ਜੰਮੂ-ਕਸ਼ਮੀਰ ਦੇ ਡੀਜੀਪੀ ਨੇ ਸੁਰੱਖਿਆ ਬਲਾਂ ਨੂੰ ਕੀਤਾ ਅਲਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਵੱਡੀ ਵਾਰਦਾਤ ਦੀ ਕੋਸ਼ਿਸ਼ ਵਿਚ ਅਤਿਵਾਦੀ

Dilbag Singh

ਸ਼੍ਰੀਨਗਰ: ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਦਿਲਬਾਗ਼ ਸਿੰਘ ਨੇ ਸੁਰੱਖਿਆ ਬਲਾਂ ਨੂੰ ਅਗਲੇ ਪੰਦਰਵਾੜੇ ਦੌਰਾਨ ਕਿਸੇ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਅਲਰਟ ਰਹਿਣ ਦਾ ਨਿਰਦੇਸ਼ ਦਿਤਾ ਹੈ।

ਈਦ, ਰਖੜੀ, ਪੰਜ ਅਗੱਸਤ, ਸੁਤੰਤਰਤਾ ਦਿਵਸ ਦੌਰਾਨ ਅਤਿਵਾਦੀ ਅਤੇ ਵੱਖਵਾਦੀ ਹਾਲਾਤ ਵਿਗਾੜਨ ਤੇ ਸਨਸਨੀਖ਼ੇਜ਼ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।   ਪੁਲਿਸ ਹੈੱਡਕੁਆਰਟਰ 'ਚ ਉਚ ਪੱਧਰੀ ਸੁਰੱਖਿਆ ਬੈਠਕ 'ਚ ਪੁਲਿਸ ਡੀਜੀਪੀ ਦਿਲਬਾਗ਼ ਸਿੰਘ ਨੇ ਕਿਹਾ ਕਿ ਅਗਲਾ ਪੰਦਰਵਾੜਾ ਤਿਉਹਾਰਾਂ ਅਤੇ ਸਮਾਗਮਾਂ ਵਾਲਾ ਹੈ।

ਪਾਕਿ ਅਤੇ ਉਸ ਦੇ ਏਜੰਟ ਮਾਹੌਲ ਵਿਗਾੜਨ ਲਈ ਤਿਉਹਾਰਾਂ ਦੇ ਸਮੇਂ ਪੂਰੀ ਕੋਸ਼ਿਸ਼ ਕਰਦੇ ਹਨ। ਉਹ ਲੋਕਾਂ ਨੂੰ ਭੜਕਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਉਣਗੇ, ਇਸ ਲਈ ਗਸ਼ਤੀ ਦਲਾਂ, ਨਾਕਾ ਪਾਰਟੀਆਂ ਅਤੇ ਅਤਿਵਾਦ ਰੋਕੂ ਮੁਹਿੰਮਾਂ 'ਚ ਸ਼ਾਮਲ ਜਵਾਨਾਂ ਦੇ ਨਾਲ-ਨਾਲ ਕਾਨੂੰਨ ਵਿਵਸਥਾ ਬਣਾਏ ਰੱਖਣ 'ਚ ਡਿਊਟੀ 'ਚ ਸ਼ਾਮਲ ਜਵਾਨਾਂ ਨੂੰ ਹਾਲਾਤ ਪ੍ਰਤੀ ਜਾਗਰੂਕ ਬਣਾਇਆ ਜਾਵੇ। 

 ਡੀਜੀਪੀ ਨੇ ਅਤਿਵਾਦ ਰੋਕੂ ਮੁਹਿੰਮਾਂ ਦੇ ਸਫ਼ਲ ਸੰਚਾਲਨ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਬਣਾਏ ਰੱਖਣ 'ਚ ਪੁਲਿਸ ਤੇ ਹੋਰ ਸਬੰਧਤ ਸੁਰੱਖਿਆ ਏਜੰਸੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਇਸ ਗੱਲ ਨੂੰ ਪੱਕਾ ਕਰਨ ਕਿ ਡਿਊਟੀ 'ਤੇ ਤਾਇਨਾਤ ਜਵਾਨ ਹਮੇਸ਼ਾ ਅਲਰਟ ਰਹਿਣ। 

ਉਨ੍ਹਾਂ ਦਾ ਹਥਿਆਰ ਉਨ੍ਹਾਂ ਦੇ ਕੋਲ ਹੀ ਹੋਵੇ ਅਤੇ ਉਹ ਬੁਲੇਟ ਪਰੂਫ਼ ਜੈਕਟ ਪਾ ਕੇ ਰੱਖਣ। ਕਾਨੂੰਨ ਵਿਵਸਥਾ ਦੀ ਸਥਿਤੀ, ਅਤਿਵਾਦੀ ਘਟਨਾਵਾਂ ਤੇ ਹੋਰ ਸੰਵੇਦਨਸ਼ੀਲ ਘਟਨਾਵਾਂ ਨਾਲ ਜੁੜੇ ਮਾਮਲਿਆਂ ਦੀ ਰਿਕਾਰਡਿੰਗ ਕੀਤੀ ਜਾਵੇ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।