ਲੱਦਾਖ ਸਰਹੱਦ 'ਤੇ ਭਾਰਤ ਦੇ ਤੇਵਰਾਂ ਤੋਂ ਬੁਖਲਾਇਆ ਚੀਨ, ਹਿਲਟਾਪ 'ਤੇ ਭਾਰਤੀ ਕਬਜ਼ੇ ਦਾ ਦਾਅਵਾ!

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਨੇ ਸਰਹੱਦ 'ਤੇ ਸੁਰੱਖਿਆ ਪ੍ਰਬੰਧ ਕੀਤੇ ਹੋਰ ਮਜ਼ਬੂਤ

Indo-China border

ਨਵੀਂ ਦਿੱਲੀ : ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਤਣਾਅ ਇਕ ਵਾਰ ਫਿਰ ਕਾਫ਼ੀ ਵੱਧ ਗਿਆ ਹੈ। ਇਸੇ ਦੌਰਾਨ ਚੀਨ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਫ਼ੌਜ ਨੇ ਤਿੰਨ ਹਿਲਟਾਪ 'ਤੇ ਕਬਜ਼ਾ ਕਰ ਲਿਆ ਹੈ। ਇਸ ਕਾਰਨ ਚੀਨੀ ਫ਼ੌਜ ਪੀਐਲਏ ਨੇ ਭਾਰਤ  ਦੇ ਠਾਕੁੰਗ ਇਲਾਕੇ ਨੇੜੇ ਸੈਨਿਕਾਂ ਦੀ ਗਿਣਤੀ ਵਧਾਈ ਹੈ। ਇਸ ਕਾਰਨ ਬੀਤੇ ੋਸਨਿੱਚਰਵਾਰ ਨੂੰ ਸਰਹੱਦ 'ਤੇ ਹਾਲਤ ਕਾਫ਼ੀ ਤਣਾਅ ਪੂਰਨ ਹੋ ਗਏ ਸਨ। ਹਾਲਾਂਕਿ, ਚੀਨ  ਵਲੋਂ ਲਾਏ ਗਏ ਦੋਸ਼ਾਂ ਨੂੰ ਭਾਰਤ ਨੇ ਨਕਾਰ ਦਿਤਾ ਹੈ। ਚੀਨ ਵਲੋਂ ਬਾਰਡਰ 'ਤੇ ਸੈਨਿਕਾਂ ਦੀ ਗਿਣਤੀ ਵਧਾਈ ਗਈ ਹੈ ਪਰ ਭਾਰਤ ਨੇ ਵੀ ਚੌਕਸੀ ਸਖ਼ਤ ਕਰ ਦਿਤੀ ਹੈ। ਇਸੇ ਦੌਰਾਨ ਬਲੈਕ ਟਾਪ ਅਤੇ ਹੇਲਮੇਟ ਟਾਪ ਕੋਲ ਚੀਨੀ ਫ਼ੌਜ ਨੇ ਮੌਜੂਦਾ ਹਾਲਤ ਨੂੰ ਬਦਲਣ ਦੀ ਕੋਸ਼ਿਸ਼ ਕੀਤੀ।

ਦੋਵਾਂ ਦੇਸ਼ਾਂ ਵਿਚਕਾਰ ਹੋਈ ਬ੍ਰਿਗੇਡ ਕਮਾਂਡਰ ਪੱਧਰ ਦੀ ਗੱਲਬਾਤ ਵਿਚ ਚੀਨ ਨੇ ਲਗਾਤਾਰ ਇਹ ਮਸਲਾ ਚੁੱਕਿਆ ਹੈ ਕਿ ਭਾਰਤ ਨੇ ਹਿਲਟਾਪ 'ਤੇ ਕਬਜ਼ਾ ਕੀਤਾ ਹੈ ਪਰ ਇਸ ਮੀਟਿੰਗ ਵਿਚ ਭਾਰਤ ਨੇ ਵੀ ਚੀਨ ਦੀ ਘੁਸਪੈਠ ਦਾ ਵਿਰੋਧ ਕੀਤਾ ਹੈ। ਇੰਨਾ ਹੀ ਨਹੀਂ, ਚੀਨੀ ਦੂਤਾਵਾਸ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੇ ਸੈਨਿਕਾਂ ਨੇ ਐਲਏਸੀ ਨੂੰ ਪਾਰ ਕੀਤਾ ਹੈ। ਜੇਕਰ ਚੀਨ ਦੇ ਦਾਅਵੇ ਨੂੰ ਠੀਕ ਮੰਨੀਏ ਤਾਂ ਭਾਰਤ ਨੇ ਜਿਸ ਰੇਕਿਨ ਲਾਅ 'ਤੇ ਕਬਜ਼ਾ ਕੀਤਾ ਹੈ, ਉਹ ਚੀਨੀ ਖੇਤਰ ਦੇ ਤਿੰਨ ਕਿਲੋਮੀਟਰ ਅੰਦਰ ਤਕ ਹੈ।

ਚੀਨੀ ਦੂਤਾਵਾਸ ਦੇ ਬਿਆਨ ਮੁਤਾਬਕ 31 ਅਗਸਤ ਨੂੰ ਭਾਰਤੀ ਫ਼ੌਜ ਦੇ ਜਵਾਨਾਂ ਨੇ ਪਿਛਲੇ ਸਮਝੌਤਿਆਂ ਨੂੰ ਤੋੜਦਿਆਂ ਦਾਖ਼ਲ ਹੋਣ ਹੋਣ ਦੀ ਕਸਸ਼ਿਸ਼ ਕੀਤੀ। ਉਧਰ ਭਾਰਤੀ ਫ਼ੌਜ ਨੇ 31 ਅਗਸਤ ਦੇ ਆਪਰੇਸ਼ਨ ਨੂੰ ਲੈ ਕੇ ਕੋਈ ਅਧਿਕਾਰਤ ਜਵਾਬ ਨਹੀਂ ਦਿਤਾ। ਦੱਸਣਯੋਗ ਹੈ ਕਿ ਭਾਰਤ ਅਤੇ ਚੀਨ ਵਿਚਕਾਰ ਮਈ ਤੋਂ ਬਾਅਦ ਸ਼ੁਰੂ ਹੋਇਆ ਤਣਾਅ ਅਜੇ ਵੀ ਜਾਰੀ ਹੈ।

ਭਾਵੇਂ ਦੋਵੇਂ ਪਾਸਿਓ ਸਰਹੱਦ 'ਤੇ ਕੋਈ ਗੋਲੀ ਨਹੀਂ ਚੱਲੀ ਪਰ 15 ਜੂਨ ਨੂੰ ਹੋਈ ਝੜਪ 'ਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਉਧਰ ਚੀਨ ਵਾਲੇ ਪਾਸੇ ਵੀ ਕਾਫ਼ੀ ਨੁਕਸਾਨ ਦੀਆਂ ਖ਼ਬਰਾਂ ਆਈਆਂ ਸਨ। ਹੁਣ ਅਗੱਸਤ ਮਹੀਨੇ ਦੌਰਾਨ ਇਕ ਵਾਰ ਫਿਰ ਨਵੇਂ ਸਥਾਨ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਇਹ ਪੈਂਗੋਂਗ ਝੀਲ ਦੀ ਦੱਖਣ ਪਾਲੇ ਪਾਸੇ ਹੈ।  

ਭਾਰਤੀ ਫ਼ੌਜ ਵਲੋਂ ਇੱਥੇ ਲਗਾਤਾਰ ਨਜ਼ਰ  ਰੱਖੀ ਜਾ ਰਹੀ ਸੀ, ਇਹੀ ਕਾਰਨ ਰਿਹਾ ਕਿ ਚੀਨ ਦੀ ਫ਼ੌਜ ਘੁਸਪੈਠ ਕਰਨ 'ਚ ਨਾਕਾਮ ਰਹੀ ਹੈ। ਸੂਤਰਾਂ ਮੁਤਾਬਕ ਭਾਰਤ ਦੀ ਇਸ ਤਿਆਰੀ  ਦੇ ਕਾਰਨ ਚੀਨ ਅਪਣੇ ਮਕਸਦ 'ਚ ਸਫ਼ਲ ਨਹੀਂ ਹੋ ਸਕਿਆ। ਭਾਵੇਂ ਗਲਵਾਨ ਵਾਂਗ ਇਸ ਵਾਰ ਕਿਸੇ ਤਰ੍ਹਾਂ ਦੀ ਹਾਥੋਪਾਈ ਦੀ ਨੌਬਤ ਨਹੀਂ ਆਈ। ਇਸ ਤੋਂ ਬਾਅਦ ਭਾਰਤੀ ਫ਼ੌਜ ਨੇ ਬਿਆਨ ਜਾਰੀ ਕਰਦਿਆਂ 29-30 ਅਗੱਸਤ ਦੀ ਰਾਤ ਨੂੰ ਘੁਸਪੈਠ ਦੀ ਕੋਸ਼ਿਸ਼ ਸਬੰਧੀ ਜਾਣਕਾਰੀ ਦਿਤੀ ਸੀ।