ਹਰਿਆਣਾ: ਨੂਹ ਹਿੰਸਾ ਵਿਚ ਮ੍ਰਿਤਕਾਂ ਦੀ ਗਿਣਤੀ 5 ਤਕ ਪਹੁੰਚੀ, ਜ਼ਿਲ੍ਹੇ ਵਿਚ ਲਗਾਇਆ ਗਿਆ ਕਰਫਿਊ
ਗੁਰੂਗ੍ਰਾਮ ਦੇ ਸੈਕਟਰ-57 ਵਿਚ ਭੀੜ ਦੇ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਇਕ ਮਸਜਿਦ ਨੂੰ ਅੱਗ ਲਗਾ ਦਿਤੀ ਗ
ਚੰਡੀਗੜ੍ਹ: ਹਰਿਆਣਾ ਦੇ ਨੂਹ ਜ਼ਿਲ੍ਹੇ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਭੜਕੀ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਨੂਹ ਵਿਚ ਹਿੰਸਾ ਤੋਂ ਬਾਅਦ ਗੁਰੂਗ੍ਰਾਮ ਦੇ ਸੈਕਟਰ-57 ਵਿਚ ਭੀੜ ਦੇ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਇਕ ਮਸਜਿਦ ਨੂੰ ਅੱਗ ਲਗਾ ਦਿਤੀ ਗਈ।
ਇਹ ਵੀ ਪੜ੍ਹੋ: ਮਾਨਸੂਨ ਇਜਲਾਸ: ‘ਇੰਡੀਆ’ ਗਠਜੋੜ ਵਲੋਂ ਲਿਆਂਦੇ ਬੇਭਰੋਸਗੀ ਮਤੇ 'ਤੇ 8 ਤੋਂ 10 ਅਗਸਤ ਤਕ ਹੋਵੇਗੀ ਚਰਚਾ
ਅਧਿਕਾਰੀਆਂ ਨੇ ਮੰਗਲਵਾਰ ਨੂੰ ਹਰਿਆਣਾ ਦੇ ਹਿੰਸਾ ਪ੍ਰਭਾਵਤ ਨੂਹ ਜ਼ਿਲ੍ਹੇ ਵਿਚ ਕਰਫਿਊ ਲਗਾ ਦਿਤਾ। ਨੂਹ ' ਚ ਸੋਮਵਾਰ ਨੂੰ ਹੋਈ ਹਿੰਸਾ ਦੌਰਾਨ ਦੋ ਹੋਮਗਾਰਡ ਜਵਾਨਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ। ਪੁਲਿਸ ਨੇ ਕਿਹਾ ਕਿ ਇਹ ਹਿੰਸਾ ਗੁੜਗਾਉਂ ਵਿਚ ਵੀ ਫੈਲ ਗਈ ਅਤੇ ਸ਼ਹਿਰ ਵਿਚ ਸੈਕਟਰ-57 ਵਿਚ ਭੀੜ ਦੇ ਹਮਲੇ ਵਿਚ ਇਕ 26 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ ਸ਼ਹਿਰ ਦੇ ਸੈਕਟਰ-57 ਵਿਚ ਇਕ ਮਸਜਿਦ ਨੂੰ ਅੱਗ ਲਗਾ ਦਿਤੀ ਗਈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਭੀੜ ਨੇ ਗੋਲੀਆਂ ਚਲਾਈਆਂ, ਜਿਸ ਕਾਰਨ ਦੋ ਵਿਅਕਤੀ ਜ਼ਖਮੀ ਹੋ ਗਏ ਅਤੇ ਉਨ੍ਹਾਂ 'ਚੋਂ ਇਕ ਨੇ ਇਲਾਜ ਦੌਰਾਨ ਦਮ ਤੋੜ ਦਿਤਾ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਦੋ ਥਾਵਾਂ 'ਤੇ NIA ਦੀ ਰੇਡ, ਪਾਕਿਸਤਾਨ ਗਏ ਜਥੇ 'ਚ ਸ਼ਾਮਲ ਲੋਕਾਂ ਤੋਂ ਕੀਤੀ ਗਈ ਪੁਛਗਿਛ
ਅਧਿਕਾਰੀ ਨੇ ਦਸਿਆ ਕਿ ਮ੍ਰਿਤਕ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ ਸਾਦ ਵਜੋਂ ਹੋਈ ਹੈ। ਪੁਲਿਸ ਨੇ ਦਸਿਆ ਕਿ ਭੀੜ ਅੱਧੀ ਰਾਤ ਤੋਂ ਬਾਅਦ ਸੈਕਟਰ-57 ਸਥਿਤ ਅੰਜੁਮਨ ਮਸਜਿਦ 'ਚ ਪਹੁੰਚੀ ਅਤੇ ਕੁੱਝ ਲੋਕਾਂ ਨੇ ਮਸਜਿਦ 'ਚ ਮੌਜੂਦ ਲੋਕਾਂ 'ਤੇ ਗੋਲੀਆਂ ਚਲਾ ਦਿਤੀਆਂ ਅਤੇ ਅੱਗ ਲਗਾ ਦਿਤੀ।
ਨੂਹ 'ਚ ਹਿੰਸਾ ਦੌਰਾਨ ਜ਼ਖਮੀ ਹੋਏ 23 ਲੋਕਾਂ 'ਚ 10 ਪੁਲਿਸ ਕਰਮਚਾਰੀ ਸ਼ਾਮਲ ਹਨ । ਪੁਲਿਸ ਨੇ ਹਿੰਸਾ ਸਬੰਧੀ ਜ਼ਿਲ੍ਹੇ ਵਿਚ 11 ਐਫ.ਆਈ.ਆਰ. ਦਰਜ ਕੀਤੀਆਂ ਹਨ ਅਤੇ 27 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਜ਼ਿਲ੍ਹੇ ਵਿਚ ਹਿੰਸਾ ਦੌਰਾਨ ਘੱਟੋ-ਘੱਟ 120 ਵਾਹਨ ਨੁਕਸਾਨੇ ਗਏ। ਇਨ੍ਹਾਂ ਵਿਚੋਂ ਪੁਲਿਸ ਦੀਆਂ ਅੱਠ ਗੱਡੀਆਂ ਸਮੇਤ 50 ਗੱਡੀਆਂ ਨੂੰ ਅੱਗ ਲਾ ਦਿਤੀ ਗਈ।
ਇਹ ਵੀ ਪੜ੍ਹੋ: ਖ਼ਾਲਸਾ ਏਡ ਦੇ ਪਟਿਆਲਾ ਦਫ਼ਤਰ ਅਤੇ ਏਸ਼ੀਆ ਪ੍ਰਧਾਨ ਅਮਰਪ੍ਰੀਤ ਸਿੰਘ ਦੇ ਘਰ NIA ਦੀ ਛਾਪੇਮਾਰੀ
ਨੂਹ ਜ਼ਿਲ੍ਹੇ ਵਿਚ ਲੱਗਿਆ ਕਰਫਿਊ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਮੰਗਲਵਾਰ ਨੂੰ ਦਸਿਆ ਕਿ ਨੂਹ ਜ਼ਿਲ੍ਹੇ 'ਚ ਕਰਫਿਊ ਲਗਾ ਦਿਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਨੂਹ ਅਤੇ ਸੋਹਨਾ ਵਿਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ , ਪਰ ਮੰਗਲਵਾਰ ਨੂੰ ਤਾਜ਼ਾ ਹਿੰਸਾ ਦੀ ਕੋਈ ਰੀਪੋਰਟ ਨਹੀਂ ਹੈ। ਨੂਹ ਅਤੇ ਹੋਰ ਪ੍ਰਭਾਵਤ ਖੇਤਰਾਂ ਵਿਚ ਵੱਡੀ ਗਿਣਤੀ ਵਿਚ ਪੁਲਿਸ ਅਤੇ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: 108 ਐਂਬੂਲੈਂਸ ਸਟਾਫ਼ ਵਲੋਂ ਮੁੜ ਤੋਂ ਹੜਤਾਲ 'ਤੇ ਜਾਣ ਦੀ ਤਿਆਰੀ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੋਮਵਾਰ ਨੂੰ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਟਵੀਟ ਕੀਤਾ, ''ਇਹ ਘਟਨਾ ਮੰਦਭਾਗੀ ਹੈ। ਮੈਂ ਸਾਰੇ ਲੋਕਾਂ ਨੂੰ ਸੂਬੇ ਵਿਚ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦਾ ਹਾਂ। ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ”।