ਪਟਨਾ ਸ਼ੈਲਟਰ ਹੋਮ 'ਚ ਫਿਰ ਇਕ ਬੱਚੀ ਦੀ ਮੌਤ, ਦੋ ਔਰਤਾਂ ਵੀ ਗਾਇਬ
ਬਿਹਾਰ ਦੀ ਰਾਜਧਾਨੀ ਦੇ ਸ਼ੈਲਟਰ ਹੋਮ 'ਚ ਹੋਈ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿਤਾ ਹੈ। ਖਾਸ ਗੱਲ ਇਹ ਹੈ ਕਿ ਹੁਣ ਤੱਕ ਇਥੇ ਬੱਚੀਆਂ ਦੀ ਮੌਤ ਦਾ ਸਿਲਸਿਲਾ ਰੁਕ...
ਪਟਨਾ : ਬਿਹਾਰ ਦੀ ਰਾਜਧਾਨੀ ਦੇ ਸ਼ੈਲਟਰ ਹੋਮ 'ਚ ਹੋਈ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿਤਾ ਹੈ। ਖਾਸ ਗੱਲ ਇਹ ਹੈ ਕਿ ਹੁਣ ਤੱਕ ਇਥੇ ਬੱਚੀਆਂ ਦੀ ਮੌਤ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਅਗਸਤ ਵਿਚ ਹੀ ਮਾਨਸਿਕ ਤੌਰ ਨਾਲ ਬੀਮਾਰ ਦੋ ਲਡ਼ਕੀਆਂ ਦੀ ਮੌਤ ਤੋਂ ਬਾਅਦ ਹੁਣ ਗਿਣਤੀ ਤਿੰਨ ਤੱਕ ਪਹੁੰਚ ਗਈ ਹੈ। ਇਸ ਵਿਚ ਪਟਨਾ ਦੇ ਆਸਰਿਆ ਆਸਰਾ ਘਰ (ਸ਼ੈਲਟਰ ਹੋਮ) ਵਿਚ ਸ਼ੁਕਰਵਾਰ ਨੂੰ ਇਕ ਹੋਰ ਬੱਚੀ ਦੀ ਮੌਤ ਹੋ ਗਈ, ਜਿਸ ਦਾ ਪਟਨਾ ਮੈਡੀਕਲ ਕਾਲਜ ਵਿਚ ਇਲਾਜ ਚੱਲ ਰਿਹਾ ਸੀ।
ਉਧਰ ਸ਼ੈਲਟਰ ਹੋਮ ਤੋਂ ਦੋ ਔਰਤਾਂ ਦੇ ਗਾਇਬ ਹੋਣ ਦੀ ਵੀ ਖਬਰ ਨੇ ਸਨਸਨੀ ਮਚਾ ਦਿਤੀ ਹੈ। ਸਟੇਸ਼ਨ ਹਾਉਸ ਅਧਿਕਾਰੀ ਰੋਹਨ ਕੁਮਾਰ ਦੇ ਮੁਤਾਬਕ ਵੀਰਵਾਰ ਤੋਂ ਹੀ ਔਰਤਾਂ ਗਾਇਬ ਹੋ ਗਈਆਂ ਹਨ, ਜਿਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਪਟਨਾ ਦਾ ਆਸਰਾ ਘਰ (ਸ਼ੈਲਟਰ ਹੋਮ) ਇਸ ਮਹੀਨੇ ਚਰਚਾ ਵਿਚ ਆਇਆ ਸੀ, ਜਦੋਂ ਦੋ ਬੱਚੀਆਂ ਨੂੰ ਪੀਐਮਸੀਐਚ ਲਿਆਉਣ ਦੇ ਦੌਰਾਨ ਮੌਤ ਹੋ ਗਈ ਸੀ। ਸ਼ੈਲਟਰ ਹੋਮ ਵਿਚ ਹੋ ਰਹੀ ਬੱਚੀਆਂ ਦੀ ਮੌਤ ਅਤੇ ਹੁਣ ਦੋ ਔਰਤਾਂ ਦੇ ਗਾਇਬ ਹੋਣ ਦੀ ਖਬਰ ਤੋਂ ਬਾਅਦ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ।
ਸਟੇਸ਼ਨ ਹਾਉਸ ਅਧਿਕਾਰੀ ਰੋਹਨ ਕੁਮਾਰ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਗਾਇਬ ਹੋਈਆਂ ਦੋਹੇਂ ਔਰਤਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੋ ਦਿਨ ਤੋਂ ਇਸ ਬਾਰੇ ਵਿਚ ਕੋਈ ਵੱਡੀ ਸਫਲਤਾ ਨਹੀਂ ਮਿਲੀ ਹੈ। ਬਿਹਾਰ ਦੇ ਮੁਜ਼ੱਫਰਪੁਰ ਆਸਰਾ ਘਰ (ਸ਼ੈਲਟਰ ਹੋਮ) ਵਿਚ 30 ਤੋਂ ਜ਼ਿਆਦਾ ਲਡ਼ਕੀਆਂ ਦੇ ਨਾਲ ਯੋਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੋਸ਼ ਵਿਚ ਆਇਆ ਪਟਨਾ ਦਾ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਨੇ ਆਸਰਾ ਘਰਾਂ (ਸ਼ੈਲਟਰ ਹੋਮਸ) ਵਿਚ ਅਪਣੇ ਸਟਾਫ ਨੂੰ ਤੈਨਾਤ ਕਰ ਦਿਤਾ ਸੀ।
ਉਥੇ ਹੀ, ਹਾਲ ਹੀ ਵਿਚ ਦੇਸ਼ਭਰ ਵਿਚ ਸਥਿਤ ਬਾਲ ਘਰ ਦੀ ਹਾਲਤ 'ਤੇ ਐਨਸੀਪੀਸੀਆਰ ਨੇ ਇਕ ਰਿਪੋਰਟ ਜਾਰੀ ਕੀਤੀ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਕੁੱਲ 2,874 ਬਾਲ ਸ਼ੈਲਟਰ ਹੋਮਸ ਦਾ ਸਰਵੇਖਣ ਕਰਨ 'ਤੇ ਸਿਰਫ਼ 54 ਹੀ ਨਿਯਮਾਂ ਦੇ ਪਾਲਣ ਕਰਨ ਦੇ ਮਿਆਰ 'ਤੇ ਖਰੇ ਉਤਰ ਪਾਏ।
ਦੱਸ ਦਈਏ ਕਿ ਆਸਰਾ ਘਰ (ਸ਼ੈਲਟਰ ਹੋਮ) ਵਿਚ ਇਸ ਮਹੀਨੇ ਹੋਈ ਦੋ ਬੱਚੀਆਂ ਦੀ ਮੌਤ ਤੋਂ ਬਾਅਦ, ਇਸ ਐਨਜੀਓ ਦੇ ਡਾਇਰੈਕਟਰਸ ਚਿਰੰਤਨ ਕੁਮਾਰ ਅਤੇ ਮਨੀਸ਼ ਦਿਆਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਪਟਨਾ ਡੀਐਸਪੀ ਮਨੋਜ ਕੁਮਾਰ ਸੁਧਾਂਸ਼ੁ ਦੇ ਮੁਤਾਬਕ ਸ਼ੈਲਟਰ ਹੋਮ ਤੋਂ ਗਾਇਬ ਹੋਈਆਂ ਦੋ ਔਰਤਾਂ ਦੀ ਜਾਂਚ ਚੱਲ ਰਹੀ ਹੈ, ਜਿਨ੍ਹਾਂ ਨੂੰ ਛੇਤੀ ਹੀ ਲੱਭ ਲਿਆ ਜਾਵੇਗਾ।