰਵਾਈ ਸੀ ਪਰ ਕਾਨੂੰਨ ਕਮਜ਼ੋਰ ਹੋਣ ਕਾਰਨ ਕੋਈ ਮਦਦ ਨਾ ਮਿਲੀ।

ਲੋਕ ਸਭਾ ਤੋਂ ਬਾਅਦ ਰਾਜ ਸਭਾ ਵਿਚ ਬਿੱਲ ਪਾਸ ਹੋਣ ਤੋਂ ਬਾਅਦ ਯਸ਼ੀਮਨ ਦੇ ਘਰ ਖੁਸ਼ੀ ਮਨਾਈ ਗਈ। ਅੱਜ ਵੀਰਵਾਰ ਨੂੰ ਰਾਸ਼ਟਰਪਤੀ ਨੇ ਵੀ ਤਿੰਨ ਤਲਾਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਰਤ ਦੇ ਚੌਕ ਬਾਜ਼ਾਰ ਇਲਾਕੇ ਵਿਚ ਰਹਿਣ ਵਾਲੀ ਯਸ਼ੀਮਨ ਸ਼ੇਖ ਨੂੰ ਪਤੀ ਨੇ ਕੁੱਝ ਦਿਨ ਪਹਿਲਾਂ ਤਲਾਕ ਤਲਾਕ ਤਲਾਕ ਬੋਲ ਦਿੱਤਾ ਸੀ। ਪਤੀ ਦੁਆਰਾ ਤਿੰਨ ਤਲਾਕ ਦਿੱਤੇ ਜਾਣ ਨੂੰ ਲੈ ਕੇ ਯਸ਼ੀਮਨ ਸ਼ੇਖ ਨੇ ਚੌਕ ਬਾਜ਼ਾਰ ਪੁਲਿਸ ਥਾਣੇ ਵਿਚ ਦਾਜ ਮਨਾਹੀ ਧਾਰਾ, ਹਿੰਸਾ ਅਤੇ ਤਿੰਨ ਤਲਾਕ ਦੇ ਵਿਰੁੱਧ ਵੀ ਐਫਆਈਆਰ ਦਰਜ ਕਰਵਾਈ ਸੀ, ਪਰ ਕਾਨੂੰਨ ਕਮਜ਼ੋਰ ਹੋਣ ਕਾਰਨ ਯਸ਼ਮਿਨ ਸ਼ੇਖ ਦੇ ਪਤੀ ਅਤੇ ਉਸਦੇ ਸੱਸ ਸੁਹਰੇ ਨੂੰ ਪੁਲਿਸ ਥਾਣੇ ਤੋਂ ਹੀ ਜਮਾਨਤ ਦੇ ਦਿੱਤੀ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।