ਚੀਨ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲੀ, ਦੂਜੇ ਦਿਨ ਵੀ ਸਾਹਮਣੇ ਆਏ 100 ਤੋਂ ਵਧੇਰੇ ਮਾਮਲੇ!

ਏਜੰਸੀ

ਖ਼ਬਰਾਂ, ਕੌਮਾਂਤਰੀ

ਕਰੋਨਾ 'ਤੇ ਕਾਬੂ ਪਾਉਣ ਦੀਆਂ ਸੰਭਾਵਨਾਵਾਂ ਨੂੰ ਲੱਗਿਆ ਝਟਕਾ

corona virus

ਬੀਜਿੰਗ : ਚੀਨ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਦੂਜੇ ਦਿਨ 100 ਤੋਂ ਜ਼ਿਆਦਾ ਆਏ ਹਨ। ਚੀਨ 'ਚ 100 ਤੋਂ ਜ਼ਿਆਦਾ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਦੇਸ਼ ਵਿਚ ਇਸ ਖ਼ਤਰਨਾਕ ਵਾਇਰਸ 'ਤੇ ਕਾਬੂ ਦੀ ਉਮੀਦ ਨੂੰ ਝੱਟਕਾ ਲੱਗ ਰਿਹਾ ਹੈ।

ਰਾਸ਼ਟਰੀ ਸਿਹਤ ਕਮਿਸ਼ਨ (ਐਨ.ਐਚ.ਸੀ.) ਨੇ ਵੀਰਵਾਰ ਨੂੰ ਦਸਿਆ ਕਿ 105 ਨਵੇਂ ਮਾਮਲਿਆਂ ਵਿਚੋਂ 102 ਸਥਾਨਕ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲੇ ਸ਼ਿਨਜਿਆੰਗ ਸੂਬੇ ਦੇ ਮੁਸਲਮਾਨ ਬਹੁਲ ਉਈਗਰ ਖ਼ੇਤਰ ਤੋਂ ਹਨ। ਬੁਧਵਾਰ ਤਕ ਦੇਸ਼ ਵਿਚ ਕੁਲ ਪੀੜਤਾਂ ਦੀ ਗਿਣਤੀ 84,165 ਹੈ।

ਉਥੇ ਹੀ 574 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜਿਨ੍ਹਾਂ ਵਿਚੋਂ 33 ਦੀ ਹਾਲਤ ਗੰਭੀਰ ਹੈ। ਹੁਣ ਤਕ 78,957 ਲੋਕ ਠੀਕ ਹੋ ਚੁੱਕੇ ਹਨ। ਦਖਣੀ ਅਫ਼ਰੀਕਾ ਵਿਚ ਇਸ ਖ਼ਤਰਨਾਕ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 4,71,000 ਹੋ ਗਈ। ਇਸ ਅੰਕੜੇ ਨਾਲ ਦੇਸ਼ ਕੋਰੋਨਾ ਵਾਇਰਸ ਨਾਲ ਬੇਹੱਦ ਪ੍ਰਭਾਵਿਤ 5ਵਾਂ ਦੇਸ਼ ਬਣ ਗਿਆ ਹੈ।

ਉਥੇ ਹੀ ਅਫ਼ਰੀਕੀ ਮਹਾਂਦੀਪ ਦੇ ਕੁਲ ਮਾਮਲਿਆਂ ਵਿਚੋਂ ਅੱਧੇ ਦਖਣੀ ਅਫ਼ਰੀਕਾ ਵਿੱਚ ਹਨ। ਅਫ਼ਰੀਕਾ ਦੇ 54 ਦੇਸ਼ਾਂ ਵਿਚ ਕੁਲ ਪੀੜਤਾਂ ਦੀ ਗਿਣਤੀ 8,91,000 ਹੈ। ਉਥੇ ਹੀ ਇਥੇ ਘੱਟ ਗਿਣਤੀ ਵਿਚ ਜਾਂਚ ਦਾ ਮਤਲਬ ਹੈ ਕਿ ਪੀੜਤਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।