ਕੋਰੋਨਾ ਵਾਇਰਸ : ਇਕ ਦਿਨ ਵਿਚ 55 ਹਜ਼ਾਰ ਤੋਂ ਵੱਧ ਮਾਮਲੇ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਰੀਜ਼ਾਂ ਦੀ ਗਿਣਤੀ 16 ਲੱਖ ਦੇ ਪਾਰ, ਇਕ ਦਿਨ ਵਿਚ 779 ਮੌਤਾਂ

Covid 19

ਨਵੀਂ ਦਿੱਲੀ: ਦੇਸ਼ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ ਸੱਭ ਤੋਂ ਵੱਧ 55078 ਮਾਮਲੇ ਸਾਹਮਣੇ ਆਉਣ ਮਗਰੋਂ ਇਸ ਬੀਮਾਰੀ ਦੇ ਕੁਲ ਮਰੀਜ਼ਾਂ ਦੀ ਗਿਣਤੀ ਸ਼ੁਕਰਵਾਰ ਨੂੰ 16 ਲੱਖ ਦੇ ਪਾਰ ਪਹੁੰਚ ਗਈ। ਮਹਿਜ਼ ਦੋ ਦਿਨ ਪਹਿਲਾਂ ਦੇਸ਼ ਵਿਚ ਲਾਗ ਦੇ 15 ਲੱਖ ਮਾਮਲੇ ਸਨ। ਕੇਂਦਰੀ ਸਿਹਤ ਮੰਤਰਾਲੇ ਦੇ ਡੇਟਾ ਮੁਤਾਬਕ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵੀ ਵੱਧ ਕੇ 1057805 ਹੋ ਗਈ ਹੈ।

ਕੋਰੋਨਾ ਵਾਇਰਸ ਲਾਗ ਦੇ ਹੁਣ ਤਕ 1638870 ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿਚ 779 ਹੋਰ ਲੋਕਾਂ ਦੀ ਮੌਤ ਹੋਣ ਮਗਰੋਂ ਮ੍ਰਿਤਕਾਂ ਦੀ ਗਿਣਤੀ 35747 ਹੋ ਗਈ ਹੈ। ਇਹ ਲਗਾਤਾਰ ਦੂਜਾ ਦਿਨ ਹੈ ਜਦ 50 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਲਾਗ ਦੇ ਕੁਲ ਮਾਮਲਿਆਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਦੇਸ਼ ਵਿਚ ਹੁਣ ਵੀ 545318 ਮਰੀਜ਼ ਲਾਗ ਦੀ ਲਪੇਟ ਵਿਚ ਹਨ।

ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ 64.54 ਫ਼ੀ ਸਦੀ ਹੋ ਗਈ ਜਦਕਿ ਇਸ ਬੀਮਾਰੀ ਨਾਲ ਮੌਤ ਦਰ ਘੱਟ ਕੇ 2.18 ਫ਼ੀ ਸਦੀ ਹੋ ਗਈ ਹੈ। ਆਈਸੀਐਮਆਰ ਮੁਤਾਬਕ 30 ਜੁਲਾਈ ਤਕ ਕੁਲ 18832970 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਜਿਨ੍ਹਾਂ ਵਿਚੋਂ 642588 ਨਮੂਨਿਆਂ ਦੀ ਜਾਂਚ ਵੀਰਵਾਰ ਨੂੰ ਕੀਤੀ ਗਈ। ਸ਼ੁਕਰਵਾਰ ਨੂੰ ਹੋਈਆਂ 779 ਮੌਤਾਂ ਵਿਚੋਂ 266 ਲੋਕਾਂ ਦੀ ਮੋਤ ਮਹਾਰਾਸ਼ਟਰ ਵਿਚ ਹੋਈ।

ਤਾਮਿਲਨਾਡੂ ਵਿਚ 97, ਕਰਨਾਟਕ ਵਿਚ 83, ਆਂਧਰਾ ਪ੍ਰਦੇਸ਼ ਵਿਚ 68 ਅਤੇ ਯੂਪੀ ਵਿਚ 57 ਲੋਕਾਂ ਦੀ ਮੌਤ ਹੋਈ। ਪਛਮੀ ਬੰਗਾਲ ਵਿਚ 46, ਦਿੱਲੀ ਵਿਚ 29, ਗੁਜਰਾਤ ਵਿਚ 22, ਜੰਮੂ ਕਸ਼ਮੀਰ ਵਿਚ 17, ਮੱਧ ਪ੍ਰਦੇਸ਼ ਵਿਚ 14 ਅਤੇ ਰਾਜਸਥਾਨ ਤੇ ਤੇਲੰਗਾਨਾ ਵਿਚ 13-13 ਲੋਕਾਂ ਦੀ ਮੌਤ ਹੋਈ ਹੈ। ਲਾਗ ਨਾਲ ਹੁਣ ਤਕ ਹੋਈਟਾਂ 35747 ਮੌਤਾਂ ਵਿਚੋਂ ਮਹਾਰਾਸ਼ਟਰ ਵਿਚ ਸੱਭ ਤੋਂ ਵੱਧ 14728 ਲੋਕਾਂ ਦੀ ਮੌਤ ਹੋਈ ਹੈ।

ਦਿੱਲੀ ਵਿਚ 3936, ਤਾਮਿਲਨਾਡੂ ਵਿਚ 3838, ਗੁਜਰਾਤ ਵਿਚ 2418, ਕਰਨਾਟਕ ਵਿਚ 2230, ਯੂਪੀ ਵਿਚ 1587, ਪਛਮੀ ਬੰਗਾਲ ਵਿਚ 1536, ਆਂਧਰਾ ਪ੍ਰਦੇਸ਼ ਵਿਚ 1281 ਅਤੇ ਮੱਧ ਪ੍ਰਦੇਸ਼ ਵਿਚ 857 ਮਰੀਜ਼ਾਂ ਨੇ ਦਮ ਤੋੜਿਆ ਹੈ। ਰਾਜਸਕਾਨ ਵਿਚ ਹੁਣ ਤਕ 663, ਤੇਲੰਗਾਨਾ ਵਿਚ 505, ਹਰਿਆਣਾ ਵਿਚ 417, ਪੰਜਾਬ ਵਿਚ 370, ਜੰਮੂ ਕਸ਼ਮੀਰ ਵਿਚ 365, ਬਿਹਾਰ ਵਿਚ 282, ਉੜੀਸਾ ਵਿਚ 169, ਝਾਰਖੰਡ ਵਿਚ 103, ਆਸਾਮ ਵਿਚ 94, ਉਤਰਾਖੰਡ ਵਿਚ 76 ਅਤੇ ਕੇਰਲਾ ਵਿਚ 70 ਮਰੀਜ਼ਾਂ ਦੀ ਮੌਤ ਹੋਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।