ਭੋਂਪੂ ਵਜਾਉਣ ਵਾਲੀ ਸਰਕਾਰ ਨੇ ਅਰਥ ਵਿਵਸਥਾ ਦੀ ਹਾਲਤ ਪੰਚਰ ਕਰ ਦਿਤੀ : ਪਿ੍ਰਯੰਕਾ ਵਾਡਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿ੍ਰਯੰਕਾ ਨੇ ਟਵੀਟ ਕੀਤਾ,‘‘ਜੀ.ਡੀ.ਪੀ. ਵਿਕਾਸ ਦਰ ਤੋਂ ਸਾਫ਼ ਹੈ ਕਿ ਚੰਗੇ ਦਿਨ ਦਾ ਭੋਂਪੂ ਵਜਾਉਣ ਵਾਲੀ ਸਰਕਾਰ ਨੇ ਅਰਥ ਵਿਵਸਥਾ ਦੀ ਹਾਲਤ ਪੰਚਰ ਕਰ ਦਿਤੀ ਹੈ

Priyanka Gandhi

ਨਵੀਂ ਦਿੱਲੀ  : ਕਾਂਗਰਸ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਆਰਥਕ ਵਿਕਾਸ ਦਲ (ਜੀ.ਡੀ.ਪੀ. ਗਰੋਥ ਰੇਟ) ਦੇ ਪਿਛਲੇ 7 ਸਾਲਾਂ ਦੇ ਆਪਣੇ ਘੱਟੋ-ਘੱਟ ਪੱਧਰ ’ਤੇ ਚੱਲੇ ਜਾਣ ਨੂੰ ਲੈ ਕੇ ਸਨਿਚਰਵਾਰ ਨੂੰ ਨਰਿੰਦਰ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ। ਪਿ੍ਰਯੰਕਾ ਨੇ ਦੋਸ਼ ਲਗਾਇਆ ਕਿ ਭੋਂਪੂ ਵਜਾਉਣ ਵਾਲੀ ਭਾਜਪਾ ਸਰਕਾਰ ਨੇ ਅਰਥ ਵਿਵਸਥਾ ਦੀ ਹਾਲਤ ਪੰਚਰ ਕਰ ਦਿਤੀ। ਉਨ੍ਹਾਂ ਨੇ ਇਹ ਸਵਾਲ ਵੀ ਕੀਤਾ,‘‘ਅਰਥ ਵਿਵਸਥਾ ਨੂੰ ਖ਼ਤਮ ਕਰਨ ਦਾ ਜ਼ਿੰਮੇਵਾਰ ਕੌਣ ਹੈ?’’

ਪਿ੍ਰਯੰਕਾ ਨੇ ਟਵੀਟ ਕੀਤਾ,‘‘ਜੀ.ਡੀ.ਪੀ. ਵਿਕਾਸ ਦਰ ਤੋਂ ਸਾਫ਼ ਹੈ ਕਿ ਚੰਗੇ ਦਿਨ ਦਾ ਭੋਂਪੂ ਵਜਾਉਣ ਵਾਲੀ ਸਰਕਾਰ ਨੇ ਅਰਥ ਵਿਵਸਥਾ ਦੀ ਹਾਲਤ ਪੰਚਰ ਕਰ ਦਿਤੀ ਹੈ। ਨਾ ਜੀ.ਡੀ.ਪੀ. ਗਰੋਥ ਹੈ, ਨਾ ਰੁਪਏ ਦੀ ਮਜ਼ਬੂਤੀ। ਰੁਜ਼ਗਾਰ ਗ਼ਾਇਬ ਹਨ।’’ ਅਰਥ ਵਿਵਸਥਾ ਨੂੰ ਨਸ਼ਟ ਕਰਨ ਦੀ ਕਿਸ ਦੀ ਕਰਤੂਤ ਹੈ?ਜ਼ਿਕਰਯੋਗ ਹੈ ਕਿ ਦੇਸ਼ ਦੀ ਅਰਥ ਵਿਵਸਥਾ ਵਾਧਾ ਦਰ 2019-20 ਦੀ ਅਪ੍ਰੈਲ-ਜੂਨ ਤਿਮਾਹੀ ’ਚ ਘੱਟ ਕੇ 5 ਫ਼ੀ ਸਦੀ ਰਹਿ ਗਈ।

ਇਹ ਪਿਛਲੇ 7 ਸਾਲ ਦਾ ਘੱਟੋ-ਘੱਟ ਪਧਰ ਹੈ। ਮੁੜ ਨਿਰਮਾਣ ਖੇਤਰ ’ਚ ਗਿਰਾਵਟ ਅਤੇ ਖੇਤੀਬਾੜੀ ਉਤਪਾਦਨ ਦੀ ਸੁਸਤੀ ਨਾਲ ਜੀ.ਡੀ.ਪੀ. ਵਾਧੇ ’ਚ ਇਹ ਗਿਰਾਵਟ ਆਈ ਹੈ। ਸ਼ੁਕਰਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ’ਚ ਇਹ ਜਾਣਕਾਰੀ ਦਿਤੀ ਗਈ ਹੈ। ਇਸ ਤੋਂ ਪਹਿਲਾਂ ਵਿੱਤ ਸਾਲ 2012-13 ਦੀ ਅਪ੍ਰੈਲ-ਜੂਨ ਮਿਆਦ ’ਚ ਦੇਸ਼ ਦੀ ਆਰਥਕ ਵਾਧਾ ਦਰ ਸਭ ਤੋਂ ਹੇਠਲੇ ਪੱਧਰ 4.9 ਫ਼ੀ ਸਦੀ ’ਤੇ ਰਹੀ ਸੀ। ਇਕ ਸਾਲ ਪਹਿਲਾਂ 2018-19 ਦੀ ਪਹਿਲੀ ਤਿਮਾਹੀ ’ਚ ਆਰਥਕ ਵਾਧਾ ਦਰ 8 ਫ਼ੀ ਸਦੀ ਦੇ ਉਚ ਪੱਧਰ ’ਤੇ ਸੀ, ਜਦੋਂ ਕਿ ਜਨਵਰੀ ਤੋਂ ਮਾਰਚ 2019 ਦੀ ਤਿਮਾਹੀ ’ਚ ਵਾਧਾ ਦਰ 5.8 ਫ਼ੀ ਸਦੀ ਦਰਜ ਕੀਤੀ ਗਈ ਸੀ।