ਦੇਵਰੀਆ ਤੋਂ ਬਾਅਦ ਹੁਣ ਹਰਦੋਈ ਦੇ ਸ਼ੈਲਟਰ ਹੋਮ ਤੋਂ 19 ਔਰਤਾਂ ਗਾਇਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਵਿਚ ਦੇਵਰਿਆ ਦੇ ਸ਼ੈਲਟਰ ਹੋਮ ਵਿਚ ਲਡ਼ਕੀਆਂ ਤੋਂ ਦੇਹ ਵਪਾਰ ਕਰਵਾਏ ਜਾਣ ਦਾ ਕਥਿਤ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਹਰਦੋਈ ਦੇ ਬੇਨੀਗੰਜ

19 Girls Go Missing in UP's Hardoi

ਹਰਦੋਈ, ਯੂਪੀ ਵਿਚ ਦੇਵਰਿਆ ਦੇ ਸ਼ੈਲਟਰ ਹੋਮ ਵਿਚ ਲਡ਼ਕੀਆਂ ਤੋਂ ਦੇਹ ਵਪਾਰ ਕਰਵਾਏ ਜਾਣ ਦਾ ਕਥਿਤ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਹਰਦੋਈ ਦੇ ਬੇਨੀਗੰਜ ਵਿਚ ਪੀੜਤ ਔਰਤਾਂ ਲਈ ਬਣਾਏ ਗਏ ਸ਼ੈਲਟਰ ਹੋਮ ਵਿਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਇੱਥੇ ਸ਼ੈਲਟਰ ਹੋਮ ਤੋਂ 19 ਔਰਤਾਂ ਗਾਇਬ ਹੋ ਗਈਆਂ ਹਨ। ਇਸਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਡੀਐਮ ਪੁਲਕਿਤ ਖਰੇ ਸ਼ੈਲਟਰ ਹੋਮ ਦਾ ਜਾਂਚ ਕਰਨ ਪੁੱਜੇ। ਪੁਲਕਿਤ ਖਰੇ ਨੇ ਇੱਥੇ ਦਾ ਰਜਿਸਟਰ ਦੇਖਿਆ ਤਾਂ ਉਸ ਵਿਚ 21 ਔਰਤਾਂ ਦੇ ਨਾਮ ਦਰਜ ਸਨ, ਜਦਕਿ ਮੌਕੇ 'ਤੇ ਸਿਰਫ ਦੋ ਹੀ ਔਰਤਾਂ ਸਨ।

ਡੀਐਮ ਨੇ ਸ਼ੈਲਟਰ ਹੋਮ ਦੀ ਗ੍ਰਾਂਟ ਨੂੰ  ਤੁਰਤ ਰੋਕਣ ਦੀ ਸਿਫਾਰਿਸ਼ ਕੀਤੀ ਹੈ। ਸੋਮਵਾਰ ਨੂੰ ਡੀਐਮ ਪੁਲਕਿਤ ਖਰੇ ਟੀਮ ਦੇ ਨਾਲ ਬੇਨੀਗੰਜ ਸਥਿਤ ਸ਼ੈਲਟਰ ਹੋਮ ਪੁੱਜੇ ਸਨ। ਇਹ ਸ਼ੈਲਟਰ ਹੋਮ ਬੇਸਹਾਰਾ ਔਰਤਾਂ ਲਈ ਆਇਸ਼ਾ ਗਰਾਮੋਦਯੋਗ ਕਮੇਟੀ ਮਹੱਲਾ ਲੋਹਾਨੀ ਪਿਹਾਨੀ ਚਲਾਉਂਦਿਆਂ ਹਨ। ਡੀਐਮ ਨੇ ਇਥੇ ਪਹੁੰਚ ਕੇ ਪੂਰੇ ਸ਼ੈਲਟਰ ਹੋਮ ਦੀ ਜਾਂਚ ਕੀਤੀ। ਇਸ ਦੌਰਾਨ ਡੀਐਮ ਨੂੰ ਇੱਥੇ ਬਹੁਤ ਸਾਰੀਆਂ ਕਮੀਆਂ ਵੀ ਮਿਲੀਆਂ।

ਹੈਰਾਨ ਕਰਨ ਵਾਲੀ ਗਲ ਇਹ ਰਹੀ ਕਿ ਜਦੋਂ ਡੀਐਮ ਨੇ ਇੱਥੇ ਦੇ ਦਸਤਾਵੇਜ਼ ਦੇਖੇ ਤਾਂ ਉਸ ਵਿਚ 21 ਔਰਤਾਂ ਦੇ ਨਾਮ ਦਰਜ ਸਨ। ਉਨ੍ਹਾਂ ਨੇ ਪੁੱਛਿਆ ਕਿ ਸ਼ੈਲਟਰ ਹੋਮ ਵਿਚ ਤਾਂ ਉਨ੍ਹਾਂ ਨੂੰ ਸਿਰਫ ਦੋ ਔਰਤਾਂ ਹੀ ਮਿਲੀਆਂ, ਬਾਕੀ ਔਰਤਾਂ ਕਿੱਥੇ ਹਨ? ਮੌਕੇ ਉੱਤੇ ਮੌਜੂਦ ਸੁਪਰਡੈਂਟ ਇਸ ਗੱਲ ਦਾ ਕੋਈ ਜਵਾਬ ਨਹੀਂ ਦੇ ਸਕੀ। ਡੀਐਮ ਨੇ ਔਰਤਾਂ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ।

ਕਈ ਦਿਨਾਂ ਤੋਂ ਸਿਰਫ ਉਹੀ ਦੋ ਔਰਤਾਂ ਸ਼ੈਲਟਰ ਹੋਮ ਵਿਚ ਹਨ। ਡੀਐਮ ਨੇ ਦੇਖਿਆ ਕਿ ਸ਼ੈਲਟਰ ਹੋਮ ਵਿਚ ਸਮਰੱਥ ਕਮਰੇ, ਭਾਂਡੇ ਆਦਿ ਦਾ ਪ੍ਰਬੰਧ ਵੀ ਨਹੀਂ ਸੀ। ਸ਼ੈਲਟਰ ਹੋਮ ਦੀ ਸੁਪਰਡੈਂਟ ਤੋਂ ਵੀ ਸਪਸ਼ਟ ਜਵਾਬ ਨਹੀਂ ਮਿਲਿਆ। ਇਸ ਉੱਤੇ ਡੀਐਮ ਨੇ ਸ਼ੈਲਟਰ ਹੋਮ ਸੰਸਥਾ 'ਤੇ ਕਾਰਿਆਵਾਈ ਕਰਨ ਅਤੇ ਸੰਸਥਾ ਨੂੰ ਮਿਲਦੀ ਗ੍ਰਾੰਟ ਤੁਰਤ ਰੋਕਣ ਦੀ ਸਿਫਾਰਿਸ਼ ਸ਼ਾਸਨ ਨੂੰ ਭੇਜ ਦਿੱਤੀ ਹੈ।